'ਆਰਥਕ ਤਬਾਹੀ' ਲਈ ਅਸਤੀਫ਼ਾ ਦੇਵੇ ਵਿੱਤ ਮੰਤਰੀ : ਸੁਰਜੇਵਾਲਾ
Published : Sep 4, 2020, 1:13 am IST
Updated : Sep 4, 2020, 1:13 am IST
SHARE ARTICLE
image
image

'ਆਰਥਕ ਤਬਾਹੀ' ਲਈ ਅਸਤੀਫ਼ਾ ਦੇਵੇ ਵਿੱਤ ਮੰਤਰੀ : ਸੁਰਜੇਵਾਲਾ

ਨਵੀਂ ਦਿੱਲੀ, 3 ਸਤੰਬਰ : ਕਾਂਗਰਸ ਨੇ ਜੀ.ਡੀ.ਪੀ ਵਿਕਾਸ ਦਰ 'ਚ ਭਾਰਤੀ ਗਿਰਾਵਟ ਅਤੇ ਬੇਰੋਜ਼ਗਾਰੀ ਨੂੰ ਲੈ ਕੇ ਵੀਰਵਾਰ ਨੂੰ ਸਰਕਾਰ 'ਤੇ ਦੇਸ਼ ਨੂੰ ਆਰਥਕ ਐਮਰਜੈਂਸੀ ਵਲ ਧੱਕਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ 'ਆਰਥਕ ਤਬਾਹੀ' ਲਈ ਵਿੱਤ ਮੰਤਰੀ ਨਿਰਮਲਾ ਸਿਤਾਰਮਣ ਨੂੰ ਖ਼ਦ ਅਸਤੀਫ਼ਾ ਦੇ ਦੇਣਾ ਚਾਹੀਦਾ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਮੌਜੂਦਾ ਹਾਲਾਤ 'ਚ ਸਰਕਾਰ ਦੇ ਅੰਦਰ 'ਵੱਡੀ ਰਾਜਨੀਤਕ ਅਤੇ ਵਿੱਤੀ ਸਰਜ਼ਰੀ' ਦੀ ਜ਼ਰੂਰਤ ਹੈ।  ਸੁਰਜੇਵਾਲਾ ਨੇ ਜੀਡੀਪੀ 'ਚ ਗਿਰਾਵਟ, ਬੇਰੋਜ਼ਗਾਰੀ ਅਤੇ ਸੂਬਿਆਂ 'ਚ ਜੀਐਸਟੀ ਦੇ ਬਕਾਏ ਨਾਲ ਜੁੜੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ, ''ਅੱਜ ਦੇਸ਼ 'ਚ ਚਾਰੇ ਪਾਸੇ ਆਰਥਕ ਤਬਾਹੀ ਦਾ ਹਨੇਰਾ ਹੈ। ਰੋਜ਼ੀ, ਰੋਟੀ, ਰੋਜ਼ਗਾਰ ਖ਼ਤਮ ਹੋ ਗਏ ਹਨ ਅਤੇ ਧੰਦੇ, ਵਪਾਰ 'ਤੇimageimage ਉਦਯੋਗ ਠੱਪ ਪਏ ਹਨ। ਅਰਥਵਿਵਸਥਾ ਬਰਬਾਦ ਹੋ ਗਈ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement