ਪੰਜਾਬ 'ਚ ਕੌਮੀ ਸੜਕਾਂ ਬਾਰੇ ਗਡਕਰੀ ਨੂੰ ਮਿਲਿਆ 'ਆਪ' ਵਿਧਾਇਕਾਂ ਦਾ ਵਫ਼ਦ
Published : Sep 4, 2020, 1:35 am IST
Updated : Sep 4, 2020, 1:35 am IST
SHARE ARTICLE
image
image

ਪੰਜਾਬ 'ਚ ਕੌਮੀ ਸੜਕਾਂ ਬਾਰੇ ਗਡਕਰੀ ਨੂੰ ਮਿਲਿਆ 'ਆਪ' ਵਿਧਾਇਕਾਂ ਦਾ ਵਫ਼ਦ

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਜੈ ਸਿੰਘ ਰੋੜੀ ਨੇ ਕੇਂਦਰੀ ਮੰਤਰੀ ਨੂੰ ਸੌਂਪਿਆ ਮੰਗ ਪੱਤਰ
 

ਚੰਡੀਗੜ੍ਹ/ਨਵੀਂ ਦਿੱਲੀ, 3 ਸਤੰਬਰ (ਨੀਲ ਭਲਿੰਦਰ ਸਿੰਘ) : ਪੰਜਾਬ ਦੀਆਂ ਅੱਧੀਆਂ-ਅਧੂਰੀਆਂ ਪਈਆਂ ਕੌਮੀ ਸੜਕਾਂ ਨੂੰ ਜਲਦੀ ਮੁਕੰਮਲ ਕਰਾਉਣ ਅਤੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰਾਲੇ ਵਲੋਂ ਐਲਾਨੇ ਬੰਗਾ-ਗੜਸੰਕਰ-ਸ੍ਰੀ ਅਨੰਦਪੁਰ-ਨੈਣਾ ਦੇਵੀ ਨੈਸ਼ਨਲ ਹਾਈਵੇ ਦੀ ਉਸਾਰੀ ਤੁਰਤ ਸ਼ੁਰੂ ਕਰਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਦੋ ਮੈਂਬਰੀ ਵਫ਼ਦ ਨੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ ਕੀਤੀ।
ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਸੂਚਨਾ ਅਨੁਸਾਰ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਸਿੰਘ ਰੋੜੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਦਸਿਆ ਕਿ ਲੁਧਿਆਣਾ-ਫ਼ਿਰੋਜ਼ਪੁਰ ਅਤੇ ਬੰਗਾ-ਸ੍ਰੀ ਅਨੰਦਪੁਰ ਸਾਹਿਬ ਕੌਮੀ ਸੜਕਾਂ ਦਾ ਨੀਂਹ ਪੱਥਰ ਉਨ੍ਹਾਂ (ਗਡਕਰੀ) ਖ਼ੁਦ ਰਖਿਆ ਸੀ। ਜਿਥੇ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ਦੇ ਨਿਰਮਾਣ ਦਾ ਕੰਮ ਅਜੇ ਤਕ ਅਧੂਰਾ ਪਿਆ ਹੈ। ਉੱਥੇ ਬੰਗਾ-ਗੜ੍ਹਸ਼ੰਕਰ (ਬਾਈਪਾਸ)-ਸ੍ਰੀ ਅਨੰਦਪੁਰ-ਨੈਣਾ ਦੇਵੀ ਪ੍ਰਾਜੈਕਟ ਨੂੰ ਠੰਢੇ ਬਸਤੇ 'ਚ ਸੁੱਟ ਦਿਤਾ ਗਿਆ।
ਕੁਲਤਾਰ ਸਿੰਘ ਸੰਧਵਾਂ ਅਤੇ ਜੈ ਸਿੰਘ ਰੋੜੀ ਨੇ ਕਿਹਾ ਕਿ ਨਿਤਿਨ ਗਡਕਰੀ ਨੇ ਜਿਥੇ 6 ਮਹੀਨਿਆਂ ਦੇ ਅੰਦਰ-ਅੰਦਰ ਅਧੂਰੇ ਪਏ ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰਾਉਣ ਦਾ ਭਰੋਸਾ ਦਿਤਾ, ਉਥੇ ਪੰਜਾਬ ਦੀਆਂ ਕੌਮੀ ਸੜਕਾਂ 'ਤੇ ਵਰਤੇimageimage ਜਾ ਰਹੀ ਘਟੀਆ (ਸਬ-ਸਟੈਂਡਰਡ) ਮੈਟੀਰੀਅਲ ਦੀ ਜਾਂਚ ਕਰਾਉਣ ਦਾ ਯਕੀਨ ਦਿਵਾਇਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement