ਪੰਜਾਬ ਵਿਚ ਕੋਰੋਨਾ ਕੇਸਾਂ 'ਚ ਵੱਡਾ ਉਛਾਲ
Published : Aug 2, 2020, 7:53 am IST
Updated : Aug 2, 2020, 7:53 am IST
SHARE ARTICLE
Coronavirus
Coronavirus

ਇਕੋ ਦਿਨ ਵਿਚ 1000 ਪਾਜ਼ੇਟਿਵ ਮਾਮਲੇ ਆਏ

ਚੰਡੀਗੜ੍ਹ, 1 ਅਗੱਸਤ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਅਗੱਸਤ ਮਹੀਨੇ ਦੇ ਪਹਿਲੇ ਹੀ ਦਿਨ ਕੋਰੋਨਾ ਦੇ ਮਾਮਲਿਆਂ ਵਿਚ ਵੱਡਾ ਉਛਾਲ ਆਇਆ ਹੈ। ਇਕੋ ਦਿਨ ਵਿਚ 1000 ਪਾਜ਼ੇਟਿਵ ਮਾਮਲੇ ਆਏ ਹਨ ਜੋ ਅੱਜ ਤਕ ਦਾ ਰੀਕਾਰਡ ਹੈ। ਇਸ ਤੋਂ ਪਹਿਲਾਂ ਇਕ ਦਿਨ ਦਾ ਅੰਕੜਾ ਪਿਛਲੇ ਕਈ ਦਿਨਾਂ ਤੋਂ 500 ਤੋਂ 600 ਦੇ ਆਸ ਪਾਸ ਚਲ ਰਿਹਾ ਸੀ। ਇਸੇ ਦੌਰਾਨ ਕੋਰੋਨਾ ਨਾਲ 19 ਹੋਰ ਮੌਤਾਂ ਵੀ ਹੋਈਆਂ ਹਨ। ਮੌਤਾਂ ਦਾ ਕੁਲ ਅੰਕੜਾ ਵੀ 408 ਤਕ ਪਹੁੰਚ ਗਿਆ ਹੈ। ਕੁਲ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 17000 ਤੋਂ ਪਾਰ ਹੋ ਚੁਕਾ ਹੇ।

PhotoPhoto

ਜ਼ਿਲ੍ਹਾ ਲੁਧਿਆਣਾ ਵਿਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਅਤੇ ਅੱਜ 10 ਹੋਰ ਮੌਤਾਂ ਬਾਅਦ ਗਿਣਤੀ 100 ਤਕ ਪਹੁੰਚ ਗਈ ਹੈ। ਇਸ ਤੋਂ ਬਾਅਦ ਜ਼ਿਲ੍ਹਾ ਅੰਮ੍ਰਿਤਸਰ ਵਿਚ 80 ਮੌਤਾਂ ਹੋਈਆਂ ਹਨ। ਲੁਧਿਆਣਾ ਕੁਲ ਪਾਜ਼ੇਟਿਵ ਮਾਮਲਿਆਂ ਵਿਚ ਵੀ ਸੱਭ ਤੋਂ ਉਪਰ ਹੈ। ਉਥੇ ਇਹ ਅੰਕੜਾ 3400 ਦੇ ਨੇੜੇ ਪਹੁੰਚ ਚੁਕਾ ਹੈ। ਜਲੰਧਰ ਵਿਚ ਇਹ ਅੰਕੜਾ 2400 ਤੇ ਅੰਮ੍ਰਿ੍ਰਤਸਰ ਵਿਚ 1900 ਤੋਂ ਟੱਪ ਚੁਕਾ ਹੈ। ਅੱਜ ਲੁਧਿਆਣਾ ਵਿਚ 166 ਤੇ ਜਲੰਧਰ ਵਿਚ 162 ਪਾਜ਼ੇਟਿਵ ਮਾਮਲੇ ਆਉਣ ਨਾਲ ਇਥੇ ਵੱਡੇ ਕੋਰੋਨਾ ਧਮਾਕੇ ਹੋਏ ਹਨ। ਇਸ ਸਮੇਂ ਇਲਾਜ ਅਧੀਨ 158 ਦੀ ਹਾਲਤ ਗੰਭੀਰ ਹੈ। 11075 ਮਰੀਜ਼ ਹੁਣ ਤਕ ਠੀਕ ਵੀ ਹੋਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement