ਖੱਟਰ ਖਿਲਾਫ਼ ਫੁੱਟਿਆ ਨਵਜੋਤ ਸਿੱਧੂ ਦਾ ਗੁੱਸਾ, 'ਦਰਜ ਹੋਵੇ ਰਾਸ਼ਟਰਧ੍ਰੋਹ ਦਾ ਪਰਚਾ'
Published : Oct 4, 2021, 7:16 pm IST
Updated : Oct 4, 2021, 7:16 pm IST
SHARE ARTICLE
navjot Sidhu
navjot Sidhu

ਨਵਜੋਤ ਸਿੱਧੂ ਨੇ ਸਰਕਾਰ ਨੂੰ ਕਾਤਲ ਦੱਸਦਿਆਂ ਕਾਤਲ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ

 

ਚੰਡੀਗੜ੍ਹ - ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਤੋਂ ਬਾਅਦ ਇਸ ਸਮੇਂ ਪੂਰੀ ਯੂਪੀ ਵਿਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂ ਵੀ ਲਖੀਮਪੁਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਦੌਰਾਨ ਨਵਜੋਤ ਸਿੱਧੂ ਨੇ ਵੀ ਅਪਣੇ ਕਾਫ਼ਲੇ ਸਮੇਤ ਪੰਜਾਬ ਗਵਰਨਰ ਹਾਊਸ ਦੇ ਬਾਹਰ ਧਰਨਾ ਲਗਾਇਆ ਸੀ ਤੇ ਉਹਨਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ। ਧਰਨੇ ਦੌਰਾਨ ਉਹਨਾਂ ਨੇ ਮਨੋਹਰ ਲਾਲ ਖੱਟਰ ਦੇ ਡਾਂਗਾ ਵਾਲੇ ਬਿਆਨ 'ਤੇ ਰੱਜ ਕੇ ਖੱਟਰ ਨੂੰ ਲਾਹਨਤਾਂ ਪਾਈਆਂ।

navjot Sidhu navjot Sidhu

ਉਹਨਾਂ ਕਿਹਾ ਕਿ ਜਿਨ੍ਹਾਂ ਨੇ ਕਿਸਾਨਾਂ 'ਤੇ ਇਹ ਤਸ਼ੱਦਦ ਕੀਤਾ ਅਪਣੇ ਹੰਕਾਰ ਵਿਚ ਕਿਸਾਨਾਂ ਨੂੰ ਕੁਚਲਿਆ ਉਹਨਾਂ ਦੀ ਤੁਰੰਤ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ, ਉਹਨਾਂ ਕਿਹਾ ਕਿ ਖੱਟੜ ਨੇ ਜੋ ਅੰਨਦਾਤਾ ਦੇ ਖਿਲਾਫ਼ ਬਿਆਨ ਦਿੱਤਾ ਹੈ  ਉਹ ਅਪਣੇ ਹੰਕਾਰ ਵਿਚ ਦਿੱਤੀ ਹੈ ਤੇ ਹੰਕਾਰ ਦਾ ਪਤਨ ਜ਼ਿਆਦਾ ਦੇਰ ਤੱਕ ਨਹੀਂ ਰਹਿੰਦਾ। ਨਵਜੋਤ ਸਿੱਧੂ ਨੇ ਖੱਟਰ ਖਿਲਾਫ਼ ਰਾਸ਼ਟਰਧ੍ਰੋਹ ਦਾ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ ਹੈ।

navjot Sidhu navjot Sidhu

ਨਵਜੋਤ ਸਿੱਧੂ ਨੇ ਸਰਕਾਰ ਨੂੰ ਕਾਤਲ ਦੱਸਦਿਆਂ ਕਾਤਲ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਉਹਨਾਂ ਕਿਹਾ ਕਿ ਜਿਵੇਂ ਜੇ ਦੁੱਧ ਨੂੰ ਭੱਠੀ 'ਤੇ ਰੱਖ ਦਿਓ ਤਾਂ ਉਸ ਦਾ ਉਬਲਣਾ ਨਿਸ਼ਚਿਤ ਹੁੰਦਾ ਹੈ ਉਵੇਂ ਹੀ ਜੇ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਵਿਚ ਰੋਸ ਤੇ ਆਕਰੋਸ਼ ਆ ਜਾਵੇ ਤਾਂ ਸੈਂਟਰ ਦੀਆਂ ਸਰਕਾਰਾਂ ਦਾ ਉਲਟਣਾ ਵੀ ਨਿਸ਼ਚਿਤ ਹੈ। ਉਹਨਾਂ ਕਿਹਾ ਜਦ ਤੱਕ ਸਾਡੀਆਂ ਰਗਾਂ 'ਚ ਖੂਨ ਹੈ ਉਦੋਂ ਤੱਕ ਅਸੀਂ ਪੰਜਾਬ ਵਿਚ ਕਾਲੇ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement