ਡਾ. ਰੂਪ ਸਿੰਘ ਦਾ ਸਪੱਸ਼ਟੀਕਰਣ, ਖੁਰਦ-ਬੁਰਦ ਹੋਏ ਸਰੂਪਾਂ ਦੇ ਮਾਮਲੇ 'ਚ ਕਹੀ ਵੱਡੀ ਗੱਲ
Published : Sep 3, 2020, 1:18 pm IST
Updated : Sep 3, 2020, 1:18 pm IST
SHARE ARTICLE
Roop Singh
Roop Singh

ਡਾ. ਰੂਪ ਸਿੰਘ ਨੇ ਕਿਹਾ ਕਿ ਇਕਾਂਤਵਾਸ ਖ਼ਤਮ ਹੁੰਦਿਆ ਸਭ ਕੁਝ ਸਪੱਸ਼ਟ ਕਰਾਂਗਾ।

ਅੰਮ੍ਰਿਤਸਰ : ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਥਿਤ ਪਬਲੀਕੇਸ਼ਨ ਵਿਭਾਗ 'ਚੋਂ ਖੁਰਦ-ਬੁਰਦ ਹੋਏ 328 ਪਾਵਨ ਸਰੂਪਾਂ ਦੇ ਮਾਮਲੇ 'ਚ ਡਾ. ਰੂਪ ਨੇ ਸਿੱਖ ਸੰਗਤ ਨੂੰ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ। ਇਸ ਸਬੰਧੀ ਫੇਸਬੁੱਕ 'ਤੇ ਪੋਸਟ ਪਾਉਂਦਿਆਂ ਡਾ. ਰੂਪ ਸਿੰਘ ਲਿਖਿਆ ਕਿ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਵਧਣ- ਘਟਣ ਦੇ ਗੰਭੀਰ ਮਸਲੇ ਸਬੰਧੀ ਮੌਜੂਦਾ ਮੁੱਖ ਸਕੱਤਰ ਹੋਣ ਕਰਕੇ ਮੈਂ ਇਖਲਾਕੀ ਜਿੰਮੇਵਾਰੀ ਮਨ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕਾ ਹਾਂ।

File Photo File Photo

ਇਸ ਦਾ ਮਤਲਬ ਇਹ ਨਹੀਂ ਕਿ ਮੈਂ ਦੋਸ਼ੀ ਹਾਂ? ਮੈਂ ਹਰ ਤਰ੍ਹਾ ਦੀ ਪੜਤਾਲ 'ਚ ਸਹਿਯੋਗ ਦਿੱਤਾ ਹੈ ਤੇ ਹੁਣ ਵੀ ਸਹਿਯੋਗ ਦੇਵੇਗਾ'।  ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਕੈਨੇਡਾ ਜਾਣਾ ਮੇਰੀ ਪਰਿਵਾਰਕ ਮਜ਼ਬੂਰੀ ਸੀ, ਜਿਸ ਲਈ ਮਾਰਚ ਮਹੀਨੇ ਤੋਂ ਯਤਨਸ਼ੀਲ ਸੀ। ਪ੍ਰਧਾਨ ਸਾਹਿਬ ਪਾਸੋਂ 40 ਦਿਨਾਂ ਲਈ ਲਿਖਤੀ ਆਗਿਆ 'ਤੇ ਵਿਦੇਸ਼ ਦੀ ਛੁੱਟੀ ਪ੍ਰਵਾਨ ਕਰਵਾ ਕੇ ਹੀ ਮੈਂ ਵਿਦੇਸ਼ ਗਿਆ ਸੀ। ਗਿਣੀ ਮਿਣੀ ਸ਼ਾਜਿਸ ਤਹਿਤ ਦੋਸ਼ੀਆਂ ਨੂੰ ਛੱਡ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਮੈਨੂੰ, ਗੁਰੂ ਰਾਮਦਾਸ ਪਾਤਸ਼ਾਹ ਜੀ 'ਤੇ ਪੂਰਨ ਭਰੋਸਾ ਹੈ ਜਲਦੀ ਹੀ ਸੱਚ ਸਭ ਦੇ ਸਾਹਮਣੇ ਆਵੇਗਾ। ਇਕਾਂਤਵਾਸ ਖ਼ਤਮ ਹੁੰਦਿਆ ਸਭ ਕੁਝ ਸਪੱਸ਼ਟ ਕਰਾਂਗਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement