SGPC ਨੇ ਸਿੱਖਾਂ ਦੇ ਕਕਾਰਾਂ ਦੀ ਰੱਖਿਆ ਲਈ ਸਰਕਾਰੀ ਹੁਕਮ ਜਾਰੀ ਕਰਨ ਦੀ ਕੀਤੀ ਮੰਗ
Published : Mar 5, 2022, 8:14 pm IST
Updated : Mar 5, 2022, 8:14 pm IST
SHARE ARTICLE
photo
photo

ਸਿੱਖਾਂ ਦੇ ਕਕਾਰਾਂ ਦੀ ਰੱਖਿਆ ਅਤੇ ਕਰਨਾਟਕ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਸਰਕਾਰੀ ਹੁਕਮ ਜਾਰੀ ਕਰਨ ਦੀ ਕੀਤੀ ਮੰਗ

 

ਅੰਮ੍ਰਿਤਸਰ - ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਨਾਟਕ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ ਜਿਸ ਵਿਚ ਕੁੱਝ ਮੈਂਬਰਾਂ ਨੇ ਸਿੱਖਾਂ ਦੇ ਕਕਾਰਾਂ ਦੀ ਰੱਖਿਆ ਅਤੇ ਕਰਨਾਟਕ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਸਰਕਾਰੀ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ। ਸ਼ੋਮਣੀ ਕਮੇਟੀ ਵੱਲੋਂ ਲਿਖਿਆ ਪੱਤਰ ਕੁੱਝ ਇਸ ਤਰ੍ਹਾਂ ਹੈ।

PHOTO
PHOTO

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਸ੍ਰੀ ਅੰਮ੍ਰਿਤਸਰ ਦੇ ਪੱਤਰ ਨੰ. 23577 ਮਿਤੀ 24/02/2022 ਅਤੇ 23592 ਮਿਤੀ 25/02/2022 ਦੇ ਸੰਦਰਭ ਵਿਚ ਹੈ, ਅਸੀਂ ਸਿੱਖਾਂ ਦੀ ਵਿਧਾਨਕ ਸਿਖਰ ਸੰਸਥਾ, SGPC ਵੱਲੋਂ, ਧੰਨਵਾਦ ਕਰਦੇ ਹਾਂ ਕਿ ਕਰਨਾਟਕ ਰਾਜ ਵਿੱਚ ਸਿੱਖ ਕੇਸਕੀ/ਪਟਕਾ/ਦਸਤਾਰ/ਦੁਮਾਲਾ/ਦਸਤਾਰ ਦੇ ਮੁੱਦੇ ਨੂੰ ਸੁਲਝਾਉਣ ਲਈ ਤੁਹਾਡਾ ਸਾਨੂੰ ਭਰਪੂਰ ਸਮਰਥਨ ਮਿਲਿਆ। ਅਸੀਂ ਤੁਹਾਡਾ ਧਿਆਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ 'ਸਿੱਖ ਦਸਤਾਰ' ਨਾਲ ਸਬੰਧਤ ਸਿੱਖ ਇਤਿਹਾਸ ਵੱਲ ਦਿਵਾਉਣਾ ਚਾਹੁੰਦੇ ਹਾਂ। ਵਿਸਾਖੀ ਦੇ ਦਿਨ, 13 ਅਪ੍ਰੈਲ, 1699 ਨੂੰ ਸਿੱਖਾਂ ਦੇ 10ਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੰਜ ਪਿਆਰਿਆਂ ਨੂੰ 'ਖਾਲਸਾ' ਵਜੋਂ ਪਵਿੱਤਰ ਖੰਡੇ ਕੀ ਪਾਹੁਲ/ਅੰਮ੍ਰਿਤ ਛਕਾਉਂਦਿਆਂ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਅੰਮ੍ਰਿਤ ਛਕਾਉਂਦਿਆਂ ਗੁਰੂ ਜੀ ਆਪਣੇ ਖਾਲਸੇ ਨੂੰ ਹੁਕਮ ਦਿੱਤਾ ਸੀ ਕਿ (ਪੁਰਸ਼ ਅਤੇ ਔਰਤਾਂ ਦੋਵੇਂ) ਪਵਿੱਤਰ ਪੰਜ ਬੁਨਿਆਦੀ ਅਤੇ ਜ਼ਰੂਰੀ ਕਕਾਰ (ਕੰਘਾ, ਕੜਾ, ਕੇਸ, ਕਿਰਪਾਨ, ਕਛਹਿਰਾ) ਪਹਿਨਣ ਤੇ ਉਦੋਂ ਤੋਂ ਹੀ ਸਿੱਖ ਧਰਮ ਦੇ ਇਹ ਪਵਿੱਤਰ ਕਕਾਰ ਸਿੱਖਾਂ ਵੱਲੋਂ ਪਹਿਨੇ ਜਾ ਰਹੇ ਹਨ ਤੇ ਭਾਰਤ ਦੇ ਸੰਵਿਧਾਨ ਦੁਆਰਾ ਵੀ ਸਿੱਖਾਂ ਨੂੰ ਇਹ ਕਕਾਰ ਪਾਉਣ ਦੀ ਮਾਨਤਾ ਪ੍ਰਾਪਤ ਹੈ।

 

PHOTO
PHOTO

ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਸ ਦੇ ਬਾਵਜੂਦ, ਕੁਝ ਦਿਨ ਪਹਿਲਾਂ ਬੰਗਲੁਰੂ ਵਿਖੇ ਕਾਲਜ ਪ੍ਰਬੰਧਕਾਂ ਦੁਆਰਾ ਇੱਕ ਅੰਮ੍ਰਿਤਧਾਰੀ ਸਿੱਖ ਲੜਕੀ ਅਮਿਤੇਸ਼ਵਰ ਕੌਰ ਨੂੰ ਦਸਤਾਰ ਸਜਾ ਕੇ ਕਾਲਜ ਆਉਣ ਤੋਂ ਰੋਕਿਆ ਗਿਆ। ਜਿਸ ਤੋਂ ਬਾਅਦ ਤੁਹਾਡੇ ਸਮੇਂ ਸਿਰ ਦਖਲ ਅਤੇ ਸਹਿਯੋਗ ਸਦਕਾ ਉਕਤ ਮਸਲਾ ਹੱਲ ਹੋ ਗਿਆ ਹੈ ਅਤੇ ਅਮਿਤੇਸ਼ਵਰ ਕੌਰ ਆਮ ਵਾਂਗ ਕੇਸਕੀ/ਦਸਤਾਰ ਪਾ ਕੇ ਆਪਣੀਆਂ ਕਲਾਸਾਂ ਲਗਾ ਰਹੀ ਹੈ। 

PHOTOPHOTO

ਸ਼੍ਰੋਮਣੀ ਕਮੇਟੀ ਨੇ ਕਰਨਾਟਕ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਭਵਿੱਖ ਵਿੱਚ ਅਜਿਹੇ ਬੇਲੋੜੇ ਵਿਵਾਦਾਂ ਤੋਂ ਬਚਣ ਲਈ ਬੇਨਤੀ ਕਰਦੇ ਹਾਂ ਕਿ ਸਿੱਖ ਧਰਮ ਦੀਆਂ ਧਾਰਾਵਾਂ ਅਤੇ ਕਰਨਾਟਕ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਵਿਸ਼ੇਸ਼ ਸਰਕਾਰੀ ਆਦੇਸ਼ ਜਾਰੀ ਕੀਤੇ ਜਾਣ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement