ਤਲਵੰਡੀ ਸਾਬੋ ਰਜਵਾਹੇ ਵਿਚ ਪਿਆ ਪਾੜ
Published : Mar 5, 2022, 11:28 pm IST
Updated : Mar 5, 2022, 11:28 pm IST
SHARE ARTICLE
image
image

ਤਲਵੰਡੀ ਸਾਬੋ ਰਜਵਾਹੇ ਵਿਚ ਪਿਆ ਪਾੜ

ਸਵਾ ਸੌ ਏਕੜ ਰਕਬੇ ਵਿਚ ਪਾਣੀ ਭਰਨ ਨਾਲ ਫ਼ਸਲਾਂ ਨੁਕਸਾਨੇ ਜਾਣ ਦਾ ਖਦਸ਼ਾ

ਤਲਵੰਡੀ ਸਾਬੋ, 5 ਮਾਰਚ (ਸਨੀ ਗੋਇਲ): ਬੀਤੀ ਦੇਰ ਰਾਤ ਤਲਵੰਡੀ ਸਾਬੋ ਰਜਵਾਹੇ ਵਿਚ 60 ਫੁੱਟ ਦੇ ਕਰੀਬ ਚੌੜਾ ਪਾੜ ਪੈ ਜਾਣ ਨਾਲ ਜਿਥੇ ਲਗਭਗ ਸਵਾ ਸੌ ਏਕੜ ਰਕਬੇ ਵਿਚ ਪਾਣੀ ਭਰਨ ਨਾਲ ਫ਼ਸਲਾਂ ਦੇ ਖ਼ਰਾਬ ਹੋਣ ਦਾ ਖਦਸ਼ਾ ਬਣ ਗਿਆ ਹੈ ਉੱਥੇ ਖੇਤਾਂ ਵਿਚ ਲੱਗੇ ਟਿਊਬਵੈੱਲ ਮੋਟਰਾਂ ਵਾਲੇ ਖੂਹ ਵੀ ਨੁਕਸਾਨੇ ਗਏ ਹਨ। 
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਰਜਵਾਹੇ ਦੀ ਬੁਰਜੀ ਨੰਬਰ 19566 ਨੇੜੇ ਆਗੜੀ ਵਾਲਾ ਮੋਘੇ ਕੋਲ ਬੀਤੀ ਰਾਤ ਪਾੜ ਪੈ ਗਿਆ ਜੋ ਸਵੇਰ ਤਕ 60 ਫੁੱਟ ਦੇ ਕਰੀਬ ਪਹੁੰਚ ਗਿਆ। ਪਏ ਪਾੜ ਦਾ ਉਸ ਸਮੇਂ ਪਤਾ ਲਗਾ ਜਦ ਤਲਵੰਡੀ ਸਾਬੋ ਦਾ ਕਿਸਾਨ ਸੁਰਿੰਦਰ ਸਿੰਘ ਸਵੇਰੇ ਖੇਤ ਗੇੜਾ ਮਾਰਨ ਗਿਆ। ਉਸ ਨੇ ਤੁਰਤ ਤਲਵੰਡੀ ਸਾਬੋ ਅਤੇ ਲੇਲੇਵਾਲਾ ਦੇ ਹੋਰਨਾਂ ਕਿਸਾਨਾਂ ਨੂੰ ਪਾੜ ਬਾਬਤ ਜਾਣਕਾਰੀ ਦਿਤੀ। ਮੌਕੇ ਤੇ ਇਕੱਠੇ ਹੋਏ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਸÇੂਚਤ ਕੀਤਾ ਜਿਨ੍ਹਾਂ ਨੇ ਜੋਧਪੁਰ ਹੈੱਡ ਤੋਂ ਰਜਵਾਹੇ ਦਾ ਪਾਣੀ ਘਟਾਇਆ, ਨਾਲ ਹੀ ਵਿਭਾਗ ਦੇ ਐਸ ਡੀ ਓ ਫ਼ਿਜ਼ੀ ਬਾਂਸਲ, 
ਜੇ ਈ ਸਵਰਨ ਸਿੰਘ ਤੇ ਹੋਰ ਅਮਲਾ ਪਾੜ ਵਾਲੀ ਥਾਂ ਪੁੱਜਾ। ਇਸ ਮੌਕੇ ਹਾਜ਼ਰ ਕਿਸਾਨਾਂ ਸੁਖਪਾਲ ਸਿੰਘ, ਗੁਰਤੇਜ ਸਿੰਘ, ਬੇਅੰਤ ਸਿੰਘ, ਸੁਖਿਵੰਦਰ ਸਿੰਘ ਆਦਿ ਨੇ ਦੋਸ਼ ਲÇਾੲਆ ਕਿ ਉਕਤ ਥਾਂ ਤੋਂ ਛੇ ਕੁ ਮਹੀਨੇ ਪਹਿਲਾਂ ਵੀ ਰਜਵਾਹਾ ਟੁੱਟਿਆ ਸੀ ਉਦੋਂ ਇਹ ਨੱਕਾ ਕੱਚੇ ਤੌਰ ’ਤੇ ਤਾਂ ਬੰਦ ਕਰ ਦਿਤਾ ਸੀ, ਪਰ ਮਹਿਕਮੇ ਨੇ ਅੱਜ ਤਕ ਇਸ ਨੂੰ ਪੱਕਾ ਨਹੀਂ ਕੀਤਾ ਜਿਸ ਕਾਰਨ ਅੱਜ ਪਏ ਪਾੜ ਕਰ ਕੇ ਉਨ੍ਹਾਂ ਦੀਆਂ ਸਵਾ ਸੌ ਏਕੜ ਦੇ ਕਰੀਬ ਰਕਬੇ ਵਿਚ ਖੜੀਆਂ ਪੱਕਣਯੋਗ ਫ਼ਸਲਾਂ ਅਤੇ 50 ਟਿਊਬਵੈੱਲ ਮੋਟਰਾਂ ਵਾਲੇ ਖੂਹ ਨੁਕਸਾਨੇ ਗਏ ਹਨ। 
ਦੂਜੇ ਪਾਸੇ ਸੰਪਰਕ ਕਰਨ ’ਤੇ ਸਿੰਚਾਈ ਵਿਭਾਗ ਦੇ ਐਸ ਡੀ ਓ ਫਿਜ਼ੀ ਬਾਂਸਲ ਨੇ ਕਿਹਾ ਕਿ ਪਾੜ ਪੈਣ ਦਾ ਮੁੱਖ ਕਾਰਨ ਉਕਤ ਥਾਂ ’ਤੇ ਖੜੇ ਇਕ ਵੱਡੇ ਦਰੱਖ਼ਤ ਦੇ ਤਣੇ ਹਨ ਜਿਨ੍ਹਾਂ ਰਾਹੀਂ ਪਾਣੀ ਰਿਸ ਕੇ ਪਾੜ ਪੈ ਗਿਆ। ਉਨ੍ਹਾਂ ਅਨੁਸਾਰ ਰਜਵਾਹੇ ਦੇ ਕੱਚੇ ਨੱਕਿਆਂ ਨੂੰ ਪੱਕੇ ਕਰਨ ਲਈ ਕਾਗ਼ਜ਼ੀ ਕਾਰਵਾਈ ਮੁਕੰਮਲ ਕਰ ਕੇ ਵਿਭਾਗ ਨੂੰ ਭੇਜੀ ਹੋਈ ਹੈ ਅਤੇ ਮਹਿਕਮੇ ਵਲੋਂ ਪ੍ਰੀਕ੍ਰਿਆ ਪੂਰੀ ਹੋਣ ਉਪਰੰਤ ਆਦੇਸ਼ ਆਉਣ ’ਤੇ ਕੱਚੇ ਨੱਕਿਆਂ ਨੂੰ ਪੱਕਾ ਕੀਤਾ ਜਾਵੇਗਾ। ਖ਼ਬਰ ਲਿਖੇ ਜਾਣ ਤਕ ਉਕਤ ਪਾੜ ਪੂਰਿਆ ਨਹੀਂ ਸੀ ਜਾ ਸਕਿਆ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement