ਖ਼ਬਰਾਂ |

ਤਾਜ਼ਾ |

ਚਿਤਕਾਰਾ ਯੂਨੀਵਰਸਿਟੀ ਵਿਖੇ ਪੰਜਾਬ ਦਾ ਆਈਆਰਐਮ ਇੰਡੀਆ ਐਫੀਲੀਏਟ-ਲਾਇਸੰਸਸ਼ੁਦਾ ਗਲੋਬਲ ਸੈਂਟਰ ਫਾਰ ਐਂਟਰਪ੍ਰਾਈਜ਼ ਰਿਸਕ ਮੈਨੇਜਮੈਂਟ ਸਥਾਪਿਤ
Published : Jun 3, 2026, 4:26 pm IST
Updated : Jun 3, 2026, 4:26 pm IST
SHARE ARTICLE
Punjab's IRM India Affiliate-licensed Global Center for Enterprise Risk Management established at Chitkara University
Punjab's IRM India Affiliate-licensed Global Center for Enterprise Risk Management established at Chitkara University

ਵਿਦਿਆਰਥੀਆਂ ਨੂੰ ਖੋਜ ਅਤੇ ਗਿਆਨ ਦੇ ਮਿਲਣਗੇ ਨਵੇਂ ਵਿਸ਼ਵਵਿਆਪੀ ਮੌਕੇ

ਪੰਜਾਬ/ ਚੰਡੀਗੜ੍ਹ: ਇੰਸਟੀਚਿਊਟ ਆਫ ਰਿਸਕ ਮੈਨੇਜਮੈਂਟ (ਆਈ.ਆਰ.ਏਮ) ਇੰਡੀਆ ਐਫ਼ਿਲੀਏਟ ਵੱਲੋਂ ਚਿਤਕਾਰਾ ਯੂਨੀਵਰਸਿਟੀ, ਪੰਜਾਬ ਵਿੱਚ ਐਂਟਰਪ੍ਰਾਈਜ਼ ਰਿਸਕ ਮੈਨੇਜਮੈਂਟ (ਈ.ਆਰ.ਏਮ) ਦਾ ਤੀਜਾ ਗਲੋਬਲ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਹ ਕੇਂਦਰ ਉੱਤਰੀ ਭਾਰਤ ਵਿੱਚ ਰਿਸਕ ਮੈਨੇਜਮੈਂਟ ਸਿੱਖਿਆ, ਖੋਜ ਅਤੇ ਨੀਤੀਗਤ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਸੈਂਟਰ ਦਾ ਉਦਘਾਟਨ ਆਈ.ਆਰ.ਏਮ ਇੰਡੀਆ ਰੀਜਨਲ ਗਰੁੱਪ ਦੇ ਚੇਅਰਮੈਨ ਅਤੇ ਸੀ.ਏਫ਼.ਆਈ.ਆਰ.ਏਮ ਰਾਜੀਵ ਤੰਨਾ ਨੇ ਕੀਤਾ। ਇਸ ਮੌਕੇ ਆਈ.ਟੀ.ਸੀ ਲਿਮਿਟਡ ਦੇ ਸਾਬਕਾ ਚੀਫ਼ ਰਿਸਕ ਅਫ਼ਸਰ ਸੰਦੀਪ ਦੱਤਾ, ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਕੇ. ਚਿਤਕਾਰਾ, ਵਾਈਸ ਚਾਂਸਲਰ ਡਾ. ਸੰਧੀਰ ਸ਼ਰਮਾ, ਆਈ.ਆਰ.ਏਮ ਇੰਡੀਆ ਐਫ਼ਿਲੀਏਟ ਦੇ ਸੀਈਓ ਹਰਸ਼ ਸ਼ਾਹ ਅਤੇ ਸਿੱਖਿਆ, ਉਦਯੋਗ ਤੇ ਪ੍ਰਸ਼ਾਸਨ ਖੇਤਰ ਨਾਲ ਸੰਬੰਧਿਤ ਕਈ ਪ੍ਰਮੁੱਖ ਹਸਤੀਆਂ ਮੌਜੂਦ ਸਨ। ਆਈ.ਆਰ.ਏਮ ਇੰਡੀਆ ਦੇ ਗਵਰਨੈਂਸ ਬੋਰਡ ਮੈਂਬਰ ਸ਼ੈਲੇਸ਼ ਹਰਿਭਕਤੀ ਨੇ ਵਰਚੁਅਲ ਰੂਪ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ।

ਚਿਤਕਾਰਾ ਯੂਨੀਵਰਸਿਟੀ ਵਿੱਚ ਸਥਾਪਿਤ ਇਹ ਕੇਂਦਰ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਰਿਸਕ ਮੈਨੇਜਮੈਂਟ ਦੇ ਅੰਤਰਰਾਸ਼ਟਰੀ ਮਿਆਰਾਂ ਨਾਲ ਜੋੜਨ ਦਾ ਕੰਮ ਕਰੇਗਾ। ਇਸ ਦੇ ਜ਼ਰੀਏ ਵਿਦਿਆਰਥੀਆਂ ਨੂੰ ਵਿੱਤ, ਤਕਨਾਲੋਜੀ, ਸੰਚਾਲਨ, ਗਵਰਨੈਂਸ ਅਤੇ ਸਸਟੇਨੇਬਿਲਟੀ ਨਾਲ ਸੰਬੰਧਿਤ ਜੋਖਮਾਂ ਬਾਰੇ ਵਿਵਸਥਿਤ ਜਾਣਕਾਰੀ ਅਤੇ ਤਜਰਬਾਤੀ ਸਿੱਖਣ ਦੇ ਮੌਕੇ ਮਿਲਣਗੇ।

ਡਾ. ਅਸ਼ੋਕ ਕੇ. ਚਿਤਕਾਰਾ, ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਨੇ ਕਿਹਾ ਕਿ ਮੌਜੂਦਾ ਗਲੋਬਲ ਪ੍ਰਸਥਿਤੀਆਂ ਵਿੱਚ ਰਿਸਕ ਬਾਰੇ ਜਾਗਰੂਕਤਾ ਅਤੇ ਰਣਨੀਤਿਕ ਫੈਸਲੇ ਲੈਣ ਦੀ ਸਮਰੱਥਾ ਭਵਿੱਖ ਦੇ ਆਗੂਆਂ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਵਿੱਚ ਇਹ ਯੋਗਤਾਵਾਂ ਵਿਕਸਿਤ ਕਰਨ ਲਈ ਮਹੱਤਵਪੂਰਨ ਸਾਬਤ ਹੋਵੇਗਾ।

ਆਈ.ਆਰ.ਏਮ ਇੰਡੀਆ ਐਫ਼ਿਲੀਏਟ ਦੇ ਸੀਈਓ ਹਰਸ਼ ਸ਼ਾਹ ਨੇ ਕਿਹਾ ਕਿ ਰਿਸਕ ਇੰਟੈਲੀਜੈਂਸ ਅੱਜ ਦੇ ਸਮੇਂ ਵਿੱਚ ਲੀਡਰਸ਼ਿਪ ਦਾ ਅਹਿਮ ਅੰਗ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਅਨਿਸ਼ਚਿਤਤਾਵਾਂ ਨਾਲ ਨਜਿੱਠਣ, ਸੋਚ-ਵਿਚਾਰ ਨਾਲ ਫੈਸਲੇ ਲੈਣ ਅਤੇ ਲਚਕੀਲੀ ਅਰਥਵਿਵਸਥਾ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਤਿਆਰ ਕਰੇਗਾ।

ਰਾਜੀਵ ਤੰਨਾ ਨੇ ਕਿਹਾ ਕਿ ਇਹ ਪਹਿਲ ਰਿਸਕ ਸਿੱਖਿਆ, ਉਦਯੋਗ-ਅਕਾਦਮਿਕ ਸਹਿਯੋਗ ਅਤੇ ਗਿਆਨ ਸਾਂਝ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਅਨੁਸਾਰ ਇਹ ਕੇਂਦਰ ਖੇਤਰੀ ਪੱਧਰ ’ਤੇ ਪੇਸ਼ੇਵਰ ਵਿਕਾਸ ਅਤੇ ਰਿਸਕ-ਸਚੇਤ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।

ਇਹ ਪਹਿਲ ਆਈ.ਆਰ.ਏਮ ਇੰਡੀਆ ਐਫ਼ਿਲੀਏਟ ਵੱਲੋਂ ਰਿਸਕ-ਸਚੇਤ ਅਤੇ ਲਚਕੀਲੇ ਭਾਰਤ ਦੇ ਨਿਰਮਾਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕਰਦੀ ਹੈ। 140 ਤੋਂ ਵੱਧ ਦੇਸ਼ਾਂ ਵਿੱਚ ਮੌਜੂਦਗੀ ਰੱਖਣ ਵਾਲੀ ਆਈ.ਆਰ.ਏਮ ਸੰਸਥਾ ਪਿਛਲੇ ਚਾਰ ਦਹਾਕਿਆਂ ਤੋਂ ਐਂਟਰਪ੍ਰਾਈਜ਼ ਰਿਸਕ ਮੈਨੇਜਮੈਂਟ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਚਿਤਕਾਰਾ ਯੂਨੀਵਰਸਿਟੀ ਨਾਲ ਇਸ ਦਾ ਸਹਿਯੋਗ ਭਾਰਤ ਦੀ ਉੱਚ ਸਿੱਖਿਆ ਪ੍ਰਣਾਲੀ ਵਿੱਚ ਅੰਤਰਰਾਸ਼ਟਰੀ ਮਿਆਰਾਂ ਨੂੰ ਸ਼ਾਮਲ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀਆਂ ਲੋੜਾਂ ਅਨੁਸਾਰ ਗਿਆਨ, ਹੁਨਰ ਅਤੇ ਦ੍ਰਿਸ਼ਟੀਕੋਣ ਪ੍ਰਾਪਤ ਹੋਣਗੇ, ਜੋ ਉਨ੍ਹਾਂ ਨੂੰ ਭਵਿੱਖ ਦੀਆਂ ਪੇਸ਼ੇਵਰ ਚੁਣੌਤੀਆਂ ਲਈ ਬਿਹਤਰ ਢੰਗ ਨਾਲ ਤਿਆਰ ਕਰਨਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ CM Bhagwant Mann ਦੀ ਅਹਿਮ ਮੀਟਿੰਗ, ਤਸਵੀਰਾਂ ਆਈਆਂ ਸਾਹਮਣੇ

06 Oct 2026 2:58 PM
Advertisement