ਕਿਸਾਨ ਅੰਦੋਲਨ: ਯੂਪੀ-ਦਿੱਲੀ ਨੂੰ ਜੋੜਨ ਵਾਲੇ ਹੋਰ ਮਾਰਗ ਬੰਦ
Published : Dec 4, 2020, 2:25 am IST
Updated : Dec 4, 2020, 2:25 am IST
SHARE ARTICLE
image
image

ਕਿਸਾਨ ਅੰਦੋਲਨ: ਯੂਪੀ-ਦਿੱਲੀ ਨੂੰ ਜੋੜਨ ਵਾਲੇ ਹੋਰ ਮਾਰਗ ਬੰਦ

ਨਵੀਂ ਦਿੱਲੀ, 3 ਦਸੰਬਰ: ਪੁਲਿਸ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਨੂੰ ਦਿੱਲੀ ਨਾਲ ਜੋੜਨ ਵਾਲੇ ਦੋ ਰਾਸ਼ਟਰੀ ਰਾਜ ਮਾਰਗ ਨੂੰ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਬੰਦ ਕਰ ਦਿਤਾ। ਅੰਦੋਲਨਕਾਰੀ ਕਿਸਾਨਾਂ ਨੇ ਬੁਧਵਾਰ ਨੂੰ ਧਮਕੀ ਦਿਤੀ ਸੀ ਕਿ ਜੇ ਉਹ ਅਪਣੀਆਂ ਮੰਗਾਂ ਪ੍ਰਤੀ ਸਹਿਮਤ ਨਾ ਹੋਏ ਤਾਂ ਉਹ ਦਿੱਲੀ ਦੇ ਹੋਰ ਰਸਤੇ ਬੰਦ ਕਰ ਦੇਣਗੇ। ਦਿੱਲੀ ਪੁਲਿਸ ਨੇ ਟਵੀਟ ਕੀਤਾ ਕਿ ਸਥਾਨਕ ਪੁਲਿਸ ਨੇ ਨੈਸ਼ਨਲ ਹਾਈਵੇ -9 ਅਤੇ ਨੈਸ਼ਨਲ ਹਾਈਵੇਅ -24 ਉੱਤੇ ਗਾਜ਼ੀਆਬਾਦ ਤੋਂ ਦਿੱਲੀ ਜਾਣ ਵਾਲੇ ਰਸਤੇ ਨੂੰ ਰੋਕ ਦਿਤਾ ਹੈ। ਦੋਵਾਂ ਪਾਸਿਆਂ ਦੇ ਰਸਤੇ ਰਾਸ਼ਟਰੀ ਰਾਜ ਮਾਰਗ-1 'ਤੇ ਸ਼ਨੀ ਮੰਦਰ ਨੇੜੇ ਬੰਦ ਕਰ ਦਿਤੇ ਗਏ ਹਨ। ਦਿੱਲੀ ਤੋਂ ਨੋਇਡਾ ਜਾਣ ਵਾਲੀ ਇਕ ਸੜਕ ਚਿੱਲਾ ਬਾਰਡਰ 'ਤੇ ਆਵਾਜਾਈ ਲਈ ਖੁੱਲ੍ਹੀ ਹੈ, ਪਰ ਨੋਇਡਾ ਤੋਂ ਦਿੱਲੀ ਜਾਣ ਵਾਲੀ ਸੜਕ ਹਾਲੇ ਵੀ ਬੰਦ ਹੈ।ਝਡੌਦਾ, ਝਟਿਕਰਾ ਵਿਚ ਦਿੱਲੀ ਹਰਿਆਣਾ ਦੀ ਸਰਹੱਦ ਆਵਾਜਾਈ ਲਈ ਬੰਦ ਹੈ ਸਿਰਫ਼ ਬਾੜੂਸਰਾਇ ਸਰਹੱਦ ਦੋਪਹੀਆ ਵਾਹਨ ਚਾਲਕਾਂ ਲਈ ਖੁੱਲ੍ਹੀ ਹੈ। ਟ੍ਰੈਫ਼ਿਕ ਪੁਲਿਸ ਨੇ ਕਿਹਾ ਕਿ ਲੋਕ ਢਾਂਸਾ, ਦੌਰਾਲਾ, ਕਾਪਸਹੇਡਾ, ਰਜੋਕਰੀ ਐਨ.ਐੱਚ .8, ਬਿਜਵਾਸਨ/ਬਜਘੇੜਾ, ਪਾਲਮ ਵਿਹਾਰ ਅਤੇ ਡੁੰਡੇਹੇੜਾ ਸਰਹੱਦ ਲਈ ਹਰਿਆਣਾ ਜਾ ਸਕਦੇ ਹਨ।  (ਪੀਟੀਆਈ)

imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement