ਹਾਥਰਸ ਦੀ ਨਿਰਭਿਆ ਦੀ ਜਾਨ ਸਰਕਾਰ ਅਤੇ ਪ੍ਰਸ਼ਾਸਨ ਨੇ ਲਈ : ਸੋਨੀਆ ਗਾਂਧੀ
Published : Oct 2, 2020, 2:25 am IST
Updated : Oct 2, 2020, 2:25 am IST
SHARE ARTICLE
image
image

ਹਾਥਰਸ ਦੀ ਨਿਰਭਿਆ ਦੀ ਜਾਨ ਸਰਕਾਰ ਅਤੇ ਪ੍ਰਸ਼ਾਸਨ ਨੇ ਲਈ : ਸੋਨੀਆ ਗਾਂਧੀ

ਨਵੀਂ ਦਿੱਲੀ, 1 ਅਕਤੂਬਰ :  ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਾਥਰਸ 'ਚ ਗੈਂਗਰੇਪ ਅਤੇ ਹਤਿਆ ਦੇ ਮਾਮਲੇ 'ਚ ਸੂਬਾ ਸਰਕਾਰ ਦੇ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ ਹੈ। ਹਾਥਰਸ ਪੀੜਤਾ ਨਾਲ ਹੋਈ ਹੈਵਾਨੀਅਤ ਨੂੰ ਲੈ ਕੇ ਦੁੱਖ ਜਤਾਉਂਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਸੱਚ ਤਾਂ ਇਹ ਹੈ ਉਸਦੀ ਜਾਨ ਉੱਤਰ ਪ੍ਰਦੇਸ਼ ਦੀ ਸਰਕਾਰ ਅਤੇ ਉਸਦੇ ਪ੍ਰਸ਼ਾਸਨ ਦੇ ਰਵਈਏ ਨੇ ਲਈ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਤਰ੍ਹਾਂ ਬੇਇਨਸਾਫ਼ੀ ਹੋਈ ਹੈ, ਦੇਸ਼ ਉਸਦਾ ਜਵਾਬ ਦੇਵੇਗਾ।
ਸੋਨੀਆ ਗਾਂਧੀ ਨੇ ਕਿਹਾ ਕਿ ਹਾਥਰਸ ਦੀ ਨਿਰਭਿਆ ਦੀ ਮੌਤ ਨਹੀਂ ਹੋਈ ਹੈ ਉਸ ਨੂੰ ਇੱਕ ਕਠੋਰ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਮਾਰਿਆ ਹੈ। ਜਦੋਂ ਜਿੰਦਾ ਸੀ ਤਾਂ ਉਸ ਦੀ ਸੁਣਵਾਈ ਨਹੀਂ ਹੋਈ ਉਸ ਦੀ ਰੱਖਿਆ ਨਹੀਂ ਹੋਈ। ਉਸ ਦੀ ਮੌਤ ਤੋਂ ਬਾਅਦ ਉਸ ਨੂੰ ਅਪਣੇ ਘਰ ਦੀ ਮਿੱਟੀ ਅਤੇ ਹਲਦੀ ਵੀ ਨਸੀਬ ਨਹੀਂ ਹੋਣ ਦਿਤੀ। ਉਸ ਬੱਚੀ ਨੂੰ ਅਨਾਥਾਂ ਵਾਂਗ ਪੁਲਿਸ ਨੇ ਜ਼ਬਰਦਸਤੀ ਸਾੜ ਦਿਤਾ। ਇਹ ਕਿਹੋ ਜਿਹਾ ਨਿਆਂ ਹੈ? ਇਹ ਕਿਹੋ ਜਿਹੀ ਸਰਕਾਰ ਹੈ? ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁੱਝ ਵੀ ਕਰ ਲਉਗੇ ਅਤੇ ਦੇਸ਼ ਦੇਖਦਾ ਰਹੇਗਾ? ਅਜਿਹਾ ਨਹੀਂ ਹੋਵੇਗਾ, ਇਹ ਦੇਸ਼ ਬੇਇਨਸਾਫ਼ੀ ਦੇ ਵਿਰੁਧ ਬੋਲੇਗਾ। ਮੈਂ ਕਾਂਗਰਸ ਵਲੋਂ ਹਾਥਰਸ ਪੀੜਤ ਪਰਵਾਰ ਦੇ ਨਿਆਂ ਦੀ ਮੰਗ ਨਾਲ ਖੜੀ ਹਾਂ। ਭਾਰਤ ਸਾਰਿਆਂ ਦਾ ਦੇਸ਼ ਹੈ। ਇਥੇ ਸਾਰਿਆਂ ਨੂੰ ਇੱਜਤ ਦੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਅਸੀਂ ਬੀਜੇਪੀ ਨੂੰ ਸੰਵਿਧਾਨ ਅਤੇ ਦੇਸ਼ ਨੂੰ ਨਹੀਂ ਤੋੜਨ ਦਿਆਂਗੇ।
ਸੋਨੀਆ ਗਾਂਧੀ ਨੇ ਕਿਹਾ, ਹਾਥਰਸ ਦੀ ਬੱਚੀ ਨਾਲ ਹੋਈ ਹੈਵਾਨਿਅਤ  ਸਾਡੇ ਸਮਾਜ 'ਤੇ ਇਕ ਕਲੰਕ ਹੈ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਕੁੜੀ ਹੋਣਾ ਗੁਨਾਹ ਹੈ, ਕੀ ਗਰੀਬ ਦੀ ਕੁੜੀ ਹੋਣਾ ਦੋਸ਼ ਹੈ। ਯੂ.ਪੀ. ਸਰimageimageਕਾਰ ਨੇ ਹਫ਼ਤਿਆਂ ਤਕ ਪੀੜਤ ਪਰਵਾਰ ਦੀ ਨਿਆਂ ਦੀ ਮੰਗ ਨੂੰ ਨਹੀਂ ਸੁਣਿਆ। ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement