ਪਣ ਬਿਜਲੀ ਘਰ ਨੱਕੀਆਂ ਦਾ ਫ਼ਿਲਿੰਗ ਪਾਈਪ ਲੀਕ ਹੋਣ ਕਾਰਨ ਡਰਾਫ਼ਟ ਟਿਊਬ ਗੈਲਰੀ ’ਚ ਪਾਣੀ ਭਰਿਆ
Published : Jul 3, 2020, 11:13 am IST
Updated : Jul 3, 2020, 11:13 am IST
SHARE ARTICLE
File Photo
File Photo

ਫ਼ਿਲਿੰਗ ਪਾਈਪ ਠੀਕ ਕਰਨ ਲਈ ਅਨੰਦਪੁਰ ਸਾਹਿਬ ਹਾਈਡਲ ਨਹਿਰ ਦਾ ਪਾਣੀ ਕੀਤਾ ਬੰਦ

ਕੀਰਤਪੁਰ ਸਾਹਿਬ, 2 ਜੁਲਾਈ (ਜੰਗ ਬਹਾਦਰ ਸਿੰਘ) : ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਦੇ ਪਣ ਬਿਜਲੀ ਘਰ ਨੱਕੀਆਂ ਦਾ ਫ਼ਿਲਿੰਗ ਪਾਈਪ ਟੁੱਟਣ ਕਾਰਨ ਡਰਾਫ਼ਟ ਟਿਊਬ ਗੈਲਰੀ ਵਿਚ ਪਾਣੀ ਭਰ ਜਾਣ ਨਾਲ ਪਿਛਲੇ ਦਿਨਾਂ ਤੋਂ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿਚ ਭਾਖੜਾ ਬ੍ਰਾਂਚ ਲਾਈਨ ਨੰਗਲ ਤੋਂ ਆਉਂਦਾ ਪਾਣੀ ਬੰਦ ਕਰ ਦਿਤਾ ਗਿਆ ਹੈ, ਜਿਸ ਕਾਰਨ ਪਣ ਬਿਜਲੀ ਘਰ ਨੱਕੀਆਂ ਤੇ ਗੰਗੂਵਾਲ ਦੀਆਂ ਚਾਰੇ ਮਸ਼ੀਨਾਂ ਨੇ ਬਿਜਲੀ ਦਾ ਉਤਪਾਦਨ ਕਰਨਾ ਬੰਦ ਕਰ ਦਿਤਾ ਹੈ, ਜਿਸ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਰੋਜ਼ਾਨਾ ਕਰੋੜਾ ਰੁਪਏ ਦਾ ਘਾਟਾ ਪੈ ਰਿਹਾ ਹੈ।

ਪਣ ਬਿਜਲੀ ਘਰ ਨੱਕੀਆਂ ਵਿਖੇ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਦੇ ਅਧਿਕਾਰੀ ਤੇ ਕਰਮਚਾਰੀ ਦਿਨ ਰਾਤ ਕੰਮ ਕਰਦੇ ਹੋਏ ਪਾਈਪਾਂ ਰਾਹੀਂ ਡਰਾਫ਼ਟ ਟਿਊਬ ਗੈਲਰੀ ਵਿਚ ਜਮਾਂ ਹੋਏ ਪਾਣੀ ਨੂੰ ਬਾਹਰ ਕੱਢਣ ਵਿਚ ਲੱਗੇ ਹੋਏ ਹਨ। ਇਸ ਕੰਮ ਨੂੰ ਹੋਰ ਕਈ ਦਿਨ ਲੱਗ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਦੇ ਦੋ ਪਣ ਬਿਜਲੀ ਘਰ ਗੰਗੂਵਾਲ ਅਤੇ ਨੱਕੀਆਂ ਚਲ ਰਹੇ ਹਨ। ਇਨਾਂ ਦੋਹਾਂ ਵਿਚ 33.5 ਮੈਗਾਵਾਟ ਦੀਆਂ ਦੋ-ਦੋ ਮਸ਼ੀਨਾਂ ਲੱਗੀਆਂ ਹੋਈਆਂ ਹਨ।

File PhotoFile Photo

ਇਹ ਚਾਰੋ ਮਸ਼ੀਨਾਂ 134 ਮੈਗਾਵਾਟ ਬਿਜਲੀ (ਪ੍ਰਤੀ ਦਿਨ 29 ਲੱਖ ਯੂਨਿਟ) ਦਾ ਉਤਪਾਦਨ ਕਰਦੀਆਂ ਹਨ। ਇਹ ਬਿਜਲੀ ਨਵਾਂ ਸ਼ਹਿਰ ਫੀਡਰ ਇੱਕ, ਨਵਾਂਸ਼ਹਿਰ ਫੀਡਰ ਦੋ ਅਤੇ ਰੋਪੜ ਨੂੰ ਸਪਲਾਈ ਕੀਤੀ ਜਾਂਦੀ ਹੈ। ਇਹਨਾਂ ਚਾਰੇ ਮਸ਼ੀਨਾਂ ਦੁਆਰਾ ਰੋਜ਼ਾਨਾ ਕਰੋੜਾਂ ਰੁਪਏ ਦੀ ਬਿਜਲੀ ਪੈਦਾ ਕੀਤੀ ਜਾਂਦੀ ਹੈ। ਭਰੋਸੇਯੋਗ ਸੂਤਰਾਂ ਨੇ ਦਸਿਆ ਕਿ 29 ਜੂਨ ਰਾਤ ਸਮੇਂ ਪਣ ਬਿਜਲੀ ਘਰ ਨੱਕੀਆਂ ਦੀ ਫ਼ਿਲਿੰਗ ਪਾਈਪ ਜੋ ਅੱਠ ਇੰਚ ਮੋਟੀ ਹੈ,

ਜਿਸ ਦਾ ਕੰਮ ਡਰਾਫਟ ਟਿਊਬ ਵਿਚ ਪਾਣੀ ਭਰਨਾ ਹੈ। ਇਸ ਵਿਚ ਅਚਾਨਕ ਸੁਰਾਖ਼ ਹੋਣ ਕਾਰਨ ਇਹ ਲੀਕ ਕਰਨ ਲੱਗ ਪਿਆ, ਜਿਸ ਕਾਰਨ ਹੇਠਾਂ ਡਰਾਫ਼ਟ ਟਿਊਬ ਗੈਲਰੀ ਵਿਚ ਪਾਣੀ ਭਰ ਗਿਆ ਜੋ ਲਗਾਤਾਰ ਵਧਦਾ ਗਿਆ। ਜਿਸ ਨੂੰ ਰੋਕਣ ਲਈ ਭਾਖੜਾ ਬ੍ਰਾਂਚ ਲਾਈਨ ਨੰਗਲ ਤੋਂ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿਚ ਆ ਰਿਹਾ 10500 ਕਿਊਸਿਕ ਦੇ ਕਰੀਬ ਪਾਣੀ ਨੂੰ ਬੰਦ ਕਰਵਾਉਣਾ ਪਿਆ। ਪਾਣੀ ਬੰਦ ਹੋਣ ਨਾਲ ਗੰਗੂਵਾਲ ਪਣ ਬਿਜਲੀ ਘਰ ਅਤੇ ਨੱਕੀਆਂ ਪਣ ਬਿਜਲੀ ਘਰ ਦੀਆਂ ਚਾਰੇ ਮਸ਼ੀਨਾਂ ਨੇ ਬਿਜਲੀ ਦੀ ਪੈਦਾਵਾਰ ਬੰਦ ਕਰ ਦਿਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement