ਨਗਰ ਕੌਂਸਲ ਚੋਣਾਂ ਦੇ ਫ਼ਾਰਮ ਭਰਨ ਦੌਰਾਨ ਕਾਂਗਰਸੀਆਂ ਦੀ ‘ਆਪ’, ਅਤੇ ਅਕਾਲੀਆਂ ਨਾਲ ਹੋਈ ਝੜਪ
Published : Feb 4, 2021, 12:40 am IST
Updated : Feb 4, 2021, 12:40 am IST
SHARE ARTICLE
image
image

ਨਗਰ ਕੌਂਸਲ ਚੋਣਾਂ ਦੇ ਫ਼ਾਰਮ ਭਰਨ ਦੌਰਾਨ ਕਾਂਗਰਸੀਆਂ ਦੀ ‘ਆਪ’, ਅਤੇ ਅਕਾਲੀਆਂ ਨਾਲ ਹੋਈ ਝੜਪ

ਜ਼ੀਰਾ, 3 ਫ਼ਰਵਰੀ (ਹਰਜੀਤ ਸਿੰਘ ਸਨ੍ਹੇਰ): ਨਗਰ ਕੌਂਸਲ ਦੀਆਂ ਚੋਣਾਂ ਵਿਚ  ਆਖ਼ਰੀ ਦਿਨ ਨਾਮਜ਼ਦਗੀਆਂ ਪੱਤਰ ਦਾਖ਼ਲ ਕਰਨ ਸਮੇਂ ਕਾਂਗਰਸ ਵਰਕਰਾਂ ਵਲੋਂ ਅਪਣੇ ਸੌ ਦੇ ਕਰੀਬ ਵਰਕਰਾਂ ਨੂੰ ਹੱਥਾਂ ਵਿਚ ਫ਼ਾਈਲਾਂ ਦੇ ਕੇ ਇਕ ਲੰਮੀ ਕਤਾਰ ਵਿਚ ਤਹਿਸੀਲ ਕੰਪਲੈਕਸ ਵਿਚ ਖੜ੍ਹਾਇਆ ਹੋਇਆ ਸੀ ਜਦੋਂ ਆਪ ਪਾਰਟੀ ਦੇ ਉਮੀਦਵਾਰ ਤਹਿਸੀਲ ਕੰਪਲੈਕਸ ਵਿਚ ਲਗਭਗ 1 ਵਜੇ ਦੇ ਕਰੀਬ ਅਪਣੀਆਂ ਫ਼ਾਈਲਾਂ ਲੈ ਕੇ ਪੁਲਿਸ ਦੀ ਹਾਜ਼ਰੀ ਵਿਚ ਪਹੁੰਚੇ ਤਾਂ ਲੰਮੀ ਕਤਾਰ ਵੇਖ ਕੇ ਉਨ੍ਹਾਂ ਨੂੰ ਇੰਤਜਾਰ ਕਰਨਾ ਪਿਆ ਅਤੇ ਬਾਅਦ ਵਿਚ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਪੁਲਿਸ ਦੀ ਹਾਜ਼ਰੀ ਵਿਚ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਲਾਈਨ ਵਿਚ ਰੁਕਣਾ ਪਿਆ ਤਾਂ ਲਗਭਗ ਢਾਈ ਵਜੇ ਦੇ ਕਰੀਬ ਕਾਂਗਰਸੀ ਵਰਕਰਾਂ ਵਲੋਂ ਇਟਾਂ ਰੋੜੇ ਅਤੇ ਪੱਥਰ ਆਪ ਪਾਰਟੀ ਦੇ ਉਮੀਦਵਾਰਾਂ ਅਤੇ ਅਕਾਲੀ ਦਲ ਪਾਰਟੀ ਦੇ ਉਮੀਦਵਾਰਾਂ ਉੱਪਰ ਕਰਨੀ ਸ਼ੁਰੂ ਕਰ ਦਿਤੀ। ਦੂਸਰੇ ਪਾਸੇ ‘ਆਪ’ ਅਤੇ ਅਕਾਲੀ ਦਲ ਉੱਥੋਂ ਨਿਖੜ ਗਏ ਤੇ ਉਹ ਅਪਣੇ ਫ਼ਾਰਮਾਂ ਸਮੇਤ ਵਾਪਸ ਚਲੇ ਗਏ ‘ਆਪ’ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਸੱਟਾਂ ਵੀ ਲਗੀਆਂ। ਉਸ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਨੇ ਅਵਤਾਰ ਸਿੰਘ ਜ਼ੀਰਾ ਦੀ ਹਾਜ਼ਰੀ ਵਿਚ ਹਾਈਵੇਅ ਜਾਮ ਕਰ ਕਰ ਕੇ ਧਰਨਾ ਲਗਾ ਦਿਤਾ। 
 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement