ਪੰਜਾਬੀ ਬਾਬੇ ਨੇ ਛਾਲ ਮਾਰ ਮੋਦੀ ਨੂੰ ਵੰਗਾਰਿਆ

By : GAGANDEEP

Published : Dec 2, 2020, 1:53 pm IST
Updated : Dec 2, 2020, 3:17 pm IST
SHARE ARTICLE
 Farmer
Farmer

ਜੇਕਰ ਮੋਦੀ  ਸਾਡੀਆਂ ਸ਼ਰਤਾਂ ਨਹੀਂ ਮੰਨੇਗਾ ਤਾਂ ਅਸੀਂ ਮਰਾਂਗੇ , ਲੜਾਂਗੇ।

ਨਵੀਂ ਦਿੱਲੀ: (ਲੰਕੇਸ਼ ਤ੍ਰਿਖਾ)-ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਹਰਿਆਣਾ ਦੇ ਕਿਸਾਨ ਵੀ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ। ਇਸ ਬਾਰੇ ਸਪੋਕਸਮੈਨ ਦੇ ਪੱਤਰਕਾਰ ਲੰਕੇਸ਼ ਤ੍ਰਿਖਾ ਵੱਲੋਂ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ।  

 FarmerFarmer

ਹਰਿਆਣਾ ਦੇ ਕਿਸਾਨ ਤੋਂ ਪੁੱਛਿਆ ਗਿਆ ਕਿ ਉਹਨਾਂ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਲਈ ਰਾਹ ਬੰਦ ਕਰ ਦਿੱਤੇ ਗਏ ,ਬੈਰੀਗੇਡ ਲਗਾ ਦਿੱਤੇ ਅਤੇ ਸੜਕਾਂ ਤੋੜ ਦਿੱਤੀਆਂ। ਇਸਦੇ ਜਵਾਬ ਵਿਚ ਹਰਿਆਣਾ ਦੇ ਕਿਸਾਨ ਨੇ ਕਿਹਾ ਕਿ  ਅਸੀਂ ਆਪਣੇ ਵੱਡੇ ਭਰਾ ਪੰਜਾਬ ਲਈ ਰਾਹ ਖੋਲ੍ਹੇ।

 FarmerFarmer

ਉਹਨਾਂ ਦਾ ਸਾਥ ਦਿੱਤਾ। ਉਧਰ ਪੰਜਾਬ ਦੇ ਕਿਸਾਨ ਨੇ ਗੱਲਬਾਤ ਕਰਦਿਆਂ ਆਖਿਆਂ ਕਿ ਘਰ ਵਾਰ ਛੱਡ ਕੇ ਆਏ ਹਾਂ, ਬੱਚੇ ਛੱਡ ਕੇ ਆਏ ਹਾਂ ਜੇਕਰ ਮੋਦੀ  ਸਾਡੀਆਂ ਸ਼ਰਤਾਂ ਨਹੀਂ ਮੰਨੇਗਾ ਤਾਂ ਅਸੀਂ ਮਰਾਂਗੇ , ਲੜਾਂਗੇ।

 FarmerFarmer

ਆਖਿਆ ਕਿ ਸਾਡੇ ਗੁਰੂਆਂ ਨੇ ਸ਼ਹੀਦੀਆਂ ਵੀ ਦਿੱਤੀਆਂ। ਬਾਬਾ ਦੀਪ ਸਿੰਘ ਨੇ ਖੰਡਾ ਵਾਹਿਆ ਅਸੀਂ ਉਹਨਾਂ ਦੇ ਅੰਸ਼ ਵੰਸ਼ ਹਾਂ। ਅਸੀਂ ਪਿੱਛੇ ਨਹੀਂ ਹਟਾਂਗੇ। ਬਜ਼ੁਰਗ ਕਿਸਾਨ ਨੇ ਆਖਿਆ ਕਿ ਹਰਿਆਣਾ ਦੇ ਕਿਸਾਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਨਾਲ ਖੜੇ ਨੇ ਸਾਡੇ, ਡਾਂਗਾਂ ਵੀ ਖਾਂਦੀਆਂ।

FARMERFARMER

ਪੰਜਾਬ  ਦੇ ਬਜੁਰਗ ਕਿਸਾਨ ਨੇ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਜੇ ਮੋਦੀ ਨੇ ਆਖਾਂ ਨਾ ਮੰਨਿਆ ਤਾਂ ਉਹ ਮੋਦੀ ਦੀਆਂ ਜੜ੍ਹਾਂ ਪੁੱਟ ਕੇ ਜਾਣਗੇ। ਅਸੀਂ ਆਪਣੀਆਂ ਜ਼ਮੀਨਾਂ ਵੱਲ ਪੈਰ ਤਾਂ ਦੂਰ ਅੱਖ ਚੁੱਕਣ ਵੀ ਨਹੀਂ ਦੇਵਾਂਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement