ਅੰਮਿ੍ਤਸਰ ਵਿਚ ਐਨ.ਆਈ.ਏ. ਵਲੋਂ ਛਾਪਾ, ਤਸਕਰ ਚੀਤਾ ਦਾ ਸਾਥੀ ਮਨਪ੍ਰੀਤ ਗਿ੍ਫ਼ਤਾਰ
Published : Feb 5, 2021, 12:33 am IST
Updated : Feb 5, 2021, 12:33 am IST
SHARE ARTICLE
image
image

ਅੰਮਿ੍ਤਸਰ ਵਿਚ ਐਨ.ਆਈ.ਏ. ਵਲੋਂ ਛਾਪਾ, ਤਸਕਰ ਚੀਤਾ ਦਾ ਸਾਥੀ ਮਨਪ੍ਰੀਤ ਗਿ੍ਫ਼ਤਾਰ

ਅੰਮਿ੍ਤਸਰ, 4 ਫ਼ਰਵਰੀ (ਅਮਨਦੀਪ ਸਿੰਘ ਕੱਕੜ,ਜਗਜੀਤ ਸਿੰਘ ਜੱਗਾ): ਐਨਆਈਏ ਨੇ ਵੀਰਵਾਰ ਨੂੰ ਦਸਿਆ ਕਿ ਜਾਂਚ ਏਜੰਸੀ ਦੀਆਂ ਟੀਮਾਂ ਨੇ ਹਿਜ਼ਬੁਲ ਮੁਜ਼ਾਹਿਦੀਨ ਦੇ ਦਹਿਸ਼ਤ ਫੈਲਾਉਣ ਲਈ ਨਸ਼ਿਆਂ ਰਾਹੀਂ ਫ਼ੰਡ ਜੁਟਾਉਣ ਦੇ ਮਾਮਲੇ ਵਿਚ ਅੰਮਿ੍ਤਸਰ ਅਤੇ ਗੁਰਦਾਸਪੁਰ ਵਿਚ ਛਾਪੇ ਮਾਰੇ ਹਨ | ਏਜੰਸੀ ਨੇ ਉਥੋਂ 20 ਲੱਖ ਰੁਪਏ ਦੀ ਨਕਦੀ , 130 ਕਾਰਤੂਸ (9ਐਮਐਮ), ਮੋਬਾਈਲ ਫ਼ੋਨ, ਪੈੱਨ ਡਰਾਈਵ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ |  
ਅਧਿਕਾਰੀ ਨੇ ਦਸਿਆ ਕਿ ਮਨਪ੍ਰੀਤ ਇਸ ਮਾਮਲੇ ਦੇ ਮੁੱਖ ਮੁਲਜ਼ਮ ਰਣਜੀਤ ਸਿੰਘ ਉਰਫ਼ ਚੀਤਾ ਅਤੇ ਇਕਬਾਲ ਸਿੰਘ ਉਰਫ਼ ਸ਼ੇਰਾ ਦਾ ਨਜ਼ਦੀਕੀ ਹੈ | ਪੁਲਿਸ ਵਲੋਂ ਸੁਰੱਖਿਆ ਦੇ ਵੱਡੇ ਪ੍ਰਬੰਧ ਕੀਤੇ ਗਏ ਸਨ | ਮੀਡੀਆ ਤੋਂ ਐਨ.ਆਈ.ਏ. ਨੇ ਦੂਰੀ ਬਣਾਈ ਰੱਖੀ | ਮਨਪ੍ਰੀਤ ਸਿੰਘ ਦੇ ਘਰ ਇਹ ਐਨ.ਆਈ.ਏ. ਨੇ ਇਹ ਕਾਰਵਾਈ ਕੀਤੀ | 
ਐਨ.ਆਈ.ਏ. ਨੇ ਛਾਪੇਮਾਰੀ ਤਾਂ ਜ਼ਰੂਰ ਕੀਤੀ ਪਰ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿਤਾ | ਐਨ.ਆਈ.ਏ.ਟੀਮ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸੱਭ ਕੁੱਝ ਦੱਸਿਆ ਜਾਵੇਗਾ |ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਕਾਲਾ ਅਫ਼ਗਾਨਾਂ ਤੋਂ ਫ਼ੜੀ ਗਈ ਹੈਰੋਇਨ ਦੇ ਕੇਸ ਵਿੱਚ ਮਨਪ੍ਰੀਤ ਸਿੰਘ ਵੀ ਪੁਲਿਸ ਨੂੰ ਲੋੜੀਂਦਾ ਸੀ | ਅੱਜ ਉਸਨੂੰ ਵੀ ਕਾਬੂ ਕਰ ਲਿਆ ਗਿਆ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement