ਕੋਵਿਡ 19 ਵਿਰੁਧ ਲੜਾਈ ਹਾਲੇ ਖ਼ਤਮ ਨਹੀਂ ਹੋਈ
Published : Dec 4, 2020, 1:28 am IST
Updated : Dec 4, 2020, 1:28 am IST
SHARE ARTICLE
image
image

ਕੋਵਿਡ 19 ਵਿਰੁਧ ਲੜਾਈ ਹਾਲੇ ਖ਼ਤਮ ਨਹੀਂ ਹੋਈ

  to 
 

ਲੰਡਨ, 3 ਦਸੰਬਰ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਵਿਡ 19 ਦੀ ਰੋਕਥਾਮ ਲਈ ਫਾਈਜ਼ਰ-ਬਾਇਓਨੋਟੈਕ ਦੇ ਟੀਕੇ ਨੂੰ ਮਨਜ਼ੂਰੀ ਦਿਤੇ ਜਾਣ ਦੇ ਦਰਮਿਆਨ ਚੇਤਾਵਨੀ ਦਿਤੀ ਹੈ ਕਿ ਖ਼ਤਰਨਾਕ ਵਾਇਰਸ ਦੇ ਵਿਰੁਧ ਲੜਾਈ ਹਾਲੇ ਖ਼ਤਮ ਨਹੀਂ ਹੋਈੇ ਹੈ। ਬ੍ਰਿਟੇਨ ਫਾਇਜ਼ਰ-ਬਾਇਓਨੋਟੈਕ ਦੇ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ ਅਤੇ ਅਗਲੇ ਕੁੱਝ ਦਿਨਾਂ 'ਚ ਵੱਧ ਖ਼ਤਰੇ ਵਾਲੇ ਲੋਕਾਂ ਨੂੰ ਟੀਕਾ ਦਿਤਾ ਜਾਵੇਗਾ।
ਜਾਨਸਨ ਨੇ ਦੁਨਿਆ ਦੇ ''ਲੁਕੇ ਹੋਏ ਦੁਸ਼ਮਣ'' ਦੇ ਵਿਰੁਧ ਵਿਗਿਆਨ ਦੀ ਜਿੱਤ ਦੀ ਸਲਾਂਘਾ ਕੀਤੀ ਪਰ ਲੋਕਾਂ ਤੋਂ ਹਾਲੇ ਵੀ ਬਹੁਤ ਆਸ਼ਾਵਾਦੀ ਨਹੀਂ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਾਇਰਸ ਵਿਰੁਧ ਲੜਾਈ ਲੰਮੀ ਚੱਲ ਸਕਦੀ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਤੋਂ ਸਰਦੀ ਲਈ ਕੋਵਿਡ 19 ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇੰਗਲੈਂਡ ਦੇ ਵਧੇਰੇ ਹਿੱਸੇ 'ਚ ਹਾਲੇ  ਵੀ ਤਾਲਾਬੰਦੀ ਲਾਗੂ ਹੈ ਅਤੇ ਉਥੇ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਬੁਧਵਾਰ ਸ਼ਾਮ ਨੂੰ ਕਿਹਾ, ''ਇਹ ਇਕ ਅਨੋਖਾ ਪਲ ਹੈ ਪਰ ਅਜਿਹਾ ਸਮੇਂ ਨਹੀ ਹੈ ਕਿ ਅਸੀਂ ਅਪਣੀ ਮੁਹਿੰਮ ਨੂੰ ਹਲਕਾ ਕਰ  ਦਈਏ। ਕੋਵਿਡ 19 ਵਿਰੁਧ ਲੜਾਈ ਖ਼ਤਮ ਨਹੀਂ ਹੋਈ ਹੈ। ਸਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।'' ਜਾਨਸਨ ਨੇ ਕਿਹਾ ਕਿ ਟੀਕੇ ਨੂੰ ਲੈ ਕੇ ਸੰਯੁਕਤ ਕਮੇਟੀ ਦੇ ਸੁਝਾਵਾਂ ਨੂੰ ਮੰਨ ਲਿਆ ਗਿਆ ਹੈ ਕਿ ਪਹਿਲੇ ਪੜਾਅ 'ਚ 'ਕੇਅਰ ਹੋਮ' 'ਚ ਰਹਿਣ ਵਾਲੇ ਲੋਕਾਂ, ਸਿਹਤ ਕਰਮੀਆਂ, ਬਜ਼ੁਰਗਾਂ ਅਤੇ ਗੰਭੀਰ ਰੂਤ ਤੋਂ ਬਿਮਾਰ ਲੋਕਾਂ ਨੂੰ ਟੀਕੇ ਦੀ ਖ਼ੁਰਾਕ ਦਿਤੀ ਜਾਵੇਗੀ। ਉਨ੍ਹਾਂ ਕਿਹਾ, ''ਟੀਕੇ ਨੂੰ ਸਿਫ਼ਰ ਤੋਂ 70 ਡੀਗਰੀ ਹੇਠਾਂ ਤੇ ਤਾਪਮਾਨ 'ਤੇ ਇਕ ਥਾਂ ਤੋਂ ਦੂਜੀ ਥਾਂ ਤਕ ਪਹੁੰਚਾਉਣ ਨਾਲ ਜੁੜੀ ਚੁਣੌਤੀਆਂ ਹਨ ਅਤੇ ਹਰ ਵਿਅਕਤੀ ਨੂੰ ਤਿੰਨ ਹਫ਼ਤੇ ਦੇ ਬਾਅਦ ਦੋ ਖ਼ੁਰਾਕ ਦਿਤੀ ਜਾਵੇਗੀ।
ਇਸ ਲਈ ਟੀਕਾਕਰਨ 'ਚ ਸਮਾਂ ਲਗੇਗਾ।''
(ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement