ਸਾਲ 2050 ਤਕ ਦੁਨੀਆ ਦੇ 4 'ਚੋਂ 1 ਵਿਅਕਤੀ ਨੂੰ  ਹੋਵੇਗੀ ਸੁਣਨ ਦੀ ਸਮੱਸਿਆ : ਡਬਲਯੂ.ਐਚ.ਓ 
Published : Mar 3, 2021, 1:06 am IST
Updated : Mar 3, 2021, 1:06 am IST
SHARE ARTICLE
image
image

ਸਾਲ 2050 ਤਕ ਦੁਨੀਆ ਦੇ 4 'ਚੋਂ 1 ਵਿਅਕਤੀ ਨੂੰ  ਹੋਵੇਗੀ ਸੁਣਨ ਦੀ ਸਮੱਸਿਆ : ਡਬਲਯੂ.ਐਚ.ਓ 

ਨਵੀਂ ਦਿੱਲੀ, 2 ਮਾਰਚ : ਵਿਸਵ ਭਰ ਵਿਚ ਵੱਧ ਰਹੀ ਆਬਾਦੀ ਨਾਲ ਲੋਕਾਂ ਲਈ ਬਹੁਤ ਸਾਰੀਆਂ ਮੁਸ਼ਕਲਾਂ ਵੀ ਸਾਹਮਣੇ ਆ ਰਹੀਆਂ ਹਨ | ਹੁਣ ਅਜਿਹੀ ਇਕ ਚੇਤਾਵਨੀ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਵਲੋਂ ਜਾਰੀ ਕੀਤੀ ਗਈ ਹੈ |  ਡਬਲਿਊ.ਐਚ.ਓ ਮੁਤਾਬਕ 2050 ਤਕ ਦੁਨੀਆਂ 'ਚ ਹਰ 4 ਵਿਚੋਂ ਇਕ ਵਿਅਕਤੀ ਨੂੰ  ਸੁਣਨ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਦਾ ਮਤਲਬ ਇਹ ਹੈ ਕਿ 2050 ਤਕ ਲੋਕਾਂ ਦੀ ਸੁਣਨ ਦੀ ਸਮਰੱਥਾ ਵਿੱਚ ਕਮੀ ਆਵੇਗੀ | ਮੰਗਲਵਾਰ ਨੂੰ  ਇਸ ਸਬੰਧ ਵਿਚ ਇਕ ਚੇਤਾਵਨੀ ਜਾਰੀ ਕਰਦਿਆਂ ਨੇ ਇਸ ਸਮੱਸਿਆ ਦੇ ਹੱਲ ਲਈ ਇਲਾਜ ਅਤੇ ਰੋਕਥਾਮ ਲਈ ਵਧੇਰੇ ਨਿਵੇਸ਼ ਕਰਨ ਦਾ ਸੁਝਾਅ ਦਿਤਾ ਹੈ | ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਕਦਮ ਚੁੱਕਣ 'ਚ ਅਸਫ਼ਲਤਾ ਦਾ ਖ਼ਾਮਿਆਜ਼ਾ ਪ੍ਰਭਾਵਤ ਲੋਕਾਂ ਦੀ ਸਿਹਤ ਅਤੇ ਖ਼ੁਸ਼ਹਾਲੀ 'ਤੇ ਅਸਰ ਦੇ ਰੂਪ 'ਚ ਸਾਹਮਣੇ ਆਵੇਗੀ | ਇਸ ਤੋਂ ਇਲਾਵਾ ਸਿਖਿਆ, ਨੌਕਰੀਆਂ ਅਤੇ ਸੰਚਾਰ ਤੋਂ ਉਨ੍ਹਾਂ ਦੇ ਵੱਖ ਹੋਣ ਕਾਰਨ ਵਿੱਤੀ ਸੰਕਟ ਵੀ ਪੈਦਾ ਹੋ ਸਕਦਾ ਹੈ | ਰੀਪੋਰਟ ਅਨੁਸਾਰ ਇਸ ਸਮੇਂ ਵਿਸ਼ਵ 'ਚ ਹਰ ਪੰਜ 'ਚੋਂ ਇਕ ਵਿਅਕਤੀ ਸੁਣਨ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ |      (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement