ਗਾਂ ਦਾ ਭਲਾ ਹੋਵੇਗਾ, ਤਾਂ ਹੀ ਦੇਸ਼ ਦਾ ਭਲਾ ਹੋਵੇਗਾ : ਇਲਾਹਾਬਾਦ ਹਾਈ ਕੋਰਟ
Published : Sep 4, 2021, 7:03 am IST
Updated : Sep 4, 2021, 7:03 am IST
SHARE ARTICLE
image
image

ਗਾਂ ਦਾ ਭਲਾ ਹੋਵੇਗਾ, ਤਾਂ ਹੀ ਦੇਸ਼ ਦਾ ਭਲਾ ਹੋਵੇਗਾ : ਇਲਾਹਾਬਾਦ ਹਾਈ ਕੋਰਟ


ਕਿਹਾ, ਗਾਂ ਦੀ ਸੁਰੱਖਿਆ ਦਾ ਕੰਮ ਸਿਰਫ਼ ਇਕ ਧਰਮ ਜਾਂ ਫ਼ਿਰਕੇ ਦਾ ਨਹੀਂ


ਪ੍ਰਯਾਗਰਾਜ, 3 ਸਤੰਬਰ : ਇਕ ਮਹੱਤਵਪੂਰਨ ਫ਼ੈਸਲੇ ਵਿਚ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਜਦੋਂ ਗਾਂ ਦਾ ਭਲਾ ਹੋਵੇਗਾ, ਉਦੋਂ ਹੀ ਇਸ ਦੇਸ਼ ਦਾ ਭਲਾ ਹੋਵੇਗਾ ਅਤੇ ਕਈ ਵਾਰ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਗਾਂ ਦੀ ਸੁਰੱਖਿਆ ਅਤੇ ਸੰਭਾਲ ਦੀ ਗੱਲਾਂ ਕਰਨ ਵਾਲੇ ਹੀ ਗਾਂ ਦੀ ਮੌਤ ਦਾ ਕਾਰਨ ਬਣ ਜਾਂਦੇ ਹਨ | ਜਸਟਿਸ ਸ਼ੇਖਰ ਕੁਮਾਰ ਯਾਦਵ ਨੇ ਬੁਧਵਾਰ ਨੂੰ  ਪਟੀਸ਼ਨਰ ਜਾਵੇਦ ਦੀ ਜ਼ਮਾਨਤ ਪਟੀਸ਼ਨ ਖ਼ਾਰਜ਼ ਕਰਦੇ ਹੋਏ ਇਹ ਟਿਪਣੀ ਕੀਤੀ | ਜਾਵੇਦ 'ਤੇ ਦੋਸ਼ ਹੈ ਕਿ ਉਸ ਨੇ ਅਪਣੇ ਸਾਥੀਆਂ ਨਾਲ ਮੁਦਈ ਖਿਲੰਦਰ ਸਿੰਘ ਦੀ ਗਾਂ ਚੋਰੀ ਕਰ ਕੇ ਉਸ ਦੀ ਹਤਿਆ ਕੀਤੀ ਸੀ |
ਅਦਾਲਤ ਨੇ ਕਿਹਾ, Tਸਰਕਾਰ ਗਊਸ਼ਾਲਾ ਦਾ ਨਿਰਮਾਣ ਕਰਵਾਉਂਦੀ ਹੈ, ਪਰ ਇਸ ਵਿਚ ਗਾਂ ਦੀ ਦੇਖਭਾਲ ਕਰਨ ਵਾਲੇ ਲੋਕ ਹੀ ਉਸ ਦੀ ਦੇਖਭਾਲ ਨਹੀਂ ਕਰਦੇ | ਇਸੇ ਤਰ੍ਹਾਂ, ਨਿਜੀ ਗਉੂਸ਼ਾਲਾਵਾਂ ਚਲਾਉਣ ਵਾਲੇ ਲੋਕ ਜਨਤਾ ਤੋਂ ਦਾਨ ਲੈਂਦੇ ਹਨ ਅਤੇ ਸਰਕਾਰ ਤੋਂ ਸਹਾਇਤਾ ਲੈਂਦੇ ਹਨ, ਪਰ ਗਾਂ ਦੀ ਦੇਖਭਾਲ ਨਾ ਕਰ ਕੇ ਇਸ ਨੂੰ  ਅਪਣੇ ਨਿਜੀ ਹਿਤਾਂ ਵਿਚ ਖ਼ਰਚ ਕਰਦੇ ਹਨ |
ਇਸ ਨਾਲ ਹੀ ਅਦਾਲਤ ਨੇ ਕਿਹਾ, Tਬਹੁਤ ਸਾਰੀਆਂ ਉਦਾਹਰਣਾਂ ਹਨ ਜਿਥੇ ਗਉਸ਼ਾਲਾ ਵਿਚ ਗਾਵਾਂ ਭੁੱਖ ਅਤੇ ਬਿਮਾਰੀ ਨਾਲ ਮਰ ਜਾਂਦੀਆਂ ਹਨ ਜਾਂ ਮਰਨ ਵਾਲੀ ਸਥਿਤੀ ਵਿਚ ਹੁੰਦੀਆਂ ਹਨ | ਜਿਥੇ ਉਨ੍ਹਾਂ ਨੂੰ  ਰਖਿਆ ਜਾਂਦਾ ਹੈ, ਉੱਥੇ ਸਫ਼ਾਈ ਨਹੀਂ ਹੁੰਦੀ | ਚਾਰਾ ਨਾ ਮਿਲਣ ਕਾਰਨ ਗਾਂ ਲਿਫ਼ਾਫ਼ੇ ਖਾਂਦੀ ਹੈ ਅਤੇ ਬਿਮਾਰੀ ਕਾਰਨ ਮਰ ਜਾਂਦੀ ਹੈ | ਜਦੋਂ ਉਹ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤਾਂ ਉਨ੍ਹਾਂ ਨੂੰ  ਸੜਕਾਂ 'ਤੇ ਛੱਡ ਦਿਤਾ ਜਾਂਦਾ ਹੈ | ਅਜਿਹੀ ਸਥਿਤੀ ਵਿਚ ਗਾਂ ਦੀ ਰਖਿਆ ਅਤੇ ਸੰਭਾਲ ਕਰਨ ਵਾਲੇ ਲੋਕ ਕੀ ਕਰ ਰਹੇ ਹਨ?''
ਅਦਾਲਤ ਨੇ ਕਿਹਾ, Tਗਾਂ ਦੀ ਸੰਭਾਲ ਅਤੇ ਸੁਰੱਖਿਆ ਦਾ ਕੰਮ ਸਿਰਫ਼ ਇਕ ਧਰਮ, ਫ਼ਿਰਕੇ ਦਾ ਨਹੀਂ ਹੈ, ਬਲਕਿ ਗਾਂ ਭਾਰਤ ਦੀ ਸੰਸਕਿ੍ਤੀ ਹੈ ਅਤੇ ਸਭਿਆਚਾਰ ਨੂੰ  ਬਚਾਉਣ ਦਾ ਕੰਮ ਦੇਸ਼ ਵਿਚ ਰਹਿਣ ਵਾਲੇ ਹਰ ਨਾਗਰਿਕ ਦਾ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ |     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement