Russia Ukraine War: ਯੂਕਰੇਨ ਵਿਚ ਫਸੇ ਪੰਜਾਬ ਦੇ ਕੁੱਲ 900 ਵਿਦਿਆਰਥੀ, ਕਰੀਬ 62 ਵਿਦਿਆਰਥੀਆਂ ਦੀ ਹੋਈ ਘਰ ਵਾਪਸੀ
Published : Mar 4, 2022, 3:41 pm IST
Updated : Mar 4, 2022, 3:41 pm IST
SHARE ARTICLE
Of 900 pupils from state, 62 back home from Ukraine so far: Punjab Govt
Of 900 pupils from state, 62 back home from Ukraine so far: Punjab Govt

ਇਸ ਤੋਂ ਇਲਾਵਾ ਕੁਝ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਬਾਰੇ ਵੀ ਜਾਣਕਾਰੀ ਮਿਲੀ ਹੈ। ਜਲੰਧਰ ਦੇ 56 ਅਤੇ ਕਪੂਰਥਲਾ ਦੇ 27 ਵਿਦਿਆਰਥੀਆਂ ਵਿਚੋਂ ਕੋਈ ਵੀ ਵਾਪਸ ਨਹੀਂ ਆਇਆ ਹੈ।

 

ਚੰਡੀਗੜ੍ਹ: ਰੂਸ ਯੂਕਰੇਨ ਜੰਗ ਦੇ ਚਲਦਿਆਂ ਜੰਗ ਪ੍ਰਭਾਵਿਤ ਯੂਕਰੇਨ ਵਿਚ ਪੰਜਾਬ ਦੇ ਕੁੱਲ 900 ਵਿਦਿਆਰਥੀ ਫਸੇ ਹੋਏ ਹਨ,  27 ਫਰਵਰੀ ਤੋਂ ਹੁਣ ਤੱਕ ਇਹਨਾਂ ਵਿਚੋਂ 62 ਪੰਜਾਬੀ ਵਿਦਿਆਰਥੀ ਯੂਕਰੇਨ ਤੋਂ ਘਰ ਪਰਤ ਚੁੱਕੇ ਹਨ। ਇਸ ਸੰਕਟ ਨਾਲ ਨਜਿੱਠਣ ਲਈ ਰਾਜ ਦੇ ਨੋਡਲ ਅਧਿਕਾਰੀ ਏਡੀਜੀਪੀ ਐੱਮਐੱਫ ਫਾਰੂਕੀ ਨੇ ਕਿਹਾ, “ਵਾਪਸ ਆਉਣ ਵਾਲਿਆਂ ਦੀ ਗਿਣਤੀ ਵੱਧ ਹੋ ਸਕਦੀ ਹੈ ਕਿਉਂਕਿ ਸ਼ਾਇਦ ਸਾਰਿਆਂ ਨੇ ਪੰਜਾਬ ਸਰਕਾਰ ਨੂੰ ਆਪਣੇ ਆਉਣ ਦੀ ਸੂਚਨਾ ਨਹੀਂ ਦਿੱਤੀ ਹੋਵੇਗੀ”।

Indian Students in UkraineIndian Students in Ukraine

ਉਹਨਾਂ ਕਿਹਾ, “ਲਗਭਗ 150 ਤੋਂ 200 ਵਿਦਿਆਰਥੀ ਰਾਸਤੇ ਵਿਚ ਹਨ ਅਤੇ ਕੱਲ੍ਹ ਤੱਕ ਵਾਪਸ ਆ ਸਕਦੇ ਹਨ”। ਸਰਕਾਰ ਨੇ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਲਈ ਇਕ ਡੇਟਾ ਬੇਸ ਤਿਆਰ ਕੀਤਾ ਹੈ। ਫਾਰੂਕੀ ਨੇ ਕਿਹਾ, "ਲਗਭਗ 900 ਵਿਦਿਆਰਥੀਆਂ ਨੇ ਸਟੇਟ ਹੈਲਪਲਾਈਨ ਨੰਬਰ ਜਾਂ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਕੋਲ ਰਜਿਸਟਰ ਕੀਤਾ ਹੈ"।

Indian students Indian students

ਇਸ ਤੋਂ ਇਲਾਵਾ ਕੁਝ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਬਾਰੇ ਵੀ ਜਾਣਕਾਰੀ ਮਿਲੀ ਹੈ। ਜਲੰਧਰ ਦੇ 56 ਅਤੇ ਕਪੂਰਥਲਾ ਦੇ 27 ਵਿਦਿਆਰਥੀਆਂ ਵਿਚੋਂ ਕੋਈ ਵੀ ਵਾਪਸ ਨਹੀਂ ਆਇਆ ਹੈ। ਪਟਿਆਲਾ ਦੇ 37 ਵਿਦਿਆਰਥੀਆਂ ਵਿਚੋਂ ਦੋ ਵਾਪਸ ਆ ਗਏ ਹਨ। ਰੋਪੜ ਦੇ 27 ਵਿਚੋਂ 7 ਵਿਦਿਆਰਥੀ ਵਾਪਸ ਆ ਗਏ ਹਨ ਜਦਕਿ 9 ਵੱਖ-ਵੱਖ ਥਾਵਾਂ ’ਤੇ ਫਸੇ ਹੋਏ ਹਨ। ਇਸੇ ਤਰ੍ਹਾਂ ਸੰਗਰੂਰ ਤੋਂ ਤਿੰਨ ਵਿਦਿਆਰਥੀ (ਕੁੱਲ 7), ਮਲੇਰਕੋਟਲਾ ਤੋਂ ਇਕ (ਕੁੱਲ 9) ਅਤੇ ਬਰਨਾਲਾ ਤੋਂ ਇਕ (ਕੁੱਲ 10) ਵਾਪਸ ਆ ਗਏ ਹਨ।

Russia-Ukraine crisisRussia-Ukraine crisis

ਇਸ ਦੌਰਾਨ ਲੁਧਿਆਣਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਦੇ ਲਗਭਗ 13 ਵਿਦਿਆਰਥੀ ਪਰਿਵਾਰਾਂ ਦੇ ਸੰਪਰਕ ਵਿਚ ਨਹੀਂ ਹਨ, ਜਦਕਿ 9 ਹੋਰ ਅਜੇ ਵੀ ਯੁੱਧ ਪ੍ਰਭਾਵਿਤ ਦੇਸ਼ ਵਿਚ ਫਸੇ ਹੋਏ ਹਨ ਪਰ ਆਪਣੇ ਮਾਪਿਆਂ ਦੇ ਸੰਪਰਕ ਵਿਚ ਹਨ। ਹੁਣ ਤੱਕ ਲੁਧਿਆਣਾ ਦੇ 112 ਵਿਦਿਆਰਥੀਆਂ ਦੀ ਪਛਾਣ ਹੋਈ ਹੈ,  ਜੋ ਯੂਕਰੇਨ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਨ। ਇਹਨਾਂ ਵਿਚੋਂ 90 ਨੂੰ ਪਹਿਲਾਂ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ 49 ਵਿਦਿਆਰਥੀ ਭਾਰਤ ਪਹੁੰਚ ਚੁੱਕੇ ਹਨ, ਜਦਕਿ 41 ਨੂੰ ਸੁਰੱਖਿਅਤ ਦੂਜੇ ਗੁਆਂਢੀ ਦੇਸ਼ਾਂ ਵਿਚ ਭੇਜ ਦਿੱਤਾ ਗਿਆ ਹੈ, ਜਿੱਥੋਂ ਉਹਨਾਂ ਦੀ ਵਾਪਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement