ਬਿਜਲੀ ਸੋਧ ਬਿਲ 2020 ਦੀ ਤਲਵਾਰ ਹਾਲੇ ਵੀ ਲਟਕ ਰਹੀ ਹੈ ਕਿਸਾਨਾਂ ਉਪਰ
Published : Apr 4, 2021, 7:33 am IST
Updated : Apr 4, 2021, 7:33 am IST
SHARE ARTICLE
image
image

ਬਿਜਲੀ ਸੋਧ ਬਿਲ 2020 ਦੀ ਤਲਵਾਰ ਹਾਲੇ ਵੀ ਲਟਕ ਰਹੀ ਹੈ ਕਿਸਾਨਾਂ ਉਪਰ


ਬਿਲ ਦੀ ਤਿਆਰੀ ਲਈ ਕੇਂਦਰ ਜਾਰੀ ਰੱਖ ਰਿਹੈ ਰਾਜਾਂ ਨਾਲ ਵਿਚਾਰ ਵਟਾਂਦਰਾ, ਪੰਜਾਬ ਨੇ ਇਸ ਦਾ ਕੀਤਾ ਹੈ ਵਿਰੋਧ

ਚੰਡੀਗੜ੍ਹ, 3 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਕੇਂਦਰੀ ਬਿਜਲੀ ਸੋਧ ਬਿਲ 2020 ਦੀ ਤਲਵਾਰ ਹਾਲੇ ਵੀ ਕਿਸਾਨਾਂ ਉਪਰ ਲਟਕ ਰਹੀ ਹੈ, ਭਾਵੇਂ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਕੇਂਦਰ ਸਰਕਾਰ ਦੀਆਂ ਮੀਟਿੰਗਾਂ ਵਿਚ ਇਸ ਬਿਲ ਨੂੰ  ਸੰਸਦ ਵਿਚ ਪੇਸ਼ ਨਾ ਕੀਤੇ ਜਾਣ ਦੀ ਮੰਗ ਪ੍ਰਵਾਨ ਕਰ ਲਈ ਗਈ ਸੀ | ਪਰ ਕਿਸਾਨ ਮੋਰਚੇ ਨਾਲ ਸਮਝੌਤਾ ਨਾ ਹੋਣ ਕਾਰਨ ਇਸ ਬਿਲ ਨੂੰ  ਅੱਗੇ ਵਧਾਉਣ ਲਈ ਕੇਂਦਰ ਸਰਕਾਰ ਵਲੋਂ ਰਾਜਾਂ ਨਾਲ ਵਿਚਾਰ ਵਟਾਂਦਰੇ ਦਾ ਸਿਲਸਿਲਾ ਜਾਰੀ ਰਖਿਆ ਜਾ ਰਿਹਾ ਹੈ | ਇਸ ਬਿਲ ਬਾਰੇ ਕੇਂਦਰ ਵਲੋਂ ਇਸ ਨੂੰ  ਆਉਣ ਵਾਲੇ ਸਮੇਂ ਵਿਚ ਸੈਸ਼ਨ ਵਿਚ ਪੇਸ਼ ਕਰਨ ਲਈ ਹੋ ਰਹੀ ਤਿਆਰੀ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਮੋਰਚੇ ਦੇ ਆਗੂਆਂ ਤੇ ਪੰਜਾਬ ਦੇ ਸਿਆਸੀ ਦਲਾਂ ਨੇ ਵੀ ਹੈਰਾਨੀ ਪ੍ਰਗਟ ਕਰਦਿਆਂ ਇਸ ਦਾ ਵਿਰੋਧ ਜਾਰੀ ਰਖਣ ਦੇ ਐਲਾਨ ਕੀਤੇ ਹਨ ਪਰ ਇਸ ਬਿਲ ਦਾ ਮਾਮਲਾ ਵੀ ਤਿੰਨ ਖੇਤੀ ਕਾਨੂੰਨਾਂ ਨਾਲ ਹੀ ਜੁੜਿਆ ਹੋਇਆ ਹੈ |
ਜੇ ਤਿੰਨ ਬਿਲਾਂ ਨੂੰ  ਲੈ ਕੇ ਕਿਸਾਨਾਂ ਦਾ ਕੇਂਦਰ ਨਾਲ ਕੋਈ ਸਮਝੌਤਾ ਹੁੰਦਾ ਹੈ ਤਾਂ ਬਿਜਲੀ ਸੋਧ ਬਿਲ ਵੀ ਰੁਕ ਜਾਵੇਗਾ ਨਹੀਂ ਤਾਂ ਕੇਂਦਰ ਇਸ ਨੂੰ  ਵਿਚਾਰ ਵਟਾਂਦਰਾ ਪੂਰਾ ਕਰ ਕੇ ਆਉਣ ਵਾਲੇ ਸਮੇਂ ਵਿਚ ਸੰਸਦ ਵਿਚ ਪੇਸ਼ ਕਰ ਸਕਦਾ ਹੈ | ਇਸ ਬਿਲ ਨੂੰ  ਲੈ ਕੇ ਫ਼ਰਵਰੀ ਮਹੀਨੇ ਰਾਜਾਂ ਨਾਲ ਕੇਂਦਰ ਦੇ ਅਧਿਕਾਰੀਆਂ ਦੀ ਵੀਡੀਉ ਕਾਨਫ਼ਰੰਸ
 ਹੋਈ ਸੀ | ਹੁਣ ਇਸੇ ਮਹੀਨੇ ਦੇ ਅੰimageimageਤ ਵਿਚ ਪੰਜਾਬ ਨੇ ਇਸ ਬਿਲ ਬਾਰੇ ਅਪਣੇ ਸੁਝਾਅ ਕੇਂਦਰ ਨੂੰ  ਭੇਜੇ ਹਨ ਜਿਸ ਵਿਚ ਇਸ ਦਾ ਵਿਰੋਧ ਹੀ ਕੀਤਾ ਗਿਆ ਹੈ | ਪਰ ਕਿਸਾਨ ਅੰਦੋਲਨ ਦੇ ਚਲਦੇ ਬਿਜਲੀ ਸੋਧ ਬਿਲ ਦਾ ਖ਼ਤਰਾ ਵੀ ਕਿਸਾਨਾਂ ਲਈ ਬਣਿਆ ਰਹੇਗਾ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement