ਕਾਂਗਰਸ ਦੇ ਰਾਜ ਵਿਚ ਮਾਫ਼ੀਆ ਸਰਗਰਮ : ਸੁਖਬੀਰ ਬਾਦਲ
Published : Aug 3, 2020, 9:38 am IST
Updated : Aug 3, 2020, 9:38 am IST
SHARE ARTICLE
Capt Amrinder Singh-Sukhbir Badal
Capt Amrinder Singh-Sukhbir Badal

ਸਰਕਾਰ 25 ਲੱਖ ਮ੍ਰਿਤਕ ਪ੍ਰਵਾਰਾਂ ਨੂੰ ਦੇਵੇ

ਤਰਨਤਾਰਨ 2 ਅਗਸਤ(ਅਜੀਤ ਘਰਿਆਲਾ): ਵਿਧਾਨ ਸਭਾ ਹਲਕਾ ਤਰਨਤਾਰਨ ਅਤੇ ਵਿਧਾਨ ਸਭਾ ਹਲਕਾ ਖਡੂਰ ਸਹਿਬ ਵਿੱਚ ਵੀਰਵਾਰ ਤੋਂ ਝਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦਾ ਸਿਲਸਿਲਾ ਸ਼ੂਰੂ ਹੋਇਆ ਸੀ ਜੋ ਦੋ ਦਿਨ੍ਹਾਂ ਵਿੱਚ ਹੀ ਭਾਰੀ ਗਿਣਤੀ ਵਿੱਚ ਵੱਧ ਗਿਆ ਹੈ।

ਅੱਜ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਵਿਰਸ਼ਾ ਸਿੰਘ ਵਲਟੋਹਾ ਜਿਲ੍ਹਾਂ ਪ੍ਰਧਾਨ, ਹਰਮੀਤ ਸਿੰਘ ਸੰਧੂ ਸਾਬਕਾ ਵਿਧਾਇਕ,ਅਰਵਿੰਦਰਪਾਲ ਸਿੰਘ ਪੱਖੋਕੇ ਤੇ ਹੋਰ ਅਕਾਲੀ ਆਗੂ ਪੁੱਜੇ ਇਸ ਮੌਕੇ ਜਹਿਰੀਲੀ ਸ਼ਰਾਬ ਪੀਣ ਨਾਲ ਮਰਨ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਕਰਦਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਗਰਸ ਸਰਕਾਰ ਦੇ ਰਾਜ ਵਿੱਚ ਸ਼ਰਾਬ ਮਾਫੀਆਂ ਵੱਧ ਫੁੱਲ ਰਿਹਾ ਹੈ ਜਿਸ ਦਰਾਨ ਕੈਪ: ਅਮਰਿੰਦਰ ਸਿੰਘ ਵੱਲੋ ਗੁਟਕਾ ਹੱਥ ਫੜ ਕੇ ਖਾਧੀ ਸੂੰਹ ਝੂਠੀ ਸਾਬਤ ਹੋ ਰਹੀ ਹੈ।

PhotoPhoto

ਬਾਦਲ ਨੇ ਕਿਹਾ ਕਿ ਤਿੰਨ ਸਾਲਾ ਵਿੱਚ ਨਸ਼ਾਂ ਖਤਮ ਨਹੀ ਹੋਇਆ ਜਿਸ ਨਾਲ ਮੌਤਾਂ ਦਾ ਅੰਕੜਾ ਤਿੰਨ ਗੁਣਾ ਵੱਧ ਗਿਆ ਹੈ। ਉਨ੍ਹਾਂ ਨੇ ਕਾਗਰਸ ਸਰਕਾਰ ਤੋਂ ਮੰਗ ਕੀਤੀ ਕਿਸੂਬੇ ਅੰਦਰ ਵੱਧ ਰਹੇ ਰੇਤ ਮਾਫੀਆਂ, ਸ਼ਰਾਬ ਮਾਫੀਆਂ ਨੂੰ ਠੱਲ ਪਾਈ  ਜਾਵੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕਾ ਦੇ ਪਰਿਵਾਰਾਂ ਪਰ ਜੀਆਂ ਪ੍ਰਤੀ 25 ਲੱਖ ਦਾ ਮੁਅਵਜਾ ਦਿੱਤਾਂ ਜਾਵੇ ਇਸ ਦੇ ਨਾਲ ਨਿਰਪੱਖ ਤੌਰ ਤੇ ਮਜਿਸਟਰੈਟ ਜਾਂਚ ਕਰਾਈ ਜਾਵੇ। ਇਸ ਮੌਕੇ ਵਿਰਸ਼ਾ ਸਿੰਘ ਵਲਟੋਹਾ ਤੇ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੀਆਂ ਮੌਤਾਂ ਨ੍ਹੀ ਕਤਲ ਹੋਇਆ ਹੈ ਸ਼ਰਾਬ ਦਾ ਗੋਰਖ ਧੰਦਾ ਕਰਨ ਵਾਲਿਆ ਖਿਲਾਫ ਕਤਲ ਦਾ ਮੁੱਕੱਦਮਾਂ ਦਰਜ ਕੀਤਾ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement