ਘੱਗਰ ਦੇ ਪਾਣੀ ਨੇ ਗਰੀਬ ਪਰਿਵਾਰ ਦੀ ਜ਼ਮੀਨ 'ਤੇ ਵਿਛਾਈ 6 ਫੁੱਟ ਤੱਕ ਰੇਤ, ਬੱਚੇ ਦੀ ਅਪੀਲ 'ਤੇ ਮਦਦ ਲਈ ਪਹੁੰਚੇ ਪੰਜਾਬੀ  
Published : Sep 2, 2023, 10:45 am IST
Updated : Sep 2, 2023, 10:45 am IST
SHARE ARTICLE
Rajinder
Rajinder

ਬੱਚੇ ਦੀ ਮਦਦ ਲਈ ਹਰਿਆਣਾ ਤੋਂ ਵੀ ਕਈ ਲੋਕ ਟਰੈਕਟਰ ਲੈ ਕੇ ਪਹੁੰਚੇ ਤੇ 2 ਹਫ਼ਤਿਆਂ ਤੋਂ ਰੇਤ ਇਕੱਠੀ ਕਰ ਰਹੇ ਹਨ। 

ਸਰਦੂਲਗੜ੍ਹ (ਮਾਨਸਾ) -  ਹੜ੍ਹਾਂ ਦੇ ਕਹਿਰ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਦੇ ਕਈ ਪਿੰਡਾਂ ਵਿਚ ਵਹਿਣ ਵਾਲੇ ਦਰਿਆ ਨੇ ਜ਼ਮੀਨ ਨੂੰ ਰੇਤਲਾ ਬਣਾ ਦਿੱਤਾ ਹੈ। ਜਿੱਥੇ ਘੱਗਰ ਦਰਿਆ ਦਾ ਪਾਣੀ 10 ਫੁੱਟ ਤੱਕ ਭਰ ਗਿਆ ਸੀ, ਉੱਥੇ ਹੀ ਉਨ੍ਹਾਂ ਪਿੰਡਾਂ ਦੇ ਖੇਤਾਂ ਵਿਚ 6 ਫੁੱਟ ਤੱਕ ਰੇਤਾ ਇਕੱਠਾ ਹੋ ਗਿਆ ਸੀ। ਪਿੰਡ ਰੋੜਕੀ ਵਿਚ ਅੱਠਵੀਂ ਜਮਾਤ ਦੇ ਵਿਦਿਆਰਥੀ ਰਜਿੰਦਰ ਸਿੰਘ ਦੇ ਪਿਤਾ ਦੀ 3 ਏਕੜ ਜ਼ਮੀਨ ’ਤੇ ਵੀ ਰੇਤ ਇਕੱਠੀ ਹੋ ਗਈ। 

ਪਿਤਾ ਦੇ ਬਿਮਾਰ ਹੋਣ ਕਾਰਨ ਉਹ ਖੇਤੀ ਕਰਨ ਤੋਂ ਅਸਮਰੱਥ ਹੈ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਹ ਜ਼ਮੀਨ ਠੇਕੇ 'ਤੇ ਦਿੰਦਾ ਹੈ। ਇੱਕ ਏਕੜ ਜ਼ਮੀਨ ਵਿਚ ਜਮ੍ਹਾਂ ਹੋਈ 6 ਫੁੱਟ ਰੇਤ ਕੱਢਣ ਲਈ 70 ਹਜ਼ਾਰ ਰੁਪਏ ਖ਼ਰਚ ਆਉਂਦਾ ਹੈ। ਪਰਿਵਾਰ ਲਈ ਇੰਨਾ ਖਰਚਾ ਚੁੱਕਣਾ ਔਖਾ ਹੈ। ਰਜਿੰਦਰ ਨੇ ਆਪਣੇ ਖੇਤ ਦੀ ਤਸਵੀਰ ਅਤੇ ਦੁੱਖ ਸੋਸ਼ਲ ਮੀਡੀਆ 'ਤੇ ਪਾ ਕੇ ਮਦਦ ਦੀ ਅਪੀਲ ਕੀਤੀ। ਅਗਲੇ ਦਿਨ ਪੰਜਾਬੀ ਪੰਜਾਬੀਅਤ ਤੇ ਸੇਵਾ ਦੀ ਮਿਸਾਲ ਕਾਇਮ ਕਰਦੇ ਹੋਏ ਕਈ ਟਰੈਕਟਰ ਉਸ ਦੇ ਖੇਤ ਪਹੁੰਚ ਗਏ। ਰਜਿੰਦਰ ਦੀ ਪਹਿਲ ਮੁਹਿੰਮ ਬਣ ਗਈ ਹੈ, ਕਿਸਾਨਾਂ ਦੀ ਮਦਦ ਲਈ ਕਈ ਲੋਕ ਅੱਗੇ ਆਏ ਹਨ। ਬੱਚੇ ਦੀ ਮਦਦ ਲਈ ਹਰਿਆਣਾ ਤੋਂ ਵੀ ਕਈ ਲੋਕ ਟਰੈਕਟਰ ਲੈ ਕੇ ਪਹੁੰਚੇ ਤੇ 2 ਹਫ਼ਤਿਆਂ ਤੋਂ ਰੇਤ ਇਕੱਠੀ ਕਰ ਰਹੇ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement