ਗੁਰਦਾਸਪੁਰ 'ਚ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ : ਅਸ਼ਵਨੀ ਸ਼ਰਮਾ

By : JAGDISH

Published : Mar 5, 2026, 4:22 pm IST
Updated : Mar 5, 2026, 4:22 pm IST
SHARE ARTICLE
Criminals in Gurdaspur have no fear of police: Ashwani Sharma
Criminals in Gurdaspur have no fear of police: Ashwani Sharma

ਕਿਹਾ : ‘ਸੁਨਿਆਰ ਦੇ ਪਰਿਵਾਰ ਨੂੰ ਦਿਨ ਦਿਹਾੜੇ ਬੰਧਕ ਬਣਾ ਕੇ ਕੀਤੀ ਗਈ 7 ਕਰੋੜ ਰੁਪਏ ਦੀ ਲੁੱਟ'

ਗੁਰਦਾਸਪੁਰ : ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਗੁਰਦਾਸਪੁਰ ਵਿਖੇ ਪਹੁੰਚੇ ਅਤੇ ਉਨ੍ਹਾਂ ਲੁੱਟ ਦਾ ਸ਼ਿਕਾਰ ਹੋਏ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿੱਚ ਅਪਰਾਧੀ ਬੇਖੌਫ਼ ਘੁੰਮ ਰਹੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਦਾ ਕੋਈ ਡਰ ਨਹੀਂ ਹੈ। ਇਸ ਦੀ ਤਾਜ਼ਾ ਉਦਾਹਰਣ ਸਭ ਦੇ ਸਾਹਮਣੇ ਹੈ ਕਿਉਂਕਿ ਗੁਰਦਾਸਪੁਰ ’ਚ ਦਿਨ ਦਿਹਾੜੇ ਅਪਰਾਧੀਆਂ ਵੱਲੋਂ ਸੁਨਿਆਰ ਦੇ ਪਰਿਵਾਰ ਨੂੰ ਬੰਧਕ ਬਣਾ ਕੇ, ਹੱਥ-ਪੈਰ ਰੱਸੀ ਨਾਲ ਬੰਨ੍ਹ ਕੇ ਅਤੇ ਮੂੰਹ ’ਤੇ ਪੱਟੀ ਬੰਨ੍ਹ ਕੇ ਖ਼ਤਰਨਾਕ ਹਥਿਆਰਾਂ ਦੇ ਜ਼ੋਰ ’ਤੇ ਲਗਭਗ 7 ਕਰੋੜ ਦੀ ਲੁੱਟ ਕਰ ਲਈ ਗਈ ਹੈ । ਲੁਟੇਰੇ ਸਿਰਫ਼ ਸੋਨਾ-ਚਾਂਦੀ ਹੀ ਨਹੀਂ ਲੈ ਗਏ ਸਗੋਂ ਸਬੂਤ ਮਿਟਾਉਣ ਲਈ CCTV ਵੀ ਉਖਾੜ ਕੇ ਲੈ ਗਏ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਸਿਰਫ ਇੱਕ ਲੁੱਟ ਨਹੀਂ, ਸਗੋਂ ਪੰਜਾਬ ਵਿੱਚ ਡਿੱਗਦੀ ਕਾਨੂੰਨ-ਵਿਵਸਥਾ ਦੀ ਖ਼ੌਫ਼ਨਾਕ ਤਸਵੀਰ ਹੈ । ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਕਰੋੜਾਂ ਦੀ ਲੁੱਟ ਕਰਕੇ ਵੀ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ।

ਅਸ਼ਵਨੀ ਸ਼ਰਮਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ “ਬਦਲਾਅ” ਵਾਲੀ ਸਰਕਾਰ ਵਿੱਚ ਪੰਜਾਬ ਦਾ ਵਪਾਰੀ ਵਰਗ ਤੇ ਆਮ ਜਨਤਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਜਦਿਕ ਪੰਜਾਬ ਸਰਕਾਰ ਆਪਣੀ ਪਬਲੀਸਿਟੀ ਲਈ ਇਸ਼ਤਿਹਾਰਾਂ ਵਿੱਚ ਮਸਤ ਹੈ ਅਤੇ ਪੰਜਾਬ ਨੂੰ ਅਪਰਾਧੀਆਂ ਦੇ ਹਵਾਲੇ ਕਰ ਰੱਖਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement