Punjab Beas River News: ਪੰਜਾਬ 'ਚ ਬਿਆਸ ਦਰਿਆ ਵਿਚ ਵਧਿਆ ਪਾਣੀ ਦਾ ਪੱਧਰ, ਵੱਜੀ ਖ਼ਤਰੇ ਦੀ ਘੰਟੀ
Published : Aug 2, 2024, 10:07 am IST
Updated : Aug 2, 2024, 11:57 am IST
SHARE ARTICLE
The water level has increased in the Beas river in Punjab
The water level has increased in the Beas river in Punjab

Punjab Beas River News: ਪਾਣੀ ਦਾ ਪੱਧਰ ਪਹਿਲਾਂ 23 ਹਜ਼ਾਰ ਦੇ ਨਜ਼ਦੀਕ ਸੀ ਜੋ ਹੁਣ 44 ਹਜ਼ਾਰ ਕਿਊਸਿਕ ਤੱਕ ਪਹੁੰਚਿਆ

The water level has increased in the Beas river in Punjab: ਹਿਮਾਚਲ ਪ੍ਰਦੇਸ਼ ਦੇ ਵਿੱਚ ਮਾਨਸੂਨ ਕਹਿਰ ਵਰਸਾਉਣ ਤੋਂ ਬਾਅਦ ਹੁਣ ਬਿਆਸ ਦਰਿਆ ਮੈਦਾਨੀ ਖੇਤਰਾਂ ਵਿਚ ਵੀ ਭਿਆਨਕ ਰੂਪ ਧਾਰਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਦਰਜ ਕੀਤਾ ਗਿਆ ਹੈ ਜੋ ਕਿ ਇਸ ਸੀਜ਼ਨ ਦਾ ਸਭ ਤੋਂ ਉੱਚਾ ਪਾਣੀ ਦਾ ਪੱਧਰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: NEET Paper Leak Case : ਦੁਬਾਰਾ ਨਹੀਂ ਹੋਵੇਗੀ NEET ਦੀ ਪ੍ਰੀਖਿਆ, SC ਦਾ ਆਇਆ ਵੱਡਾ ਫੈਸਲਾ

ਇਸ ਸਬੰਧੀ ਮੌਕੇ 'ਤੇ ਦਰਿਆ ਬਿਆਸ ਕੰਢੇ ਮੌਜੂਦ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਉਮੇਦ ਸਿੰਘ ਨੇ ਦੱਸਿਆ ਕਿ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ 23 ਹਜ਼ਾਰ ਨਜ਼ਦੀਕ ਸੀ ਜੋ ਹੁਣ 44 ਹਜ਼ਾਰ ਕਿਊਸਿਕ ਤੱਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: Pakistan Weather News: ਪਾਕਿਸਤਾਨ 'ਚ ਮੀਂਹ ਨੇ ਤੋੜਿਆ ਰਿਕਾਰਡ, ਲਾਹੌਰ 'ਚ ਡੁੱਬੇ ਘਰ, ਤਿੰਨ ਲੋਕਾਂ ਦੀ ਹੋਈ ਮੌਤ  

ਇਸ ਦੇ ਨਾਲ ਹੀ ਬਿਆਸ ਦਰਿਆ ਵਿਚ ਸਾਫ ਪਾਣੀ ਦੀ ਬਜਾਏ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਵਿਚ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਮਲਬੇ ਦਾ ਭਰਿਆ ਪਾਣੀ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਪਾਣੀ ਦੀ ਅਜਿਹੀ ਸਥਿਤੀ ਸਾਹਮਣੇ ਆਉਣ ਤੇ ਵਿਭਾਗ ਵਲੋਂ ਅਗਾਊ ਪ੍ਰਬੰਧ ਕਰਦੇ ਹੋਏ ਦਰਿਆ ਕੰਢੇ ਮਿੱਟੀ ਦੇ ਭਰੇ ਬੋਰੇ ਰੱਖੇ ਹੋਏ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਆਪਦਾ ਸਮੇਂ ਮੌਕਾ ਸੰਭਾਲਿਆ ਜਾ ਸਕੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Pakistan The water level has increased in the Beas river in Punjab , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement