ਸੰਨੀ ਦਿਉਲ ਨਿਕਲੇ ਕੋਰੋਨਾ ਪਾਜ਼ੇਟਿਵ
Published : Dec 3, 2020, 1:43 am IST
Updated : Dec 3, 2020, 1:43 am IST
SHARE ARTICLE
image
image

ਸੰਨੀ ਦਿਉਲ ਨਿਕਲੇ ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ, 2 ਦਸੰਬਰ: ਇਕ-ਇਕ ਕਰ ਕੇ ਬਾਲੀਵੁਡ ਦੇ ਕਈ ਮਸ਼ਹੂਰ ਅਦਾਕਾਰ ਕੋਵਿਡ -19 ਪਾਜ਼ੇਟਿਵ ਹੋ ਚੁੱਕੇ ਹਨ। ਅਜਿਹੀ ਸਥਿਤੀ ਵਿਚ ਬਾਲੀਵੁਡ ਅਭਿਨੇਤਾ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਉਲ ਕੋਵਿਡ -19 ਤੋਂ ਸੰਕਰਮਿਤ ਮਿਲੇ ਹਨ। ਹਿਮਾਚਲ ਪ੍ਰਦੇਸ਼ ਦੇ ਸਿਹਤ ਸਕੱਤਰ ਅਮਿਤਾਭ ਅਵਸਥੀ ਨੇ ਇਹ ਜਾਣਕਾਰੀ ਪਿਛਲੇ ਦਿਨ ਯਾਨੀ ਮੰਗਲਵਾਰ ਨੂੰ ਸਾਂਝੀ ਕੀਤੀ ਹੈ।
ਸੰਨੀ ਦਿਉਲ ਮੁੰਬਈ ਲਈ ਰਵਾਨਾ ਹੋਣ ਵਾਲੇ ਸਨ: ਸਿਹਤ ਸਕੱਤਰ ਅਮਿਤਾਭ ਅਵਸਥੀ ਨੇ ਦਸਿਆ ਕਿ ਸੰਨੀ ਦਿਉਲ ਪਿਛਲੇ ਕੁਝ ਦਿਨਾਂ ਤੋਂ ਕੁੱਲੂ ਜ਼ਿਲ੍ਹੇ ਵਿਚ ਰਹਿ ਰਹੇ ਸਨ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਮੁੱਖ ਮੈਡੀਕਲ ਅਫ਼ਸਰ, ਸਿਹਤ ਸਕੱਤਰ ਨੇ ਕਿਹਾ ਕਿ ਸੰਸਦ ਮੈਂਬਰ ਅਤੇ ਉਸ ਦੇ ਦੋਸਤ ਮੁੰਬਈ ਰਵਾਨਾ ਹੋਣ ਬਾਰੇ ਸੋਚ ਰਹੇ ਸਨ, ਪਰ ਮੰਗਲਵਾਰ ਨੂੰ ਉਹ ਕੋਵਿਡ -19 ਟੈਸਟ ਰੀਪੋਰਟ ਵਿਚ ਪਾਜ਼ੇਟਿਵ ਮਿਲੇ ਹਨ। ਸੰਨੀ ਦਿਉਲ ਇਸ ਕਾਰਨ ਹਿਮਾਚਲ ਵਿਚ ਸਨ: ਸੰਨੀ ਦਿਉਲ ਅਕਸਰ ਹਿਮਾਚਲ ਪ੍ਰਦੇਸ਼ ਜਾਂਦੇ ਰਹਿੰਦੇ ਹਨ। ਇਸ ਵਾਰ ਵੀ, ਉਹ ਮੋਢੇ ਦੀ ਸਰਜਰੀ ਤੋਂ ਬਾਅਦ ਆਰਾਮ ਕਰਨ ਲਈ ਮਨਾਲੀ ਆਏ ਸਨ। ਇਸ ਸਮੇਂ ਦੌਰਾਨ ਉਹਨਾਂ  ਦੇ ਪਰਵਾਰਕ ਮੈਂਬਰ ਵੀ ਉਨ੍ਹਾਂ ਦੇ ਨਾਲ ਆਏ ਸਨ, ਪਰ ਕੁਝ ਦਿਨ ਪਹਿਲਾਂ ਹੀ ਉਨ੍ਹਾਂ  ਦਾ ਪਰਵਾਰ ਵਾਪਸ ਆਇਆ ਸੀ।

ਹਾਲਾਂਕਿ, ਹੁਣ ਬਾਲੀਵੁਡ ਅਭਿਨੇਤਾ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਅਜਿਹੀ ਸਥਿਤੀ ਵਿਚ ਉਹਨਾਂ ਨੂੰ ਕੁਝ ਦਿਨ ਹਿਮਾਚਲ ਪ੍ਰਦੇਸ਼ ਵਿਚ ਰਹਿਣਾ ਪਵੇਗਾ। ਇਸ ਸਮੇਂ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ।
3 ਦਸੰਬਰ ਨੂੰ ਵਾਪਸੀ ਦੀ ਯੋਜਨਾ ਸੀ: ਦੱਸ ਦੇਈਏ ਕਿ 64 ਸਾਲਾ ਅਦਾਕਾਰ ਸੰਨੀ ਦਿਓਲ ਨੇ ਹਾਲ ਹੀ ਵਿੱਚ ਮੁੰਬਈ ਵਿਚ ਅਪਣੇ ਮੋਢੇ ਦੀ ਸਰਜਰੀ ਕਰਵਾਈ ਸੀ। ਇਸ ਤੋਂ ਬਾਅਦ, ਉਹ ਕੁਝ ਸਮਾਂ ਆਰਾਮ ਕਰਨ ਲਈ ਮਨਾਲੀ ਸਥਿਤ ਅਪਣੇ ਫਾਰਮ ਹਾਊਸ ਚਲੇ ਗਏ ਸਨ। ਇਸ ਦੌਰਾਨ 3 ਦਸੰਬਰ ਨੂੰ ਸੰਨੀ ਦਿਓਲ ਅਪਣੇ ਇਕ ਦੋਸਤ ਨਾਲ ਮੁੰਬਈ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਸਨ। (ਸਸਸ)

imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement