ਆਪ ਆਗੂ ਸੰਜੇ ਸਿੰਘ 33 ਮਜ਼ਦੂਰਾਂ ਨੂੰ ਜਹਾਜ਼ ਰਾਹੀਂ ਭੇਜਣਗੇ ਪਟਨਾ
Published : Jun 3, 2020, 10:54 pm IST
Updated : Jun 3, 2020, 10:54 pm IST
SHARE ARTICLE
1
1

ਆਪ ਆਗੂ ਸੰਜੇ ਸਿੰਘ 33 ਮਜ਼ਦੂਰਾਂ ਨੂੰ ਜਹਾਜ਼ ਰਾਹੀਂ ਭੇਜਣਗੇ ਪਟਨਾ

ਨਵੀਂ ਦਿੱਲੀ, 3 ਜੂਨ : ਆਮ ਆਦਮੀ ਪਾਰਟੀ (ਆਪ) ਨੇਤਾ ਸੰਜੇ ਸਿੰਘ ਨੇ ਬਤੌਰ ਸੰਸਦ ਮੈਂਬਰ ਅਪਣੀਆਂ 34 ਹਵਾਈ ਟਿਕਟਾਂ ਦਾ ਇਸਤੇਮਾਲ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਲੀ ਤੋਂ ਪਟਨਾ ਭੇਜਣ ਦਾ ਫ਼ੈਸਲਾ ਕੀਤਾ ਹੈ। ਉਹ ਵੀਰਵਾਰ ਨੂੰ ਦੋ ਉਡਾਣਾਂ ਤੋਂ 33 ਪ੍ਰਵਾਸੀ ਮਜ਼ਦੂਰਾਂ ਨੂੰ ਪਟਨਾ ਲੈ ਕੇ ਜਾਣਗੇ। ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਸਾਥੀਆਂ ਅਤੇ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸੰਸਦ ਮੈਂਬਰਾਂ ਨੂੰ ਸਾਲ ਭਰ ਵਿਚ ਮਿਲਣ ਵਾਲੀਆਂ 34 ਜਹਾਜ਼ ਟਿਕਟਾਂ ਦਾ ਇਸਤੇਮਾਲ ਪ੍ਰਵਾਸੀ ਸਾਥੀਆਂ ਨੂੰ ਪਟਨਾ ਪਹੁੰਚਾਉਣ ਲਈ ਕਰਾਂਗਾ।

1

ਇਕ ਸੰਸਦ ਮੈਂਬਰ ਲਈ ਸਾਲਾਨਾ ਘਰੇਲੂ ਉਡਾਣਾਂ 'ਚ 34 ਬਿਜ਼ਨੈੱਸ ਕਲਾਸ ਟਿਕਟਾਂ ਰਾਖਵੀਂਆਂ ਹੁੰਦੀਆਂ ਹਨ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸੰਜੇ ਸਿੰਘ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਸਾਰਿਆਂ ਲਈ ਪ੍ਰੇਰਣਾਦਾਇਕ ਦਸਿਆ। ਕੇਜਰੀਵਾਲ ਨੇ ਟਵੀਟ ਕੀਤਾ ਕਿ ਸੰਜੇ ਸਿੰਘ ਦੀ ਇਸ ਵਿਲੱਖਣ ਪਹਿਲ ਤੋਂ ਸਾਰਿਆਂ ਨੂੰ ਪ੍ਰੇਰਣਾ ਮਿਲੇਗੀ। ਜਿਨ੍ਹਾਂ ਨੂੰ ਭਗਵਾਨ ਨੇ ਜ਼ਿੰਦਗੀ ਦੇ ਸਾਧਨ ਦਿਤੇ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਅਪਣੇ ਸਾਧਨ ਦੂਜਿਆਂ ਦੀ ਸੇਵਾ 'ਚ ਲਾਉਣ। ਸੰਜੇ ਜੀ ਵਧਾਈ ਦੇ ਪਾਤਰ ਹਨ।  (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement