ਹਾਦਸੇ 'ਚ ਬੱਚੇ ਦੀ ਮੌਤ
Published : Jan 5, 2021, 2:39 am IST
Updated : Jan 5, 2021, 2:39 am IST
SHARE ARTICLE
image
image

ਹਾਦਸੇ 'ਚ ਬੱਚੇ ਦੀ ਮੌਤ

Éਮੁੱਲਾਂਪੁਰ ਦਾਖਾ, 4 ਜਨਵਰੀ (ਪਪ): ਲਾਗਲੇ ਪਿੰਡ ਮੁੱਲਾਂਪੁਰ ਵਿਖੇ ਟਰੱਕ ਹੇਠਾਂ ਆਉਣ ਕਾਰਨ ਅੱਠ ਸਾਲਾ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ | ਦਾਖਾ ਪੁਲਿਸ ਨੇ ਟਰੱਕ ਚਾਲਕ ਨੂੰ ਕਾਬੂ ਕਰ ਕੇ ਕਾਰਵਾਈ ਆਰੰਭ ਕਰ ਦਿਤੀ ਹੈ | ਜਾਣਕਾਰੀ ਅਨੁਸਾਰ ਪਿੰਡ ਸਹੌਲੀ ਸਥਿਤ ਇਕ ਸ਼ੈਲਰ ਵਿਚੋਂ ਚੌਲਾਂ ਦਾ ਭਰਿਆ ਟਰੱਕ ਪਿੰਡ ਮੁੱਲਾਂਪੁਰ ਨੇੜੇ ਬਣੇ ਵੇਅਰਹਾਊਸ ਦੇ ਗੁਦਾਮਾਂ ਵਲ ਜਾ ਰਿਹਾ ਸੀ | ਜਦੋਂ ਉਕਤ ਟਰੱਕ ਮੁੱਲਾਂਪੁਰ-ਬੜੈਚ ਲਿੰਕ ਸੜਕ 'ਤੇ ਸੂਏ ਨੇੜੇ ਪੁੱਜਾ ਤਾਂ ਗਲ਼ੀ ਵਿਚੋਂ ਸਾਈਕਲ 'ਤੇ ਸਵਾਰ ਹੋ ਕੇ ਨਿਕਲ ਰਿਹਾ ਬੱਚਾ ਪਿਛਲੇ ਟਾਇਰਾਂ ਦੀ ਲਪੇਟ ਵਿਚ ਆ ਗਿਆ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ | ਬੱਚੇ ਦੀ ਪਛਾਣ ਰੀਵਾਨ ਹਾਂਸ ਪੁੱਤਰ ਰਵੀ ਹਾਂਸ ਪਿੰਡ ਮੁੱਲਾਂਪੁਰ ਵਜੋਂ ਹੋਈ ਹੈ | ਪਰਵਾਰਕ ਮੈਂਬਰਾਂ ਅਨੁਸਾਰ ਰੀਵਾਨ ਸੈਕਰਟ ਹਾਰਟ ਕਾਨਵੈਂਟ ਸਕੂਲ ਜਗਰਾਉਂ ਵਿਖੇ ਦੂਜੀ ਜਮਾਤ ਦਾ ਵਿਦਿਆਰਥੀ ਸੀ | 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement