ਪੁਛਗਿਛ ਲਈ ਬੁਲਾ ਕੇ ਈ.ਡੀ. ਨੇ ਚੰਨੀ ਦੇ ਭਣੇਵੇਂ ਦੀ ਅੱਧੀ ਰਾਤ ਨੂੰ ਗਿ੍ਫ਼ਤਾਰੀ ਪਾਈ
Published : Feb 5, 2022, 12:46 am IST
Updated : Feb 5, 2022, 12:46 am IST
SHARE ARTICLE
image
image

ਪੁਛਗਿਛ ਲਈ ਬੁਲਾ ਕੇ ਈ.ਡੀ. ਨੇ ਚੰਨੀ ਦੇ ਭਣੇਵੇਂ ਦੀ ਅੱਧੀ ਰਾਤ ਨੂੰ ਗਿ੍ਫ਼ਤਾਰੀ ਪਾਈ

ਅਦਾਲਤ ਨੇ 8 ਫ਼ਰਵਰੀ ਤਕ ਰਿਮਾਂਡ 'ਤੇ ਭੇਜਿਆ

ਜਲੰਧਰ, 4 ਫ਼ਰਵਰੀ (ਵਰਿੰਦਰ ਸ਼ਰਮਾ, ਸਮਰਦੀਪ ਸਿੰਘ, ਕਰਮਵੀਰ ਸਿੰਘ) : ਮਨੀ ਲਾਂਡਰਿੰਗ ਮਾਮਲੇ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਣੇਵੇਂ ਭੁਪਿੰਦਰ ਸਿੰਘ ਉਰਫ਼ ਹਨੀ ਦੀ ਗਿ੍ਫ਼ਤਾਰੀ ਤੋਂ ਬਾਅਦ ਈਡੀ ਵਲੋਂ ਉਸ ਨੂੰ  ਜਲੰਧਰ ਅਦਾਲਤ 'ਚ ਪੇਸ਼ ਕੀਤਾ ਗਿਆ | ਸਵੇਰ ਤੋਂ ਈਡੀ ਦੇ ਜਲੰਧਰ ਸਥਿਤ ਜ਼ੋਨ ਦਫ਼ਤਰ 'ਚ ਚਲ ਰਹੀ ਪੁੱਛਗਿੱਛ ਤੋਂ ਬਾਅਦ ਉਸ ਨੂੰ  ਪਹਿਲਾਂ ਹਸਪਤਾਲ ਲਿਜਾਇਆ ਗਿਆ ਹੈ | ਉਸ ਨੂੰ  ਚੀਫ਼ ਜੁਡੀਸ਼ੀਅਲ ਮੈਜਿਸਟਰੇਟ, ਜਲੰਧਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ  8 ਫ਼ਰਵਰੀ ਤਕ ਰੀਮਾਂਡ 'ਤੇ ਭੇਜ ਦਿਤਾ ਗਿਆ ਹੈ | ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਹਨੀ ਨੂੰ  ਈ.ਡੀ. ਵਲੋਂ ਜਲੰਧਰ ਵਿਖੇ ਸ਼ਾਮ 6 ਵਜੇ ਪੁਛਗਿੱਛ ਲਈ ਬੁਲਾਇਆ ਗਿਆ ਸੀ ਪ੍ਰੰਤੂ ਅੱਧੀ ਰਾਤ ਉਸ ਨੂੰ  ਗਿ੍ਫ਼ਤਾਰ ਕਰ ਲਿਆ ਗਿਆ | ਈ ਡੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਨੀ ਸਵਾਲਾਂ ਦਾ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ |
ਦੱਸਣਯੋਗ ਹੈ ਕਿ ਮਨੀ ਲਾਂਡਰਿੰਗ ਮਾਮਲੇ 'ਚ ਵੀਰਵਾਰ ਨੂੰ  ਭੁਪਿੰਦਰ ਸਿੰਘ ਹਨੀ ਤੋਂ ਈਡੀ ਨੇ ਕਰੀਬ 8 ਘੰਟੇ ਪੁੱਛਗਿੱਛ ਕੀਤੀ | ਇਹ ਕਾਰਵਾਈ ਉਸ ਦੇ ਘਰੋਂ ਪਿਛਲੇ ਦਿਨੀਂ ਕਰੀਬ 8 ਕਰੋੜ ਰੁਪਏ ਦੀ ਨਕਦੀ ਮਿਲਣ ਮਗਰੋਂ ਕੀਤੀ ਗਈ | ਰਾਤ ਨੂੰ  ਹਨੀ ਨੇ ਖ਼ਰਾਬ ਸਿਹਤ ਦੀ ਸ਼ਿਕਾਇਤ ਕੀਤੀ | ਈਡੀ ਅਧਿਕਾਰੀ ਉਸ ਨੂੰ  ਸਿਵਲ ਹਸਪਤਾਲ ਲੈ ਗਏ | ਰਾਜ ਨੂੰ  ਕਰੀਬ 1 ਵਜੇ ਗਿ੍ਫ਼ਤਾਰ ਕੀਤਾ ਗਿਆ | ਚੰਨੀ ਦੇ ਭਾਣਜਾ ਭੁਪਿੰਦਰ ਸਿੰਘ ਉਰਫ਼ ਹਨੀ ਨੂੰ  ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫਤਰ ਦੀ ਦੂਜੀ ਮੰਜ਼ਲ 'ਤੇ ਰਖਿਆ ਗਿਆ ਹੈ | ਹੇਠਾਂ ਆਮ ਆਦਮੀ ਪਾਰਟੀ ਦਾ ਧਰਨਾ ਚੱਲ ਰਿਹਾ ਹੈ ਅਤੇ ਈਡੀ ਕਰਮਚਾਰੀ ਇਸ ਬਾਰੇ ਅਧਿਕਾਰੀਆਂ ਨੂੰ  ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ |
ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਨਵਾਂਸ਼ਹਿਰ 'ਚ 2018 'ਚ ਦਰਜ ਹੋਏ ਮਾਮਲੇ ਨੂੰ  ਨਕਦੀ ਬਰਾਮਦਗੀ ਦੇ ਮਾਮਲੇ ਨਾਲ ਵੀ ਜੋੜਿਆ ਹੈ | ਉਥੇ ਹੀ ਹਨੀ ਦੀ ਗਿ੍ਫਤਾਰੀ ਤੋਂ ਬਾਅਦ ਪੰਜਾਬ ਕਾਂਗਰਸ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁਧ ਵੀ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ | ਸ਼ੁਕਰਵਾਰ ਦੁਪਹਿਰ 12 ਵਜੇ ਦੇ ਕਰੀਬ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਗ੍ਰੀਨ ਮਾਡਲ ਟਾਊਨ ਸਥਿਤ ਈਡੀ ਦੇ ਦਫ਼ਤਰ ਪਹੁੰਚ ਕੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ | ਜਲੰਧਰ ਪਛਮੀ ਤੋਂ ਪਾਰਟੀ ਦੀ ਉਮੀਦਵਾਰ ਸ਼ੀਤਲ ਅੰਗੁਰਾਲ ਵੀ ਉਥੇ ਪਹੁੰਚ ਗਈ ਹੈ | 'ਆਪ' ਵਰਕਰਾਂ ਨੇ ਈਡੀ ਦਫ਼ਤਰ ਅੱਗੇ ਧਰਨਾ ਸ਼ੁਰੂ ਕਰ ਦਿਤਾ ਹੈ |
'ਆਪ' ਯੂਥ ਵਿੰਗ ਦੇ ਉਪ ਪ੍ਰਧਾਨ ਗੁਰਿੰਦਰ ਸਿੰਘ ਸ਼ੇਰਗਿੱਲ ਨੇ ਦੋਸ਼ ਲਾਇਆ ਹੈ ਕਿ ਕਾਂਗਰਸੀਆਂ ਨੇ ਮਿਲ ਕੇ ਕਰੋੜਾਂ-ਅਰਬਾਂ ਰੁਪਏ ਦਾ ਰੇਤ ਘਪਲਾ ਕੀਤਾ ਹੈ | ਸਿਰਫ਼ ਇਕ ਕੇਸ ਫੜਿਆ ਗਿਆ ਹੈ, ਅਜਿਹੇ ਹਜ਼ਾਰਾਂ ਕੇਸ ਹਨ | ਗੁਰਿੰਦਰ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ  ਹੀ ਨਹੀਂ ਸਗੋਂ ਪੰਚਾਂ-ਸਰਪੰਚਾਂ ਨੂੰ  ਵੀ ਬਹੁਤ ਫ਼ਾਇਦਾ ਹੋਇਆ ਹੈ | ਉਨ੍ਹਾਂ ਕੈਬਨਿਟ ਮੰਤਰੀ ਪਰਗਟ ਸਿੰਘ ਤੇ ਉਨ੍ਹਾਂ ਦੇ ਪੀ.ਏ 'ਤੇ ਵੀ ਗੰਭੀਰ ਦੋਸ਼ ਲਾਏ | ਇਸ ਮੌਕੇ ਚੋਣ ਜ਼ਾਬਤੇ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ | ਜਲੰਧਰ ਕੈਂਟ ਤੋਂ 'ਆਪ' ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਪਤਨੀ ਵੀ ਮੌਕੇ 'ਤੇ ਪਹੁੰਚ ਗਈ ਹੈ | ਉਨ੍ਹਾਂ ਤੋਂ ਇਲਾਵਾ ਅਕਾਲੀ ਦਲ ਦੇ ਸੁਖਮੰਦਰ ਸਿੰਘ ਰਾਜਪਾਲ ਅਪਣੇ ਸਾਥੀਆਂ ਸਮੇਤ ਈਡੀ ਦਫ਼ਤਰ ਪਹੁੰਚ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement