ਸ਼੍ਰੀ ਦਰਬਾਰ ਸਾਹਿਬ ਵਿਖੇ ਲੰਗਰ ਤੋਂ ਬਚਣ ਵਾਲੀ ਵੇਸਟ ਤੋਂ ਤਿਆਰ ਹੋਵੇਗੀ ਗੈਸ
Published : Mar 3, 2019, 6:09 pm IST
Updated : Mar 3, 2019, 6:09 pm IST
SHARE ARTICLE
Waste from Langar
Waste from Langar

ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਚ ਰੋਜ਼ਾਨਾ ਪ੍ਰਬੰਧਕਾਂ ਵਲੋਂ ਵੱਡੀ ਮਾਤਰਾ ਵਿਚ ਲੰਗਰ ਤਿਆਰ ਕੀਤਾ ਜਾਂਦਾ ਹੈ। ਲੰਗਰ ਤੋਂ ਬਚਣ...

ਅੰਮ੍ਰਿਤਸਰ : ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਚ ਰੋਜ਼ਾਨਾ ਪ੍ਰਬੰਧਕਾਂ ਵਲੋਂ ਵੱਡੀ ਮਾਤਰਾ ਵਿਚ ਲੰਗਰ ਤਿਆਰ ਕੀਤਾ ਜਾਂਦਾ ਹੈ। ਲੰਗਰ ਤੋਂ ਬਚਣ ਵਾਲੀ ਵੇਸਟ ਦੇ ਨਿਪਟਾਰੇ ਲਈ ਨਗਰ-ਨਿਗਮ ਵਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਵਿਚ ਲੰਗਰ ਤੋਂ ਬਚਣ ਵਾਲੀ ਵੇਸਟ ਦੀ ਵਰਤੋ ਕਰਕੇ ਗੈਸ ਤਿਆਰ ਕੀਤੀ ਜਾਵੇਗੀ। ਸ਼੍ਰੀ ਹਰਮੰਦਿਰ ਸਾਹਿਬ ਵਿਚ ਚੱਲ ਰਹੇ ਦੁਨੀਆਂ ਦੇ ਸਭ ਤੋਂ ਵੱਡੇ ਲੰਗਰ ਘਰ ਵਿਚ ਰੋਜ਼ਾਨਾ ਇਕ ਲੱਖ ਦੇ ਕਰੀਬ ਲੋਕ ਲੰਗਰ ਛਕਦੇ ਹਨ,

WasteWaste

ਲੰਗਰ ਤਿਆਰ ਕਰਦੇ ਸਮੇਂ ਸਬਜ਼ੀਆਂ ਦੀ ਵੇਸਟ ਅਤੇ ਸੰਗਤਾਂ ਦੇ ਲੰਗਰ ਛਕਣ ਤੋਂ ਉਪਰੰਤ ਬਚੀ ਵੇਸਟ ਦੇ ਨਿਪਟਾਰੇ ਲਈ ਨਗਰ ਨਿਗਮ ਵਲੋਂ ਇਸ ਅਸਥਾਨ ਉਤੇ ਪਲਾਂਟ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਵੇਸਟ ਤੋਂ ਗੈਸ ਤਿਆਰ ਹੋਵੇਗੀ। ਜਾਣਕਾਰੀ ਮੁਤਾਬਕ ਲੰਗਰ ਦੇ ਵੇਸਟ ਤੋਂ ਤਿਆਰ ਹੋਣ ਵਾਲੀ ਗੈਸ ਨਾਲ ਬਹੁਤ ਫਾਇਦਾ ਹੋਵੇਗਾ ਅਤੇ ਇਸ ਗੈਸ ਦੀ ਵਰਤੋਂ ਲੰਗਰ ਤਿਆਰ ਕਰਨ ਲਈ ਕੀਤੀ ਜਾਵੇਗੀ ਅਤੇ ਇਸ ਗੈਸ ਦੀ ਵਰਤੋਂ ਕਰਨ ’ਤੇ ਗੈਸ ਸਿਲੰਡਰ ਦੀ ਲਾਗਤ ਅਤੇ ਪ੍ਰਦੂਸ਼ਣ ਦੀ ਮਾਤਰਾ ਘੱਟ ਜਾਵੇਗੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement