ਇਸ ਕੁੜੀ ਨੇ ਆਪਣੀ ਬੁਲੰਦ ਆਵਾਜ਼ ਰਾਹੀਂ ਕੀਤੀ ਕੁਦਰਤ ਨੂੰ ਪੁਕਾਰ 
Published : Apr 3, 2020, 3:13 pm IST
Updated : Apr 3, 2020, 3:13 pm IST
SHARE ARTICLE
File Photo
File Photo

ਅਰਸ਼ਾਂ ਤੋਂ ਕੀ ਪਿਆ ਤੱਕਦਾ ਏ 

ਚੰਡੀਗੜ੍ਹ -  ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਹਾਹਾਕਾਰ ਮਚਾਈ ਹੋਈ ਹੈ ਅਤੇ ਕੋਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵੀ ਵਾਇਰਲ ਹੁੰਦੀਆਂ ਹਨ ਤੇ ਹੁਣ ਇਕ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਇਕ ਕਵਿਤਾ ਗਾਉਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਬੋਲ ਕੁੱਝ ਇਸ ਤਰ੍ਹਾਂ ਦੇ ਹਨ

ਅਰਸ਼ਾਂ ਤੋਂ ਕੀ ਪਿਆ ਤੱਕਦਾ ਏ 

ਮੁੜ ਜੱਗ ਵੱਲ ਮੋੜੇ ਪਾ ਬਾਬਾ

ਮੋਇਆ ਵਿਚ ਜਾਨ ਲਿਆ ਬਾਬਾ

ਜਿਉਂਦਿਆਂ ਨੂੰ ਮਰਨ ਸਿਖਾ ਬਾਬਾ

ਅਰਸ਼ਾਂ ਤੋਂ ਕੀ ਪਿਆ ਤੱਕਦਾ ਏ...

ਲੋਅ ਮਿਟ ਗਈ ਏ ਧੁੰਦ ਛਾ ਗਈ ਏ

 ਤੇਰੀ ਕੁਦਰਤ ਜ਼ੋਰ ਵਿਖਾ ਗਈ ਏ

ਅਸੀਂ ਬੇਸ਼ੁਕਰੇ ਬੇਹਾਲ ਹੋਏ

ਤੂੰ ਛਿੱਟ ਚਾਨਣ ਚਮਕਾ ਬਾਬਾ

ਅਰਸ਼ਾਂ ਤੋਂ ਕੀ ਪਿਆ ਤੱਕਦਾ ਏ

ਦਿਲ ਫਿਰ ਗਏ ਨੇ ਲਹੂ ਜੰਮ ਗਏ ਨੇ

File PhotoFile Photo

ਤੇਰੇ ਪ੍ਰੇਮ ਹੁਲਾਰੇ ਥੰਮ ਗਏ ਨੇ

ਸ਼ਰਧਾ ਦੀਆਂ ਸੁੱਕਦੀਆਂ ਕਲੀਆਂ ਨੇ

ਕੋਈ ਸ਼ੀਲਤ ਵਾਰ ਮੁਕਾ ਬਾਬਾ

ਅਰਸ਼ਾਂ ਤੋਂ ਕੀ ਪਿਆ ਤੱਕਦਾ ਏ 

ਮੁੜ ਜੱਗ ਵੱਲ ਮੋੜੇ ਪਾ ਬਾਬਾ.....

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement