1986 ਨਕੋਦਰ ਗੋਲੀਕਾਂਡ ਦੇ ਇਨਸਾਫ਼ ਲਈ ਸਰਕਾਰ ਜਸਟਿਸ ਗੁਰਨਾਮ ਸਿੰਘ ਦੀ ਪੜਤਾਲ ਤੇ ਕਰੇ ਤੁਰੰਤ ਕਾਰਵਾਈ : ਬਲਦੇਵ ਸਿੰਘ ਵਡਾਲਾ
Published : Feb 4, 2025, 8:07 pm IST
Updated : Feb 4, 2025, 8:07 pm IST
SHARE ARTICLE
Government should take immediate action on the investigation of Justice Gurnam Singh for justice in the 1986 Nakodar firing incident: Baldev Singh Wadala
Government should take immediate action on the investigation of Justice Gurnam Singh for justice in the 1986 Nakodar firing incident: Baldev Singh Wadala

ਸਰਕਾਰ ਤੋਂ ਇਨਸਾਫ਼ ਦੀ ਕੀਤੀ ਮੰਗ

ਨਕੋਦਰ : ਗੁਰਦੁਆਰਾ ਸਾਹਿਬ ਬੋੜ੍ਹਾਂ ਵਾਲਾ ਪਿੰਡ ਲਿੱਤਰਾਂ ਵਿਖੇ 1986 ਚ ਗੋਲੀਕਾਂਡ ਦੌਰਾਨ ਸਰਕਾਰੀ ਅੱਤਵਾਦ ਵੱਲੋਂ ਚਾਰ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਹਰਮਿੰਦਰ ਸਿਘ ਚਲੂਪੁਰ ਭਾਈ ਬਲਧੀਰ ਸਿੰਘ ਰਾਮਗੜ੍ਹ ਭਾਈ ਝਿਲਮਿਲ ਸਿੰਘ ਗੋਰਸੀਆ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਸੀ, ਉਨ੍ਹਾਂ  ਦੀ ਯਾਦ ਚ ਭਾਈ ਬਲਦੇਵ ਸਿੰਘ ਲਿੱਤਰਾਂ ,ਪਿੰਡ ਲਿਤਰਾਂ ,ਸਿੱਖ ਸੰਗਤਾਂ , ਸਿੱਖ ਜਥੇਬੰਦੀਆਂ ਦੇ ਸਹਿਯੋਗ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਕੇ ਸਬੰਧੀ ਅਰਦਾਸ ਸਮਾਗਮ ਕੀਤਾ ਗਿਆ।

ਜਿਸ ਵਿੱਚ ਭਾਈ ਬਲਦੇਵ ਸਿੰਘ ਵਡਾਲਾ, ਭਾਈ ਗੁਰਵਤਨ ਸਿੰਘ ਪੰਜਾਬ ਪ੍ਰਧਾਨ ਸਿੱਖ ਸਦਭਾਵਨਾਦਲ ਭਾਈ ਗੁਰਮੀਤ ਸਿੰਘ ਥੂਹੀ, ਭਾਈ ਅਵਤਾਰ ਸਿੰਘ ਖਾਲਸਾ, ਭਾਈ ਹਰਮਨਪ੍ਰੀਤ ਸਿੰਘ, ਭਾਈ ਅਰਵਿੰਦਰ ਸਿੰਘ, ਦਿਲਬਾਗ ਸਿੰਘ, ਸੂਬਾ ਸਿੰਘ, ਬਲਵੰਤ ਸਿੰਘ , ਮੋਹਨ ਸਿੰਘ,  ਬਲਵਿੰਦਰ ਸਿੰਘ  ਸਾਥੀਆਂ ਸਮੇਤ ਹਾਜਰੀ ਲਵਾਈ। ਭਾਈ ਪਰਮਜੀਤ ਸਿੰਘ,  ਗਾਜੀਪੁਰ ਭਾਈ ਅਜੈਬ ਸਿੰਘ  ਗਰਚਾ ਭਾਈ ਲਖਵਿੰਦਰ ਸਿੰਘ ਜੀ ਫੈਡਰੇਸ਼ਨ ਵਾਲਿਆਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਜਿਸ ਦੌਰਾਨ ਭਾਈ ਵਡਾਲਾ ਨੇ ਕਿਹਾ 1986 ਵਿਚ 2 ਫਰਵਰੀ ਨੂੰ ਗੁਰਦੁਆਰਾ ਸ੍ਰੀ ਗੁਰੂ ਅਰਜੁਨ ਦੇਵ ਜੀ ਨਕੋਦਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੰਜ ਸਰੂਪ ਪੋਥੀਆਂ ਆਦਿਕ ਸਮਾਨ ਨੂੰ ਅੱਗ ਲਾ ਦਿੱਤੀ। ਜੋ ਗੁਰੂ ਸਾਹਿਬ ਜੀ ਦੀ ਭਵਿੱਖੀ ਹੋਂਦ ਤੇ ਹਮਲਾ ਸੀ ਬੇਅਦਬੀ ਸੀ ਸਿੱਖ ਭਾਵਨਾਵਾਂ ਨੂੰ ਮਾਨਸਿਕ ਤੌਰ ਤੇ ਪੀੜਤ ਕਰਨ ਵਾਲੀ ਗੱਲ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement