ਵਿਜੀਲੈਂਸ ਨੇ ਕਾਰਜ ਸਾਧਕ ਅਫਸਰ ਗਿਰੀਸ਼ ਵਰਮਾ ਦੀ ਵਿੱਤ ਤੋਂ ਵੱਧ ਸੰਪਤੀ ਬਣਾਉਣ 'ਚ ਮੱਦਦ ਕਰਨ ਵਾਲੇ ਦੋਸ਼ੀ ਆਸ਼ੂ ਗੋਇਲ ਨੂੰ ਕੀਤਾ ਗ੍ਰਿਫ]ਤਾਰ
Published : Feb 3, 2023, 7:33 pm IST
Updated : Feb 3, 2023, 7:33 pm IST
SHARE ARTICLE
photo
photo

ਮੋਹਾਲੀ ਅਦਾਲਤ ਨੇ ਉਪਰੋਕਤ ਗ੍ਰਿਫਤਾਰ ਮੁਲਜ਼ਮ ਆਸ਼ੂ ਗੋਇਲ ਨੂੰ ਤਿੰਨ ਦਿਨਾਂ ਲਈ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ।

 

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਮੁਅੱਤਲ ਕਾਰਜ ਸਾਧਕ ਅਧਿਕਾਰੀ (ਈ.ਓ.), ਜ਼ੀਰਕਪੁਰ, ਗਿਰੀਸ਼ ਵਰਮਾ ਦੇ ਇੱਕ ਸਾਥੀ ਕਾਲੋਨਾਈਜਰ ਆਸ਼ੂ ਗੋਇਲ ਨੂੰ ਗ੍ਰਿਫਤਾਰ ਕੀਤਾ ਹੈ ਜੋ ਉਸ ਨੂੰ ਆਮਦਨ ਦੇ ਜਾਣੂ ਸਰੋਤਾਂ ਨਾਲੋਂ ਵੱਧ ਦੌਲਤ ਬਣਾਉਣ ਵਿੱਚ ਮੱਦਦ ਕਰਨ ਤੇ ਨਜਾਇਜ ਪੈਸੇ ਨੂੰ ਨਿਵੇਸ਼ ਕਰਾਉਣ ਦਾ ਦੋਸ਼ੀ ਹੈ।
ਅੱਜ ਇੱਥੇ ਇਹ ਖੁਲਾਸਾ ਕਰਦੇ ਹੋਏ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਕਿਹਾ ਕਿ ਵਿਜੀਲੈਂਸ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਬੀ) ਅਤੇ ਆਈਪੀਸੀ ਦੀ 120-ਬੀ ਦੇ ਤਹਿਤ ਇੱਕ ਕੇਸ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ ਫਲਾਇੰਗ ਸਕੁਐਡ -1, ਪੰਜਾਬ, ਮੁਹਾਲੀ ਵਿਖੇ ਗਿਰੀਸ਼ ਵਰਮਾ, ਉਸਦੀ ਪਤਨੀ ਸੰਗੀਤਾ ਸ਼ਰਮਾ ਤੇ ਉਸਦੇ ਪੁੱਤਰ ਵਿਕਾਸ ਵਰਮਾ ਦੇ ਖਿਲਾਫ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਬਿਊਰੋ ਨੇ ਉਪਰੋਕਤ ਮੁਲਜਮ ਵਿਕਾਸ ਵਰਮਾ ਦੇ ਕੁਰਾਲੀ ਨਿਵਾਸੀ ਜਾਣਕਾਰ ਆਸ਼ੂ ਗੋਇਲ ਅਤੇ ਗੌਰਵ ਗੁਪਤਾ, ਨਾਮੀ ਦੋ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਹੈ, ਜੋ ਉਕਤ ਈ.ਓ. ਨੂੰ ਗੈਰ ਕਾਨੂੰਨੀ ਤੌਰ ਉਤੇ ਕਮਾਇਆ ਪੈਸਾ ਜਾਇਦਾਦਾਂ ਵਿਚ ਨਿਵੇਸ਼ ਕਰਨ ਵਿੱਚ ਮੱਦਦ ਕਰਦੇ ਸਨ।

ਹੋਰ ਵੇਰਵੇ ਦਿੰਦੇ ਹੋਏ ਉਨਾਂ ਅੱਗੇ ਦੱਸਿਆ ਕਿ ਉਪਰੋਕਤ ਮੁਲਜ਼ਮ ਆਸ਼ੂ ਗੋਇਲ, ਗੌਰਵ ਗੁਪਤਾ ਅਤੇ ਵਿਕਾਸ ਵਰਮਾ ਨੇ ਦੋ ਫਰਮਾਂ, ਮੈਸਰਜ਼ ਬਾਲਾ ਜੀ ਇਨਫਰਾ ਬਿਲਡਟੈਕ, ਖਰੜ ਅਤੇ ਮੈਸਰਜ਼ ਬਾਲਾ ਜੀ ਡਿਵੈਲਪਰ ਕੁਰਾਲੀ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਦੋਵਾਂ ਫਰਮਾਂ ਦੇ ਅਧੀਨ ਕਲੋਨੀਆਂ ਵਿਕਸਿਤ ਕੀਤੀਆਂ ਅਤੇ ਈਓ ਗਿਰੀਸ਼ ਵਰਮਾ ਨੇ ਆਪਣੇ ਪੁੱਤਰ ਰਾਹੀਂ ਇੰਨਾ ਫਰਮਾਂ ਵਿੱਚ ਗੈਰ ਕਾਨੂੰਨੀ ਤੌਰ ਤੇ ਕਮਾਇਆ ਨਜਾਇਜ ਪੈਸਾ ਸਹੀ ਦਰਸਾਉਣ (ਵਹਾਈਟ ਮਨੀ) ਲਈ ਨਿਵੇਸ਼ ਕੀਤਾ। ਉਨਾਂ ਦੱਸਿਆ ਕਿ ਮੋਹਾਲੀ ਅਦਾਲਤ ਨੇ ਉਪਰੋਕਤ ਗ੍ਰਿਫਤਾਰ ਮੁਲਜ਼ਮ ਆਸ਼ੂ ਗੋਇਲ ਨੂੰ ਤਿੰਨ ਦਿਨਾਂ ਲਈ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਚੱਲ ਰਹੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement