ਭਾਰਤ ਦਾ ਨੇੜਲੀ ਮਿਆਦ 'ਚ ਵਿੱਤੀ ਘਾਟਾ ਅਨੁਮਾਨ ਤੋਂ ਵੱਧ : ਫਿਚ
Published : Feb 3, 2021, 12:52 am IST
Updated : Feb 3, 2021, 12:52 am IST
SHARE ARTICLE
image
image

ਭਾਰਤ ਦਾ ਨੇੜਲੀ ਮਿਆਦ 'ਚ ਵਿੱਤੀ ਘਾਟਾ ਅਨੁਮਾਨ ਤੋਂ ਵੱਧ : ਫਿਚ

ਨਵੀਂ ਦਿੱਲੀ, 2 ਫ਼ਰਵਰੀ : ਰੇਟਿੰਗ ਏਜੰਸੀ ਫਿਚ ਨੇ ਆਮ ਬਜਟ 'ਤੇ ਅਪਣੀ ਟਿੱਪਣੀ 'ਚ ਕਿਹਾ ਕਿ ਨੇੜਲੀ ਮਿਆਦ 'ਚ ਭਾਰਤ ਦਾ ਵਿੱਤੀ ਘਾਟਾ ਅਨੁਮਾਨ ਤੋਂ ਵੱਧ ਹੈ ਅਤੇ ਦਰਮਿਆਨੀ ਮਿਆਦ 'ਚ ਕੰਸੋਲੀਡੇਸ਼ਨ ਦੀ ਰਫ਼ਤਾਰ ਉਮੀਦ ਤੋਂ ਧੀਮੀ ਹੈ | ਭਾਰਤ, ਜਿਸ ਨੂੰ ਫਿਚ ਵਰਗੀਆਂ ਕ੍ਰੈਡਿਟ ਰੇਟਿੰਗ ਏਜੰਸੀਆਂ ਤੋਂ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੀ ਰੇਟਿੰਗ ਅਰਥਵਿਵਸਥਾ ਦੀਆਂ ਬੁਨਿਆਦੀ ਗੱਲਾਂ ਨੂੰ ਪ੍ਰਤੀਬੰਧਤ ਨਹੀਂ ਕਰਦਾ ਹੈ, ਨੇ ਸੋਮਵਾਰ ਨੂੰ ਪੇਸ਼ ਕੀਤੇ ਗਏ ਆਮ ਬਜਟ 'ਚ ਕਿਹਾ ਕਿ ਇਸ ਸਮੇਂ ਵਿੱਤੀ ਘਾਟਾ ਜੀ. ਡੀ. ਪੀ. ਦੇ 9.5 ਫੀਸਦੀ ਤੋਂ ਵੱਧ ਹੈ ਜਦੋਂ ਕਿ ਉਸ ਦਾ ਟੀਚਾ ਇਸ ਨੂੰ 3.5 ਫੀਸਦੀ 'ਤੇ ਰਖਣ ਦਾ ਹੈ | ਅਗਲੇ ਵਿੱਤੀ ਸਾਲ 2021-22 ਲਈ ਵਿੱਤੀ ਘਾਟੇ ਦਾ ਟੀਚਾ 6.8 ਫੀਸਦੀ ਹੈ |
  ਫਿਚ ਰੇਟਿੰਗਸ ਦੀ ਏਸ਼ੀਆ-ਪ੍ਰਸ਼ਾਂਤ ਸਾਵਰੇਨ ਟੀਮ ਦੇ ਡਾਇਰੈਕਟਰ ਜੇਰੇਮੀ ਜੁਕ ਨੇ ਕਿਹਾ ਕਿ ਭਾਰਤ 'ਚ ਕੇਂਦਰ ਸਰਕਾਰ ਵਲੋਂ ਇਕ ਫ਼ਰਵਰੀ ਨੂੰ ਪੇਸ਼ ਕੀਤੇ ਗਏ ਬਜਟ 'ਚ ਵਿੱਤੀ ਘਾਟੇ ਦਾ ਟੀਚਾ ਵੱਧ ਹੈ, ਦਰਮਿਆਨੀ ਮਿਆਦ 'ਚ ਕੰਸੋਲੀਡੇਸ਼ਨ ਉਮੀਦ ਤੋਂ ਵੱਧ ਧੀਮਾ ਹੈ | ਜੁਕ ਨੇ ਅੱਗੇ ਕਿਹਾ ਕਿਹਾ ਕਿ ਅਸੀਂ ਵਾਧੇ ਦੀਆਂ ਸੰਭਾਵਨਾਵਾਂ ਅਤੇ ਭਾਰੀ ਜਨਤਕ ਕਰਜੇ ਦੀਆਂ ਚੁਣੌਤੀਆਂ ਅਤੇ ਮਹਾਮਾਰੀ ਦੇ ਪ੍ਰਕੋਪ ਦੇ ਮੱਦੇਨਜਰ ਜੂਨ 2020 'ਚ ਨਕਾਰਾਤਮਕ ਦਿ੍ਸ਼ਟੀਕੋਣ ਦੇ ਨਾਲ ਭਾਰਤ ਦੀ ਰੇਟਿੰਗ ਨੂੰ 'ਬੀ. ਬੀ. ਬੀ-' ਉੱਤੇ ਰਖਿਆ ਸੀ | (ਪੀਟੀਆਈ)
 ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 2021-22 ਦੇ ਬਜਟ 'ਚ ਵੱਡੇ ਪੈਮਾਨੇ 'ਤੇ ਖਰਚ ਦਾ ਐਲਾਨ ਕੀਤਾ, ਜਿਸ ਦਾ ਇਕ ਵੱਡਾ ਹਿੱਸਾ ਉਧਾਰ ਰਾਹੀਂ ਪੂਰਾ ਕੀਤਾ ਜਾਏਗਾ |                       (ਏਜੰਸੀ)imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement