ਸਕੂਲ ਅਧਿਆਪਿਕਾ ਨੇ ਕੀਤੀ ਖ਼ੁਦਕੁਸ਼ੀ, ਕੰਧ 'ਤੇ ਲਿਖਿਆ ਸੁਸਾਈਡ ਨੋਟ
Published : May 4, 2022, 2:02 pm IST
Updated : May 4, 2022, 4:01 pm IST
SHARE ARTICLE
photo
photo

ਪੁਲਿਸ ਨੇ ਸਬੂਤਾਂ ਦੇ ਆਧਾਰ 'ਤੇ ਮਾਮਲਾ ਕੀਤਾ ਦਰਜ

 

ਬੇਗੋਵਾਲ: ਪਿੰਡ ਮਿਆਣੀ ਭੱਗੂਪੁਰੀਆ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਥੇ ਬੀਤੀ ਰਾਤ ਇਕ ਅਧਿਆਪਿਕਾ ਨੇ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਨਮਰਤਾ ਸ਼ਰਮਾ (40) ਪਤਨੀ ਵਿਸ਼ਾਲ ਬਜਾਜ ਪਿੰਡ ਮਿਆਣੀ ਭੱਗੂਪੁਰੀਆ, ਜੋ ਬੇਗੋਵਾਲ ਤੋਂ ਨੇੜਲੇ ਪਿੰਡ ਭਦਾਸ ਦੇ ਸਰਕਾਰੀ ਪ੍ਰਾਇਮਰੀ ਸਕੂਲ ਭਦਾਸ ਵਿਖੇ ਅਧਿਆਪਿਕਾ ਸੀ।

 

 

PHOTOPHOTO

ਜਿਸ ਨੇ ਬੀਤੀ ਰਾਤ ਆਪਣੇ ਘਰ ਵਿਚ ਪੱਖੇ ਨਾਲ ਲਟਕ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਅਧਿਆਪਕਾਂ ਦੇ ਪਤੀ ਵਿਸ਼ਾਲ ਬਜਾਜ ਪੁੱਤਰ ਅਸ਼ੋਕ ਬਜਾਜ ਵਾਸੀ ਪਿੰਡ ਮਿਆਣੀ ਭੱਗੂਪੁਰੀਆ ਨੇ ਦੱਸਿਆ ਕਿ  ਉਸਦੀ ਪਤਨੀ  ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੰਡ ਕੁੱਲਾ ਵਿਖੇ ਅਧਿਆਪਿਕਾ ਸੀ।

 

 

PHOTO
PHOTO

 

ਦੋ ਮਈ ਨੂੰ ਮੇਰੀ ਪਤਨੀ ਨਮਰਤਾ ਸ਼ਰਮਾ ਉਮਰ 40 ਸਾਲ ਵਕਤ ਕਰੀਬ 9.30 ਵਜੇ ਦਿਨ ਆਪਣੀ ਡਿਊਟੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਭਦਾਸ ਗਈ ਸੀ ਅਤੇ ਕਰੀਬ 12.15 ਵਜੇ ਦਿਨ ਉਹ ਸਕੂਲ ਤੋਂ ਘਰ ਵਾਪਸ ਆ ਗਈ ਸੀ ਤੇ ਮੇਰੀ ਪਤਨੀ ਨੇ ਸਕੂਲ ਵਾਪਸ ਘਰ ਆ ਕੇ ਮੈਨੂੰ ਦੱਸਿਆ ਕਿ ਮੇਰੀ ਰਵਨੀਤ ਕੌਰ ਅਤੇ ਮਨਦੀਪ ਕੌਰ ਨਾਲ ਸਕੂਲ ਲੇਟ ਜਾਣ ਤੋਂ ਬਹਿਸ ਹੋਈ ਹੈ ਤੇ ਰਵਨੀਤ ਕੌਰ ਤੇ ਮਨਦੀਪ ਕੌਰ ਨੇ ਉਸ ਨੂੰ ਜਲੀਲ ਕੀਤਾ ਤੇ ਮਾੜਾ ਚੰਗਾ ਬੋਲਿਆ ਹੈ।

 

Hanging Till DeathHanging 

ਇਸ ਉਪਰੰਤ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਪਰਸੋਂ ਆਪ ਤੇਰੇ ਨਾਲ ਜਾ ਕੇ ਸਕੂਲ ਦੀਆ ਮੈਡਮਾਂ ਨਾਲ ਗੱਲ ਕਰਕੇ ਆਵਾਂਗਾ। ਉਸ ਤੋਂ ਬਾਅਦ ਕਰੀਬ 10 ਵਜੇ ਰਾਤ ਮੇਰੀ ਪਤਨੀ ਨਮਰਤਾ ਸ਼ਰਮਾ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਬੇਗੋਵਾਲ ਪੁਲਿਸ ਵੱਲੋਂ ਮਿਲੇ ਸਬੂਤਾਂ ਦੇ ਆਧਾਰ ਤੇ ਦੋਵਾਂ ਅਧਿਆਪਕਾਂ ਰਵਨੀਤ ਕੌਰ ਤੇ ਮਨਪ੍ਰੀਤ ਕੌਰ ਵਾਸੀ ਬੇਗੋਵਾਲ ਦੇ ਖਿਲਾਫ਼ ਪਰਚਾ ਦਰਜ ਕਰ ਲਿਆ ਹੈ।‌

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement