ਭਾਜਪਾ ਉਮੀਦਵਾਰ ਦੀ ਕਾਰ ਵਿਚ ਈ.ਵੀ.ਐਮ ਮਿਲਣ ਦੇ ਬਾਅਦ ਅਸਾਮ 'ਚ ਭੜਕੀ ਹਿੰਸਾ
Published : Apr 3, 2021, 7:07 am IST
Updated : Apr 3, 2021, 7:07 am IST
SHARE ARTICLE
image
image

ਭਾਜਪਾ ਉਮੀਦਵਾਰ ਦੀ ਕਾਰ ਵਿਚ ਈ.ਵੀ.ਐਮ ਮਿਲਣ ਦੇ ਬਾਅਦ ਅਸਾਮ 'ਚ ਭੜਕੀ ਹਿੰਸਾ


ਚੋਣ ਕਮਿਸ਼ਨ ਨੇ ਚਾਰ ਅਧਿਕਾਰੀਆਂ ਨੂੰ  ਕੀਤਾ ਮੁਅੱਤਲ, ਮੁੜ ਹੋਵੇਗੀ ਵੋਟਿੰਗ

ਕਰੀਮਗੰਜ/ਗੁਹਾਟੀ, 2 ਅਪ੍ਰੈਲ : ਅਸਾਮ ਦੇ ਕਰੀਮਗੰਜ ਜ਼ਿਲ੍ਹੇ 'ਚ ਵੀਰਵਾਰ ਰਾਤ ਈ.ਵੀ.ਐਮ ਨੂੰ  ਸਟ੍ਰਾਂਗ ਰੂਮ ਤਕ ਪਹੁੰਚਾਉਣ ਲਈ ਭਾਜਪਾ ਉਮੀਦਵਾਰ ਦੀ ਗੱਡੀ ਦਾ ਇਸਤੇਮਾਲ ਕੀਤਾ ਗਿਆ | ਜਿਸ ਨੂੰ  ਦੇਖ ਕੇ ਭੀੜ ਭੜਕ ਉਠੀ ਅਤੇ ਹਿੰਸਾ ਦੀ ਘਟਨਾ ਵਾਪਰੀ, ਜਿਸ ਦੇ ਬਾਅਦ ਪੁਲਿਸ ਨੇ ਹਾਲਾਤ 'ਤੇ ਕਾਬੂ ਪਾਉਣ ਲਈ ਹਵਾ 'ਚ ਗੋਲੀਆਂ ਚਲਾਈਆਂ | ਘਟਨਾ ਨੂੰ  ਲੈ ਕੇ ਸ਼ੁਕਰਵਾਰ ਸਵੇਰੇ ਵਿਵਾਦ ਸ਼ੁਰੂ ਹੋ ਗਿਆ | ਵਿਰੋਧੀ ਕਾਂਗਰਸ ਅਤੇ ਏਆਈਯੂਡੀਐਫ਼ ਨੇ ਦੋਸ਼ ਲਗਾਇਆ ਕਿ ਈ.ਵੀ.ਐਮ ਦੀ ''ਚੋਰੀ'' ਕੀਤੀ ਗਈ ਜਦਕਿ ਚੋਣ ਕਮਿਸ਼ਨ ਨੇ ਚਾਰ ਚੋਣ ਅਧਿਕਾਰੀਆਂ ਨੂੰ  ਮੁਅੱਤਲ ਕਰ ਦਿਤਾ ਅਤੇ ਪੋਿਲੰਗ ਕੇਂਦਰ 'ਤੇ ਦੁਬਾਰਾ ਵੋਟਿੰਗ ਕਰਾਉਣ ਦਾ ਆਦੇਸ਼ ਦਿਤਾ |  ਚੋਣ ਕਮਿਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਈ. ਵੀ. ਐਮ. ਦੀ ਸੀਲ ਹਾਲਾਂਕਿ ਸਹੀ ਸੀ ਪਰ ਫਿਰ ਵੀ ਰਤਬਾਰੀ (ਸੁ) ਐਲ. ਏ. ਸੀ. 1 ਦੇ ਪੋਲਿੰਗ ਕੇਂਦਰ 149 ਇੰਦਰਾ ਐਮ. ਵੀ. ਸਕੂਲ 'ਚ ਦੁਬਾਰਾ ਵੋਟਿੰਗ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਦੂਜੇ ਪੜਾਅ ਦੀ ਵੋਟਿੰਗ ਤੋਂ ਬਾਅਦ ਰਾਤ ਨੂੰ  ਕੁੱਝ ਲੋਕਾਂ ਨੇ ਦਸਿਆ ਕਿ ਇਕ ਕਾਰ 'ਚ ਈ. ਵੀ. ਐਮ. ਰੱਖੀ ਹੋਈ ਹੈ | ਇਹ ਕਾਰ ਕਰੀਮਗੰਜ ਜ਼ਿਲ੍ਹੇ ਦੀ ਪੱਥਰਕੰਡੀ ਸੀਟ ਤੋਂ ਵਿਧਾਇਕ ਅਤੇ ਭਾਜਪਾ ਉਮੀਦਵਾਰ ਕਿ੍ਸ਼ਣੇਂਦੁ ਪਾਲ ਦੀ ਹੈ | ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਹੰਗਾਮਾ ਹੋ ਗਿਆ, ਇਸ ਤੋਂ ਬਾਅਦ ਕਾਂਗਰਸ ਅਤੇ ਏ. ਆਈ. ਯੂ. ਡੀ. imageimage

ਐਫ. ਵਰਗੀਆਂ ਪਾਰਟੀਆਂ ਨੇ ਇਸ ਮਾਮਲੇ ਨੂੰ  ਚੁੱਕਿਆ | ਕਾਂਗਰਸ ਦੇ ਪ੍ਰਧਾਨ ਰਿਪੁਨ ਬੋਰਾ ਨੇ ਇਸ ਮਾਮਲੇ 'ਚ ਨਿਰਪੱਖ ਕਾਰਵਾਈ ਨਾ ਕਰਨ 'ਤੇ ਚੋਣਾਂ ਦੇ ਬਾਈਕਾਟ ਦੀ ਗੱਲ ਕਹੀ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ 4 ਪੋਲੰਗ ਅਧਿਕਾਰੀਆਂ ਨੂੰ  ਮੁਅੱਤਲ ਕਰ ਦਿਤਾ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement