ਇਹ ਆ ਪੂਰੇ ਪੰਜਾਬ ਨੂੰ ਚੱਕਰਾਂ ‘ਚ ਪਾਉਣ ਵਾਲਾ ਸਖ਼ਸ !
Published : Sep 4, 2019, 4:24 pm IST
Updated : Sep 4, 2019, 4:24 pm IST
SHARE ARTICLE
Fake ips was arrested in bathinda
Fake ips was arrested in bathinda

ਪੁਲਿਸ ਵਾਲਿਆਂ ਨੂੰ ਬਣਾ ਰਿਹਾ ਸੀ ‘ਉਲੂ’ !

ਬਠਿੰਡਾ: ਪੁਲਿਸ ਮੁਲਾਜ਼ਮਾਂ ਨੂੰ ਚੱਕਰਾਂ ਚ ਪਾਉਂਣ ਵਾਲੇ ਨਕਲੀ ਆਈਪੀਐਸ ਨੂੰ ਬਠਿੰਡਾ ਦੀ ਅਸਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗੁਰਨਿਸ਼ਾਨ ਸਿੰਘ ਨਾਮ ਦਾ ਇਹ ਸ਼ਖ਼ਸ ਆਪਣੇ ਆਪ ਨੂੰ ਆਈਪੀਐਸ ਅਧਿਕਾਰੀ ਦੱਸਦਾ ਸੀ ਤੇ ਵਰਦੀ ਪਾ ਕੇ ਅਕਸਰ ਪੁਲਿਸ ਵਾਲਿਆਂ ਨਾਲ ਫੋਟੋਆਂ ਖਿਚਵਾਉਂਦਾ ਰਹਿੰਦਾ ਸੀ। ਗੁਰਨਿਸ਼ਾਨ ਸਿੰਘ ਜ਼ਿਲ੍ਹਾ ਮੁਕਤਸਰ ਦੇ ਪਿੰਡ ਕੋਟਭਾਈ ਦਾ ਰਹਿਣ ਵਾਲਾ ਹੈ।

Fack IPSFack IPS

ਮਿਲੀ ਜਾਣਕਾਰੀ ਮੁਤਾਬਕ ਗੁਰਨਿਸ਼ਾਨ ਨੇ ਸਾਲ 2015 ‘ਚ ਸਬ ਇੰਸਪੈਕਟਰ ਦਾ ਟੈੱਸਟ ਵੀ ਦਿੱਤਾ ਸੀ ਜਿਸ ‘ਚ ਉਹ ਫੇਲ੍ਹ ਹੋ ਗਿਆ ਸੀ ਤੇ ਹੁਣ ਵਰਦੀ ਪਾ ਕੇ ਘੁੰਮ ਰਹੇ ਇਸ ਨਕਲੀ ਆਈਪੀਐਸ ਨੂੰ ਪੁਲਿਸ ਦੇ ਅੜ੍ਹਿਕੇ ਆ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਵਿਅਕਤੀ ਵੱਖ ਵੱਖ ਰੈਂਕਾਂ ਦੀਆਂ ਵਰਦੀਆਂ ਪਾ ਕੇ ਘੁੰਮਦਾ ਹੈ। ਪੁਲਿਸ ਨੇ ਨਾਕਾ ਲਗਾ ਕੇ ਇਸ ਨੂੰ ਗ੍ਰਿਫ਼ਤਾਰ ਕੀਤਾ ਹੈ।

Fack IPSFack IPS

ਪੁਲਿਸ ਨੂੰ ਸੂਚਨਾ ਮਿਲਣ ਤੇ ਇਸ ਤੇ ਸਖ਼ਤ ਨਿਗਰਾਨੀ ਰੱਖ ਗਈ ਜਿਸ ਤਹਿਤ ਇਹ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਪੁਲਿਸ ਦਾ ਕਹਿਣਾ ਹੈ ਇਸ ਵਿਅਕਤੀ ਕੋਲੋਂ ਸਾਰੇ ਤਰ੍ਹਾਂ ਦੇ ਰੈਂਕ ਵੀ ਬਰਾਮਦ ਹੋਏ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸ ਦਾ ਐਸਐਸਪੀ ਬਣਨ ਦਾ ਸੁਪਨਾ ਅਧੂਰਾ ਹੀ ਰਹਿ ਗਿਆ ਜਿਸ ਕਰ ਕੇ ਉਸ ਨੇ ਅਜਿਹਾ ਕਦਮ ਚੁੱਕਿਆ ਹੈ।

ਦੱਸ ਦਈਏ ਕਿ ਗੁਰਧਿਆਨ ਸਿੰਘ ਤੋਂ ਇਲਾਵਾਂ ਹੋਰ ਵੀ ਅਨੇਕਾਂ ਇਸੇ ਤਰ੍ਹਾਂ ਵਰਦੀ ਦਾ ਰੋਹਬ ਪਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਸੋ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੂੰ ਅਜਿਹੇ ਕਿਸੇ ਵੀ ਵਿਅਕਤੀ ‘ਤੇ ਸ਼ੱਕ ਹੋਵੇ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ। ਪੁਲਿਸ ਨੇ ਅੱਗੇ ਦੀ ਕਾਰਵਾਈ ਵੀ ਜਾਰੀ ਰੱਖੀ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement