ਕੈਪਟਨ ਮਸਲੇ ਦਾ ਹੱਲ ਕਰਾਉਣ ਨਾ ਕੇ ਖੁਦ ਡਰਾਮੇਬਾਜੀ ਕਰਨ- ਮਾਨ
Published : Nov 4, 2020, 7:05 pm IST
Updated : Nov 4, 2020, 7:05 pm IST
SHARE ARTICLE
Bhawant maan
Bhawant maan

ਕਿਸਾਨੀ ਦੇ ਰਖਵਾਲੇ ਸੜਕਾਂ ਅਤੇ ਰੇਲਾ ਦੀਆਂ ਪਟਰੀਆਂ ‘ਤੇ ਬੈਠੇ ਹਨ

ਚੰਡੀਗੜ੍ਹ :  ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ 'ਚ ਪਰਦਰਸ਼ਨ ਕਰਦੇ ਹੋਏ ਕੈਪਟਨ ਦੇ ਦਿੱਲੀ ਧਰਨੇ ਨੂੰ ਡਰਾਮਾ ਕਰਾਰ ਦਿੱਤਾ।ਉਨ੍ਹਾਂ ਕਿਹਾ ਕੈਪਟਨ ਕਿਸਾਨੀ ਦੇ ਰਖਵਾਲੇ ਬਣ ਰਹੇ ਹਨ ਪਰ ਕਿਸਾਨੀ ਦੇ ਰਖਵਾਲੇ ਸੜਕਾਂ ਅਤੇ ਰੇਲਾ ਦੀਆਂ ਪਟਰੀਆਂ ਤੇ ਬੈਠੇ ਹਨ। ਉਨ੍ਹਾਂ ਕਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਨੂੰ ਵੋਟਾਂ ਪਾ ਕੇ ਮੁੱਖੀ ਬਣਾਇਆ ਹੈ ,ਉਨ੍ਹਾਂ ਨੂੰ ਚਾਹੀਦਾ ਤਾਂ

bhagwant mannBhagwant mann
ਇਹ ਸੀ ਕਿ ਪੰਜਾਬ ਦੇ ਕਿਸਾਨਾਂ ਨਾਲ ਸਲਾਹ ਮਸਵਰਾ ਕਰਕੇ ਮੋਦੀ ਨੂੰ ਮਿਲ ਕੇ ਮਸਲੇ ਦਾ ਕੋਈ ਠੋਸ ਹੱਲ ਕੱਢਦੇ  ਪਰ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੀਆਂ ਸੜਕਾਂ ਤੇ ਜਾ ਕੇ ਡਰਾਮਾ ਕਰ ਰਹੇ ਹਨ ।ਭਗਵੰਤ ਮਾਨ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਮਿਲ ਕੇ ਕੁਝ ਨਹੀਂ ਹੋਣਾ , ਜੇ ਮਸਲੇ ਦਾ ਹੱਲ ਹੀ ਕੱਢਣਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲਣ । ਪਰ ਕੈਪਟਨ ਅਜਿਹਾ ਨਹੀਂ ਕਰਨਗੇ ।  

protestprotest

ਮਾਨ ਨੇ ਕਿਹਾ ਕਿ ਇਸ ਮਸਲੇ ਵਿੱਚੋ 2022 ਦੀਆਂ ਚੋਣਾਂ ਨਾ ਦੇਖੀਆਂ ਜਾਣ ਪਰ ਇਸ ਮਸਲੇ ਦਾ ਜੇ ਹੱਲ ਕਰਨਾ ਹੁੰਦਾ ਤਾਂ ਕੈਪਟਨ ਮੋਦੀ ਨਾਲ ਕਿਸਾਨਾਂ ਦੀ ਹੁਣ ਤੱਕ ਮੀਟਿੰਗ ਪ੍ਰਧਾਨ ਮੰਤਰੀ ਨਾਲ ਕਰਵਾ ਚੁਕੇ ਹੁੰਦੇ। ਭਗਵੰਤ ਮਾਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, ਕੈਪਟਨ ਕਿਸਾਨਾਂ ਦਾ ਧਿਆਨ ਖਿਚਣ ਲਈ ਡਰਾਮੇ ਕਰ ਰਹੇ ਹਨ । ਉਨਾਂ ਕਿਹਾ ਕਿ ਕੈਪਟਨ ਪਿਛਲੇ ਤਿੰਨ ਮਹੀਨਿਆਂ ਤੋਂ ਹਰ ਰੋਜ ਨਵਾਂ ਡਰਾਮਾ ਕਰ ਰਹੇ ਹਰ । ਜਿਸ ਨਾਲ ਪੰਜਾਬ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਉਨ੍ਹਾਂ ਕਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਪਸ ਵਿਚ ਮਿਲੇ ਹੋਏ ਹਨ । ਦੋਨੋ ਮਿਲਕੇ ਪੰਜਾਬ ਦਾ ਨੁਕਸਾਨ ਕਰ ਰਹੇ ਹਨ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement