ਸਬਸਿਡੀ ਰਹਿਤ ਰਸੋਈ ਗੈਸ ਸਲੰਡਰ 162 ਰੁਪਏ ਸਸਤਾ
Published : May 2, 2020, 11:16 am IST
Updated : May 2, 2020, 11:16 am IST
SHARE ARTICLE
ਸਬਸਿਡੀ ਰਹਿਤ ਰਸੋਈ ਗੈਸ ਸਲੰਡਰ 162 ਰੁਪਏ ਸਸਤਾ
ਸਬਸਿਡੀ ਰਹਿਤ ਰਸੋਈ ਗੈਸ ਸਲੰਡਰ 162 ਰੁਪਏ ਸਸਤਾ

ਸਬਸਿਡੀ ਰਹਿਤ ਰਸੋਈ ਗੈਸ ਸਲੰਡਰ 162 ਰੁਪਏ ਸਸਤਾ

ਨਵੀਂ ਦਿੱਲੀ, 1 ਮਈ : ਸਬਸਿਡੀ ਰਹਿਤ ਰਸੋਈ ਗੈਸ ਸਲੰਡਰ ਸ਼ੁਕਰਵਾਰ ਤੋਂ 162.50 ਰੁਪਏ ਸਸਤਾ ਹੋ ਗਿਆ। ਬੀਤੇ ਦਿਨਾਂ ਵਿਚ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀ ਕੀਮਤ ਡਿੱਗਣ ਕਾਰਨ ਇਹ ਲਗਾਤਾਰ ਤੀਜੇ ਮਹੀਨੇ ਰਸੋਈ ਗੈਸ ਸਲੰਡਰ ਦੀ ਕੀਮਤ ਵਿਚ ਕਮੀ ਕੀਤੀ ਗਈ ਹੈ। ਰਸੋਈ ਗੈਸ ਗਾਹਕਾਂ ਨੂੰ ਸਰਕਾਰ ਸਾਲ ਭਰ ਵਿਚ 14.2 ਕਿਲੋ ਦੇ 12 ਸਲੰਡਰਾਂ ਦੀ ਸਪਲਾਈ ਦਿੰਦੀ ਹੈ। ਜਿਹੜੇ ਗਾਹਕ ਇਸ ਤੋਂ ਵਧੇਰੇ ਸਲੰਡਰ ਖ਼ਰੀਦਦੇ ਹਨ ਜਾਂ ਜਿਨ੍ਹਾਂ ਅਪਣੀ ਸਬਸਿਡੀ ਛੱਡ ਦਿਤੀ ਹੈ, ਉਨ੍ਹਾਂ ਨੂੰ ਬਾਜ਼ਾਰ ਮੁਲ 'ਤੇ ਬਿਨਾਂ ਸਬਸਿਡੀ ਦੇ ਸਲੰਡਰ ਖ਼ਰੀਦਣਾ ਪੈਂਦਾ ਹੈ। ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕਈ ਦੇਸ਼ਾਂ ਵਿਚ ਤਾਲਾਬੰਦੀ ਕੀਤੀ ਗਈ ਹੈ ਜਿਸ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀ ਮੰਗ ਘਟੀ ਹੈ ਅਤੇ ਕੀਮਤਾਂ ਰੀਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਈਆਂ ਹਨ।        ਪਿਛਲੇ ਮਹੀਨੇ ਕੱਚਾ ਤੇਲ 15.98 ਡਾਲਰ ਪ੍ਰਤੀ ਬੈਰਲ ਦੇ ਰੀਕਾਰਡ ਹੇਠਲੇ ਪੱਧਰ 'ਤੇ ਚਲਾ ਗਿਆ ਸੀ। ਇਹ ਦੋ ਦਹਾਕਿਆਂ ਵਿਚ ਕੱਚੇ ਤੇਲ ਦੀ ਸੱਭ ਤੋਂ ਘੱਟ ਕੀਮਤ ਰਹੀ। ਸ਼ੁਕਰਵਾਰ ਨੂੰ ਕੱਚਾ ਤੇਲ 26.43 ਡਾਲਰ ਪ੍ਰਤੀ ਬੈਰਲ 'ਤੇ ਰਿਹਾ।  

ਸਰਕਾਰੀ ਤੇਲ ਕੰਪਨੀਆਂ ਮੁਤਾਬਕ ਸਬਸਿਡੀ ਰਹਿਤ ਸਲੰਡਰ ਦੀ ਕੀਮਤ ਦਿੱਲੀ ਵਿਚ ਹੁਣ 14.2 ਸਲੰਡਰ ਦੀ ਕੀਮਤ 581.50 ਰੁਪਏ ਰਹਿ ਜਾਵੇਗੀ। ਵੀਰਵਾਰ ਨੂੰ ਇਹ 744 ਰੁਪਏ ਸੀ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement