14 ਸਤੰਬਰ ਤੋਂ ਸ਼ੁਰੂ ਹੋਵੇਗਾ ਮਾਨਸੂਨ ਸੈਸ਼ਨ
Published : Sep 3, 2020, 1:37 am IST
Updated : Sep 3, 2020, 1:37 am IST
SHARE ARTICLE
image
image

14 ਸਤੰਬਰ ਤੋਂ ਸ਼ੁਰੂ ਹੋਵੇਗਾ ਮਾਨਸੂਨ ਸੈਸ਼ਨ

ਨਾ ਹੋਵੇਗਾ ਪ੍ਰਸ਼ਨਕਾਲ ਤੇ ਨਾ ਲਿਆਇਆ ਜਾ ਸਕੇਗਾ ਗ਼ੈਰ ਸਰਕਾਰੀ ਬਿੱਲ

ਨਵੀਂ ਦਿੱਲੀ, 2 ਸੰਤਬਰ : ਸੰਸਦ ਦੇ ਆਉਣ ਵਾਲੇ ਮਾਨਸੂਨ ਸੈਸ਼ਨ 'ਚ ਨਾ ਤਾਂ ਪ੍ਰਸ਼ਨਕਾਲ ਹੋਵੇਗਾ ਅਤੇ ਨਾ ਹੀ ਗ਼ੈਰ-ਸਰਕਾਰੀ ਬਿੱਲ ਲਿਆਂਦੇ ਜਾ ਸਕਣਗੇ। ਕੋਰੋਨਾ ਮਹਾਂਮਾਰੀ ਦੇ ਇਸ ਦੌਰ 'ਚ ਪੈਦਾ ਹੋਈਆਂ ਅਸਾਧਾਰਣ ਸਥਿਤੀਆਂ ਦਰਮਿਆਨ ਹੋਣ ਜਾ ਰਹੇ ਇਸ ਸੈਸ਼ਨ 'ਚ ਜ਼ੀਰੋ ਕਾਲ ਨੂੰ ਵੀ ਸੀਮਿਤ ਕਰ ਦਿਤਾ ਗਿਆ ਹੈ। ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤ ਵਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਦੋਹਾਂ ਸਦਨਾਂ ਦੀ ਕਾਰਵਾਈ ਵੱਖ-ਵੱਖ ਸਮੇਂ 'ਚ ਸਵੇਰੇ 9 ਤੋਂ ਇਕ ਵਜੇ ਅਤੇ 3 ਵਜੇ ਤੋਂ 7 ਵਜੇ ਤਕ ਚਲੇਗੀ। ਸਨਿਚਰਵਾਰ ਅਤੇ ਐਤਵਾਰ ਨੂੰ ਵੀ ਸੰਸਦ ਦੀ ਕਾਰਵਾਈ ਜਾਰੀ ਰਹੇਗੀ। ਸੰਸਦ ਸੈਸ਼ਨ ਦੀ ਸ਼ੁਰੂਆਤ 14 ਸਤੰਬਰ ਨੂੰ ਹੋਵੇਗੀ ਅਤੇ ਇਸ ਦਾ ਸਮਾਪਨ ਇਕ ਅਕਤੂਬਰ ਨੂੰ ਪ੍ਰਸਤਾਵਤ ਹੈ। ਸਿਰਫ਼ ਪਹਿਲੇ ਦਿਨ ਨੂੰ ਛੱਡ ਕੇ ਰਾਜ ਸਭਾ ਦੀ ਕਾਰਵਾਈ ਸਵੇਰ ਦੇ ਸਮੇਂ ਚਲੇਗੀ, ਜਦੋਂ ਕਿ ਲੋਕ ਸਭਾ ਦੀ ਕਾਰਵਾਈ ਸ਼ਾਮ ਨੂੰ ਚਲੇਗੀ।
ਲੋਕ ਸਭਾ ਸਕੱਤਰੇਤ ਵਲੋਂ ਜਾਰੀ ਨੋਟੀਫ਼ਿਕੇਸ਼ਨ 'ਚ ਕਿਹਾ ਗਿਆ,''ਸੈਸ਼ਨ ਦੌਰਾਨ ਪ੍ਰਸ਼ਨਕਾਲ ਨਹੀਂ ਹੋਵੇਗਾ। ਲੋਕ ਸਭਾ ਸਪੀਕਰ ਨੇ ਨਿਰਦੇਸ਼ ਦਿਤਾ ਹੈ ਕਿ ਸੈਸ਼ਨ ਦੌਰਾਨ ਗ਼ੈਰ-ਸਰਕਾਰੀ ਬਿੱਲਾਂ ਲਈ ਕੋਈ ਵੀ ਦਿਨ ਤੈਅ ਨਾ ਕੀਤਾ ਜਾਵੇ।'' ਅਜਿਹਾ ਹੀ ਇਕ ਨੋਟੀਫ਼ਿਕੇਸ਼ਨ ਰਾਜ ਸਭਾ ਸਕੱਤਰੇਤ ਵਲੋਂ ਜਾਰੀ ਕੀਤਾ ਗਿਆ ਹੈ।              (ਪੀ.ਟੀ.ਆਈ)
ਜ਼ਿਕਰਯੋਗ ਹੈ ਕਿ ਲੋਕ ਸਭਾ 'ਚ ਪ੍ਰਸ਼ਨਕਾਲ ਸਵੇਰੇ 11 ਵਜੇ ਤੋਂ 12 ਵਜੇ ਦਰਮਿਆਨ ਹੁੰਦਾ ਹੈ, ਜਿਸ 'ਚ ਮੈਂਬਰ ਮੰਤਰੀਂ ਨਾਲ ਸਬੰਧਤ ਵਿਭਾਗਾਂ ਨਾਲ ਜੁੜੇ ਪ੍ਰਸ਼ਨ ਪੁੱਛਦੇ ਹਨ। ਇਸ ਤੋਂ ਬਾਅਦ ਜ਼ੀਰੋ ਕਾਲ ਹੁੰਦਾ ਹੈ, ਜਿਸ 'ਚ ਮੈਂਬਰ ਅਪਣੇ ਖੇਤਰ ਅਤੇ ਜਨਹਿੱਤ ਦੇ ਦੂਜੇ ਮੁੱਦੇ ਚੁੱਕਦੇ ਹਨ। ਸੰਸਦ ਦੇ ਦੋਹਾਂ ਸਦਨਾਂ 'ਚ ਸ਼ੁਕਰਵਾਰ ਦੇ ਦਿਨ ਦੁਪਹਿਰੋਂ ਬਾਅਦ ਦਾ ਸਮਾਂ ਗ਼ੈਰ-ਸਰਕਾਰੀimageimage ਮੈਂਬਰਾਂ ਲਈ ਤੈਅ ਰਹਿੰਦਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement