ਮੁੱਖ ਮੰਤਰੀ ਵਲੋਂ ਸਿਹਤ ਕਰਮੀਆਂ ਲਈ ਕੋਵਿਡ ਦੇ ਇਲਾਜ ਸਬੰਧੀ ਪ੍ਰਬੰਧਨ ਕਿਤਾਬਚਾ ਜਾਰੀ
Published : Jul 3, 2020, 11:16 am IST
Updated : Jul 3, 2020, 11:16 am IST
SHARE ARTICLE
CM releases management booklet on treatment of covid for health workers
CM releases management booklet on treatment of covid for health workers

ਸੌਖਿਆਂ ਸਮਝਿਆ ਜਾ ਸਕਣ ਵਾਲਾ ਕਿਤਾਬਚਾ ‘ਮਿਸ਼ਨ ਫ਼ਤਹਿ’ ਲਈ ਹੋਰ ਕਾਰਗਾਰ ਸਿੱਧ ਹੋਵੇਗਾ

ਚੰਡੀਗੜ੍ਹ, 2 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਿਹਤ ਕਾਮਿਆਂ ਲਈ ‘ਪੰਜਾਬ ਕੋਵਿਡ-19 ਇਲਾਜ ਪ੍ਰਬੰਧਨ ਕਿਤਾਬਚਾ’ ਜਾਰੀ ਕੀਤਾ ਹੈ। ਇੱਕੋ ਹਵਾਲੇ ਨਾਲ ਸੌਖਿਆ ਸਮਝੇ ਜਾਣ ਵਾਲੇ ਇਸ ਕਿਤਾਬਚੇ ਦਾ ਉਦੇਸ਼ ਮਹਾਂਮਾਰੀ ਦੇ ਹਰੇਕ ਪਹਿਲੂ ਨਾਲ ਨਿਪਟਣ ਲਈ ਤਾਲਮੇਲ ਵਾਲੀ ਪਹੁੰਚ ਰਾਹੀਂ ਮੌਤ ਦਰ ਨੂੰ ਘਟਾਉਣਾ ਹੈ।

ਮੁੱਖ ਮੰਤਰੀ ਨੇ ਕਿਤਾਬਚੇ ਨੂੰ ਉਨ੍ਹਾਂ ਦੀ ਸਰਕਾਰ ਦੇ ‘ਮਿਸ਼ਨ ਫ਼ਤਹਿ’ ਲਈ ਹੋਰ ਕਾਰਗਾਰ ਸਿੱਧ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਿਤਾਬਚਾ ਕੋਵਿਡ ਪ੍ਰਬੰਧਨ ਬਾਰੇ ਕੌਮੀ ਪ੍ਰੋਟੋਕੋਲ ਅਤੇ ਸੂਬੇ ਦੀਆਂ ਲੋੜਾਂ ਦਰਮਿਆਨ ਪੁਲ ਦਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕਿਤਾਬਚਾ ਕਰੋਨਾਵਾਇਰਸ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਵਿਚ ਲੱਗੇ ਸਿਹਤ ਕਰਮੀਆਂ ਨੂੰ ਮਹਾਂਮਾਰੀ ਨਾਲ ਬਿਹਤਰ ਢੰਗ ਨਾਲ ਨਿਪਟਣ ਲਈ ਲੋੜੀਂਦੇ ਸਾਧਾਨਾਂ ਦੀ ਪਹੁੰਚ ਮੁਹੱਈਆ ਕਰਵਾਏਗਾ।

File PhotoFile Photo

ਪੀ.ਜੀ.ਆਈ. ਦੇ ਸਾਬਕਾ ਡਾਇਰੈਕਟਰ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਿੱਚ ਮਾਹਿਰ ਕਮੇਟੀ ਵਲੋਂ ਤਿਆਰ ਕੀਤੇ ਕਿਤਾਬਚੇ ਵਿਚ ਕੋਵਿਡ ਦੇ ਪਾਜ਼ੇਟਿਵ ਮਰੀਜ਼ਾਂ ਦੇ ਇਲਾਜ ਪ੍ਰਬੰਧਨ ’ਤੇ ਆਧਾਰਤ ਆਡੀਉ-ਵੀਡੀਉ ਸਾਧਨਾਂ ਨੂੰ ਸਮਝਣ, ਕਲਰ ਕੋਡਿੰਗ ਦਾ ਮੁਲਾਂਕਣ ਯੰਤਰ ਅਤੇ ਵਿਵਹਾਰਕ ਤਜਰਬਿਆਂ ਦੇ ਆਧਾਰ ’ਤੇ ਹਵਾਲਾ ਮਾਪਦੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਡੀ.ਐਮ.ਸੀ. ਲੁਧਿਆਣਾ ਦੇ ਦਿਲ ਦੇ ਰੋਗਾਂ ਦੇ ਮੰਨੇ-ਪ੍ਰਮੰਨੇ ਮਾਹਰ ਡਾ. ਬਿਸ਼ਵ ਮੋਹਨ ਵਲੋਂ ਸੱਦੀ ਗਈ ਕਮੇਟੀ ਵਿਸ਼ਵ ਭਰ ਦੀਆਂ ਉੱਘੀਆਂ ਸੰਸਥਾਵਾਂ ਦੇ ਕਈ ਨਾਮਵਰ ਸਿਹਤ ਮਾਹਰਾਂ ’ਤੇ ਆਧਾਰਤ ਹੈ। 

ਇਹ ਕਿਤਾਬਚਾ ਮਾਮੂਲੀ ਤੇ ਸਧਾਰਨ ਤੋਂ ਗੰਭੀਰ ਕੋਵਿਡ ਕੇਸਾਂ ਦੀਆਂ ਇਲਾਜ ਲੋੜਾਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰੇਗਾ। ਮਾਮੂਲੀ ਕੇਸਾਂ ਲਈ ਇਸ ਕਿਤਾਬਚੇ ਵਿਚ ਘਰਾਂ ਵਿਚ ਏਕਾਂਤਵਾਸ ਮਰੀਜ਼ਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਵੈ-ਮੁਲਾਂਕਣ ਪ੍ਰਸ਼ਨਾਵਲੀ ਅਤੇ ਘਰ ਆਧਾਰਤ ਟੈਸਟਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਵਿਚ ਹਰੇਕ ਜ਼ਿਲ੍ਹੇ ਵਿਚ ਸਮਰਪਤ ਮਾਹਰਾਂ ਦੀ ਤਾਜ਼ਾ ਸੂਚੀ ਸ਼ਾਮਲ ਹੈ ਤਾਕਿ ਕੋਵਿਡ ਕੇਸਾਂ ਨਾਲ ਨਿਪਟਣ ਵਿਚ ਜ਼ਿਲ੍ਹਾ ਮੈਡੀਕਲ ਟੀਮ ਜਿਨ੍ਹਾਂ ਨੂੰ ਮਾਹਰ ਦੀ ਨਿਗਰਾਨੀ ਦੀ ਜ਼ਰੂਰਤ ਹੁੰਦੀ ਹੈ, ਨੂੰ ਸਹਾਇਤਾ ਮਿਲੇਗੀ ਤਾਕਿ ਜਿੰਨਾ ਸੰਭਵ ਹੋ ਸਕੇ, ਮੌਤ ਦਰ ਘਟਾਈ ਜਾ ਸਕੇ।  ਇਸੇ ਤਰ੍ਹਾਂ ਕਿਤਾਬਚਾ ਕੋਵਿਡ-19 ਦੇ ਮਰੀਜ਼ਾਂ ਦੀ ਮਾਨਸਿਕ ਸਿਹਤ ਅਤੇ ਸਿਹਤਯਾਬੀ ਦੇ ਮਾਮਲਿਆਂ ਨੂੰ ਵੀ ਦਰਸਾਉਂਦਾ ਹੈ ਅਤੇ ਇਹ ਪ੍ਰਬੰਧਨ ਪ੍ਰੋਟੋਕੋਲ ਦੇ ਹਿੱਸੇ ਵਜੋਂ ਮਾਨਸਿਕ ਰੋਗਾਂ ਦੇ ਮਾਹਰਾਂ, ਮਨੋਵਿਗਿਆਨੀਆਂ ਅਤੇ ਸਮਾਜਕ ਵਰਕਰਾਂ ਦਾ ਸਾਂਝਾ ਪਲੇਟਫ਼ਾਰਮ ਦਰਸਾਉਂਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement