ਮਜੀਠੀਆ ਵਲੋਂ ਹੱਤਕ ਇੱਜ਼ਤ ਦੀ ਸ਼ਿਕਾਇਤ ਖ਼ਾਰਜ ਕਰਨ ਦੀ ਮੰਗ ਕੀਤੀ ਰੱਦ
Published : Dec 4, 2020, 2:05 am IST
Updated : Dec 4, 2020, 2:05 am IST
SHARE ARTICLE
image
image

ਮਜੀਠੀਆ ਵਲੋਂ ਹੱਤਕ ਇੱਜ਼ਤ ਦੀ ਸ਼ਿਕਾਇਤ ਖ਼ਾਰਜ ਕਰਨ ਦੀ ਮੰਗ ਕੀਤੀ ਰੱਦ


ਚੰਡੀਗੜ੍ਹ, 3 ਦਸੰਬਰ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਲੁਧਿਆਣਾ ਅਦਾਲਤ ਵਿਚ ਦਰਜ ਹਤਕ ਦੀ ਸ਼ਿਕਾਇਤ 'ਤੇ ਜਾਰੀ ਸੰਮਨ ਰੱਦ ਕਰਨ ਦੀ ਮੰਗ ਖ਼ਾਰਜ ਕਰ ਦਿਤੀ ਹੈ।
ਸਤੰਬਰ ਤੇ ਦਸੰਬਰ 2015 ਨੂੰ ਮੋਗਾ ਤੇ ਫ਼ਤਿਹਗੜ੍ਹ ਸਾਹਿਬ ਵਿਖੇ ਰੈਲੀਆਂ ਵਿਚ ਸੰਜੈ ਸਿੰਘ ਨੇ ਮਜੀਠੀਆ ਨੂੰ ਡਰੱਗ ਤਸਕਰ ਦਸਿਆ ਸੀ, ਜਿਸ ਕਾਰਨ ਮਜੀਠੀਆ ਨੇ ਹਤਕ ਦੀ ਸ਼ਿਕਾਇਤ ਦਿਤੀ ਸੀ ਤੇ ਮਜੀਠੀਆ ਵਲੋਂ ਗਵਾਹੀਆਂ ਕਰਵਾਉਣ 'ਤੇ ਲੁਧਿਆਣਾ ਅਦਾਲਤ ਨੇ ਸੰਜੈ ਨੂੰ ਸੰਮਨ ਜਾਰੀ ਕੀਤਾ ਸੀ। ਸੰਮਨ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੰਦਿਆਂ ਸੰਜੈ ਸਿੰਘ ਨੇ ਕਿਹਾ ਸੀ ਕਿ ਲੁਧਿਆਣਾ ਅਦਾਲਤ ਨੇ ਉਨ੍ਹਾਂ ਦੀ ਨਿਜੀ ਪੇਸ਼ੀ ਦੀ ਮੰਗ ਰੱਦ ਕਰ ਦਿਤੀ ਹੈ। ਇਸ 'ਤੇ ਹਾਈ ਕੋਰਟ ਨੇ ਪੇਸ਼ੀ 'ਤੇ ਰੋਕ ਲਗਾ ਦਿਤੀ ਸੀ ਦੂਜੇ ਪਾਸੇ ਮਜੀਠੀਆ ਦੇ ਵਕੀਲ ਨੇ ਕਿਹਾ ਸੀ ਹਾਈ ਕੋਰਟ ਨੂੰ ਗੁਮਰਾਹ ਕੀਤਾ ਗਿਆ ਹੈ, ਲੁਧਿਆਣਾ ਅਦਾਲਤ ਨੇ ਸੰਜੈ ਸਿੰਘ ਵਲੋਂ ਨਿਜੀ ਪੇਸ਼ੀ ਦੀ ਮੰਗ ਮੰਨ ਲਈ ਸੀ। ਹਾਈ ਕੋਰਟ ਨੇ ਮਹਿਸੂਸ ਕੀਤਾ ਹੈ ਕਿ ਭਾਵੇਂ ਸੰਜੈ ਸਿੰਘ ਨੂੰ ਲੁਧਿਆਣਾ ਅਦਾਲਤ ਵਲੋਂ ਮੰਗ ਮੰਨਣ ਬਾਰੇ ਪਤਾ ਨਾ ਹੋਵੇ ਪਰ ਇਹ ਨਹੀਂ ਹੋ ਸਕਦਾ ਕਿ ਉਨ੍ਹਾਂ ਦੇ ਵਕੀਲ ਨੂੰ ਵੀ ਇਸ ਗੱਲ ਦਾ ਪਤਾ ਨਾ ਹੋਵੇ। ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਹੇਠਲੀ ਅਦਾਲਤ ਨੇ ਇਹ ਤੱਥ ਬਿਲਕੁਲ ਸਹੀ ਤਰੀਕੇ ਨਾਲ ਗ਼ੌਰ ਕੀਤਾ ਹੈ ਕਿ ਸੰਜੈ ਸਿੰਘ ਵਲੋਂ ਰਾਜ ਸਭਾ ਮੈਂਬਰ ਬਣ ਜਾਣ ਦੀ ਗੱਲ ਕਹਿ ਕੇ ਪੇਸ਼ੀ ਤੋਂ ਛੋਟ ਮੰਗਣਾ ਸਹੀ ਨਹੀਂ ਹੈ ਤੇ ਇਸ ਅਧਾਰ 'ਤੇ ਪੇਸ਼ੀ ਤੋਂ ਛੋਟ ਸਿਰਫ ਉਸੇ ਸੂਰਤimageimage ਵਿਚ ਦਿਤੀ ਜਾ ਸਕਦੀ ਹੈ ਕਿ ਰਾਜਸਭਾ ਚਲ ਰਹੀ ਹੋਵੇ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement