ਹਰਿਆਣਾ ਸਿੱਖ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਦਾਦੂਵਾਲ ਸਣੇ 21 ਕੋਰੋਨਾ ਪਾਜ਼ੇਟਿਵ
Published : Sep 3, 2020, 2:03 am IST
Updated : Sep 3, 2020, 2:03 am IST
SHARE ARTICLE
image
image

ਹਰਿਆਣਾ ਸਿੱਖ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਦਾਦੂਵਾਲ ਸਣੇ 21 ਕੋਰੋਨਾ ਪਾਜ਼ੇਟਿਵ

ਚੰਡੀਗੜ੍ਹ/ਕਾਲਾਂਵਾਲੀ, 2 ਸਤੰਬਰ (ਨੀਲ ਭਾਲਿੰਦਰ ਸਿੰਘ/ਗੁਰਮੀਤ ਸਿੰਘ ਖ਼ਾਲਸਾ) : ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਤਖ਼ਤ ਦਮਦਮਾ ਸਾਹਿਬ ਦੇ ਸਰਬੱਤ ਖ਼ਾਲਸਾ ਵਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਣੇ ਉਨ੍ਹਾਂ ਦੇ ਕਰੀਬੀ 21 ਜਣਿਆਂ ਦੀ ਕੋਰੋਨਾ ਟੈਸਟ ਰੀਪੋਰਟ ਪਾਜ਼ੇਟਿਵ ਆ ਗਈ ਹੈ। ਉਨ੍ਹਾਂ ਇਸ ਪੱਤਰਕਾਰ ਨਾਲ ਫ਼ੋਨ ਉਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਮੁੱਖ ਅਸਥਾਨ ਗੁਰਦਵਾਰਾ ਗ੍ਰੰਥਸਰ ਦਾਦੂ ਵਿਖੇ ਸਿਰਸਾ ਸਿਹਤ ਵਿਭਾਗ ਦੀ ਟੀਮ ਬੁਲਾ ਕੇ 32 ਸੇਵਾਦਾਰਾਂ ਦੇ ਟੈਸਟ ਕਰਵਾਏ ਗਏ। ਜਿਨ੍ਹਾਂ ਵਿਚ ਜਥੇਦਾਰ ਦਾਦੂਵਾਲ ਸਮੇਤ 21 ਸੇਵਾਦਾਰ ਕੋਰੋਨਾ ਪਾਜ਼ੇਟਿਵ ਪਾਏ ਗਏ। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰਾ ਗੁਰਦਵਾਰਾ ਸਾਹਿਬ ਇਕਾਂਤਵਾਸ ਵਿਚ ਤਬਦੀਲ ਕਰ ਦਿਤਾ ਹੈ ਅਤੇ ਸੰਗਤਾਂ ਦੀ ਆਵਾਜਾਈ ਉੱਪਰ ਵੀ ਬਿਲਕੁਲ ਪਾਬੰਦੀ ਲਗਾ ਦਿਤੀ ਹੈ। ਲੰਗਰ ਹਾਲ ਵੀ ਸੀਲ ਕਰ ਦਿਤਾ ਹੈ। ਸਾਰੇ ਸੇਵਾਦਾਰਾਂ ਨੂੰ ਗੁਰਦਵਾਰਾ ਸਾਹਿਬ ਵਿਚ ਹੀ ਕੋਰਨਟਾਇਨ ਕਰ ਕੇ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ 19 ਅਗੱਸਤ ਨੂੰ ਇਕ ਧਾਰਮਕ ਸਮਾਗਮ ਤੋਂ ਬਾਅਦ ਬੁਖ਼ਾਰ ਦੀ ਸ਼ਿਕਾਇਤ ਆਈ ਸੀ। ਜਿਸ ਮਗਰੋਂ ਉਨ੍ਹਾਂ ਦੇ ਕਰਵਾਏ ਗਏ ਟੈਸਟ ਵਿਚ ਰਿਪੋਰਟ ਪਾimageimageਜ਼ੇਟਿਵ ਆਈ ਹੈ ਤੇ ਉਹ ਚੰਡੀਗੜ੍ਹ ਵਿਖੇ ਇਕ ਹਸਪਤਾਲ ਵਿਚ ਇਸ ਵੇਲੇ ਵੀ ਜੇਰੇ ਇਲਾਜ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement