ਲਾਲੜੂ ਦੇ ਪਿੰਡ ਤੋਂਗਾਪੁਰ ਵਿਖੇ ਗੁਰੂਘਰ 'ਚ ਹੋਈ ਬੇਅਦਬੀ

By : JAGDISH

Published : Mar 3, 2026, 10:42 am IST
Updated : Mar 3, 2026, 5:20 pm IST
SHARE ARTICLE
Gurudwara desecrated in Tongapur village of Lalru
Gurudwara desecrated in Tongapur village of Lalru

ਦੋ ਮੋਨੇ ਵਿਅਕਤੀ ਨੰਗੇ ਸਿਰ ਤੇ ਬੂਟਾਂ ਸਣੇ ਗੁਰੂਘਰ 'ਚ ਹੋਏ ਦਾਖ਼ਲ, ਗੋਲਕ ਚੁੱਕ ਕੇ ਹੋਏ ਫ਼ਰਾਰ

ਲਾਲੜੂ : ਮੋਹਾਲੀ ਜ਼ਿਲ੍ਹੇ ਦੇ ਲਾਲੜੂ ਅਧੀਨ ਆਉਂਦੇ ਪਿੰਡ ਤੋਂਗਾਪੁਰ ਵਿਖੇ ਗੁਰੂ ਘਰ ’ਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪ੍ਰਵਾਸੀਆਂ ਵੱਲੋਂ ਇਹ ਬੇਅਦਬੀ ਕੀਤੀ ਗਈ ਹੈ। ਵਾਇਰਲ ਵੀਡੀਓ ਅਨੁਸਾਰ ਪਿੰਡ ਵਾਸੀਆਂ ਅਨੁਸਾਰ ਤਿੰਨ ਮੋਨੇ ਵਿਅਕਤੀ ਮੋਟਰਸਾਈਕਲ ਉੱਪਰ ਆਏ ਅਤੇ ਉਨ੍ਹਾਂ ਵਿੱਚੋਂ ਦੋ ਵਿਅਕਤੀ ਨੰਗੇ ਸਿਰ ਤੇ ਬੂਟਾਂ ਸਣੇ ਗੁਰੂ ਘਰ ਦੇ ਅੰਦਰ ਦਾਖਲ ਹੋਏ ਅਤੇ ਗੁਰੂ ਘਰ ਦੀ ਗੋਲਕ ਚੁੱਕ ਕੇ ਫਰਾਰ ਹੋ ਗਏ ।

ਕੁੱਝ ਦੂਰ ਜਾ ਕੇ ਇਹਨਾਂ ਵੱਲੋਂ ਗੋਲਕ ਤੋੜ ਕੇ ਇਸ ਵਿੱਚੋਂ ਪੈਸੇ ਕੱਢੇ ਗਏ ਅਤੇ ਗੋਲਕ ਸੁੱਟ ਕੇ ਫਰਾਰ ਹੋ ਗਏ । ਪਿੰਡ ਵਾਸੀਆਂ ਅਨੁਸਾਰ ਗੁਰੂ ਘਰ ਦੀ ਗੋਲਕ ਵਿੱਚ ਪਿਛਲੇ ਲਗਭਗ ਤਿੰਨ ਮਹੀਨੇ ਦਾ ਚੜ੍ਹਾਵਾ ਸੀ। ਪਿੰਡ ਵਾਸੀਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement