ਪੰਜਾਬ 'ਚ 20000 ਆਰ.ਟੀ.-ਪੀ.ਸੀ.ਆਰ. ਕੋਵਿਡ ਟੈਸਟਾਂ ਦਾ ਮੀਲ ਪੱਥਰ ਸਥਾਪਤ
Published : May 4, 2020, 7:37 am IST
Updated : May 4, 2020, 7:37 am IST
SHARE ARTICLE
File Photo
File Photo

ਪੰਜਾਬ ਸਰਕਾਰ ਨੇ ਸਨਿਚਰਵਾਰ ਨੂੰ ਕੋਵਿਡ ਵਿਰੁਧ ਅਪਣੀ ਲੜਾਈ ਵਿਚ ਇਕ ਮੀਲ ਪੱਥਰ ਸਥਾਪਤ ਕੀਤਾ, ਜਿਸ ਤਹਿਤ ਆਰ.ਟੀ.-ਪੀ.ਸੀ.ਆਰ ਟੈਸਟਾਂ ਨੇ ਕੁਲ 20,000 ਦਾ

ਚੰਡੀਗੜ੍ਹ, 3 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਸਨਿਚਰਵਾਰ ਨੂੰ ਕੋਵਿਡ ਵਿਰੁਧ ਅਪਣੀ ਲੜਾਈ ਵਿਚ ਇਕ ਮੀਲ ਪੱਥਰ ਸਥਾਪਤ ਕੀਤਾ, ਜਿਸ ਤਹਿਤ ਆਰ.ਟੀ.-ਪੀ.ਸੀ.ਆਰ ਟੈਸਟਾਂ ਨੇ ਕੁਲ 20,000 ਦਾ ਅੰਕੜਾ ਪਾਰ ਕਰ ਲਿਆ। ਇਥੋਂ ਤਕ ਕਿ ਸੂਬੇ ਨੇ ਆਉਣ ਵਾਲੇ ਦਿਨਾਂ ਵਿਚ ਹੋਰ ਲੈਬਾਂ ਅਤੇ ਟੈਸਟਿੰਗ ਸਹੂਲਤਾਂ ਸ਼ਾਮਲ ਕਰਨ ਦੀ ਤਿਆਰੀ ਵੀ ਕਰ ਲਈ ਹੈ।

ਡਾਕਟਰੀ ਸਿੱਖਿਆ ਵਿਭਾਗ ਅਤੇ ਸਿਹਤ ਵਿਭਾਗ ਨੇ ਸੂਬੇ ਵਿੱਚ ਇਕ ਦਿਨ ਵਿਚ ਟੈਸਟਾਂ ਦੀ ਸਮਰੱਥਾ ਨੂੰ 1500 ਤਕ ਵਧਾਉਣ ਵਿਚ ਸਹਾਇਤਾ ਕੀਤੀ ਹੈ,  ਜਿਸ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮਈ ਮਹੀਨੇ ਦੇ ਅੱਧ ਤਕ ਰੋਜ਼ਾਨਾ 6000 ਆਰ.ਟੀ.-ਪੀ.ਸੀ.ਆਰ ਕੋਵਿਡ ਟੈਸਟਿੰਗ ਕਰਨ ਦੀ ਹਦਾਇਤ ਕੀਤੀ ਗਈ ਹੈ ਕਿਉਂ ਜੋ ਆਉਣ ਵਾਲੇ ਦਿਨਾਂ ਵਿਚ ਪਰਵਾਸੀਆਂ ਅਤੇ ਹੋਰ ਪੰਜਾਬੀਆਂ ਦੀ ਘਰ ਵਾਪਸੀ ਦੀ ਉਮੀਦ ਹੈ।

ਵਧੀਕ ਮੁੱਖ ਸਕੱਤਰ ਵਿਨੀ ਮਹਾਜਨ (ਉਦਯੋਗ ਅਤੇ ਵਣਜ ਅਤੇ ਡੀ.ਜੀ.ਆਰ ਐਂਡ ਪੀ.ਜੀ) ਨੇ ਇਸ ਸਬੰਧੀ ਦਸਿਆ ਕਿ ਸੂਬੇ ਨੇ 25 ਅਪ੍ਰੈਲ ਤਕ 10,000 ਨਮੂਨੇ ਜਾਂਚ ਲਏ ਸਨ ਅਤੇ ਇਸ ਤੋਂ ਬਾਅਦ 7 ਦਿਨਾਂ ਵਿਚ 2  ਮਈ  ਤੱਕ 10,000 ਹੋਰ ਟੈਸਟ ਕਰਕੇ ਕੁੱਲ 20,000 ਟੈਸਟ ਸਫ਼ਲਤਾਪੂਰਵਕ ਕਰ ਲਏ ਹਨ। ਮਹਾਜਨ ਨੇ ਕਿਹਾ ਕਿ ਸੂਬੇ ਵਿਚ ਟੈਸਟਿੰਗ ਸਮਰੱਥਾ ਨੂੰ ਹੋਰ ਵਧਾਉਣ ਲਈ ਭਾਰਤ ਸਰਕਾਰ ਨੂੰ ਬਰਨਾਲਾ, ਰੂਪਨਗਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਹਸਪਤਾਲਾਂ ਵਿਚ 4 ਨਵੀਆਂ ਲੈਬਾਂ ਸਥਾਪਤ ਕਰਨ ਦਾ ਪ੍ਰਸਤਾਵ ਭੇਜਿਆ ਗਿਆ ਹੈ।

ਇਸ ਤੋਂ ਇਲਾਵਾ 15 ਟਰੂਨਾਟ ਮਸ਼ੀਨਾਂ ਖ਼ਰੀਦਣ ਦਾ ਪ੍ਰਸਤਾਵ ਭੇਜਿਆ ਗਿਆ ਹੈ ਅਤੇ ਸੂਬਾ ਪਟਿਆਲਾ ਅਤੇ ਫ਼ਰੀਦਕੋਟ ਵਿੱਚ ਸੀ. ਬੀ. ਨਾਟ ਟੈਸਟਿੰਗ ਸ਼ੁਰੂ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ। ਸਿਹਤ ਅਤੇ ਪਰਵਾਰ ਭਲਾਈ ਵਿਭਾਗ ਨੇ ਨਿਗਰਾਨੀ ਵਧਾਉਣ ਦੇ ਉਦੇਸ਼ ਨਾਲ ਸੂਬੇ ਭਰ ਦੇ ਜ਼ਿਲ੍ਹਾ ਹਸਪਤਾਲਾਂ (ਡੀ.ਐਚ.), ਸਬ-ਡਵੀਜ਼ਨਲ ਹਸਪਤਾਲਾਂ (ਐਸ.ਡੀ.ਐਚ.), ਕਮਿਊਨਿਟੀ ਸਿਹਤ ਕੇਂਦਰਾਂ (ਸੀ.ਐਚ.ਸੀਜ਼.) ਅਤੇ ਪ੍ਰਾਇਮਰੀ ਹੈਲਥ ਸੈਂਟਰਾਂ (ਪੀ.ਐਚ.ਸੀਜ਼.) ਵਿਚ 225 ਫ਼ਲੂ ਕਾਰਨਰ ਸਥਾਪਤ ਕੀਤੇ ਹਨ। ਇਨ੍ਹਾਂ ਵਿਚੋਂ ਸੂਬੇ ਦੇ 225 ਫ਼ਲੂ ਕਾਰਨਰ, 22 ਡੀਐਚ ਫ਼ਲੂ ਕਾਰਨਰ, 41 ਐਸਡੀਐਚ, 45 ਸੀਐਚਸੀਜ਼ ਅਤੇ 3 ਪੀਐਚਸੀਜ਼ ਆਰ.ਟੀ-ਪੀ.ਸੀ.ਆਰ.  ਟੈਸਟਿੰਗ ਲਈ ਨਮੂਨੇ ਇਕੱਠੇ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement