ਪੰਚਕੂਲਾ ਹਿੰਸਾ ਵਿਚ 6 ਦੋਸ਼ੀ ਕੋਰਟ ਨੇ ਕੀਤੇ ਬਰੀ
Published : May 2, 2018, 3:03 pm IST
Updated : May 2, 2018, 3:03 pm IST
SHARE ARTICLE
panchkula
panchkula

ਇਸ ਪੂਰੀ ਘਟਨਾ ਨੂੰ ਕਵਰ ਕਰ ਰਹੇ ਮੀਡੀਆ ਕਰਮੀਆਂ 'ਤੇ ਵੀ ਹਮਲਾ ਕੀਤਾ ਗਿਆ ਸੀ

ਪੰਚਕੂਲਾ : ਪੰਚਕੂਲਾ ਦੀ ਸਪੈਸ਼ਲ ਸੀਬੀਆਈ ਕੋਰਟ ਨੇ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਸਿਰਸਾ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ 25 ਅਗਸਤ 2017 ਨੂੰ ਦੋਸ਼ੀ ਕਰਾਰ ਦਿਤਾ ਸੀ। ਜਿਸ ਤੋਂ ਬਾਅਦ ਭੜਕੇ ਡੇਰਾ ਸਮਰਥਕਾਂ ਨੇ ਪੰਚਕੂਲਾ ਵਿਚ ਤੋੜਫੋੜ, ਪਥਰਾਅ ਅਤੇ ਗੱਡੀਆਂ ਨੂੰ ਅੱਗ ਲਗਾ ਦਿਤੀ ਸੀ। ਇਸ ਪੂਰੀ ਘਟਨਾ ਨੂੰ ਕਵਰ ਕਰ ਰਹੇ ਮੀਡੀਆ ਕਰਮੀਆਂ 'ਤੇ ਵੀ ਹਮਲਾ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਕੈਮਰਿਆਂ ਨੂੰ ਵੀ ਤੋੜ ਦਿਤਾ ਗਿਆ ਸੀ। ਹੁਣ ਇਸ ਮਾਮਲੇ ਵਿਚ ਪੰਚਕੂਲਾ ਦੀ ਕੋਰਟ ਨੇ ਸਾਰੇ 6 ਆਰੋਪੀਆਂ ਨੂੰ ਬਰੀ ਕਰ ਦਿਤਾ ਹੈ।

panchkulapanchkula
ਜ਼ਿਕਰਯੋਗ ਹੈ ਕਿ  ਪੰਚਕੂਲਾ ਪੁਲਿਸ ਵੱਲੋਂ ਦੰਗਿਆਂ ਦੇ ਦੌਰਾਨ ਕਈ ਮਾਮਲੇ ਦਰਜ ਕੀਤੇ ਗਏ ਸਨ। ਇਸ ਦੌਰਾਨ ਐਫਆਈਆਰ ਨੰਬਰ 415 ਨੂੰ ਦਰਜ ਕੀਤਾ ਗਿਆ, ਜਿਸ ਵਿਚ ਸ਼ਿਕਾਇਤ ਸੀ ਕਿ ਮੀਡੀਆ ਕਰਮੀਆਂ ਦੇ ਕੈਮਰਿਆਂ ਨੂੰ ਤੋੜਿਆ ਗਿਆ। ਪਰ ਪੁਲਿਸ ਕੋਰਟ ਵਿਚ ਸਬੂਤ ਪੇਸ਼ ਨਹੀਂ ਕਰ ਸਕੀ ਕਿ ਇਹ ਆਰੋਪੀ ਤੋੜਫੋੜ ਕਰ ਰਹੇ ਸਨ। ਉੱਥੇ ਹੀ, ਇਸ ਮਾਮਲੇ ਵਿਚ 10 ਗਵਾਹਾਂ ਨੇ ਆਰੋਪੀਆਂ ਨੂੰ ਪਹਿਚਾਣ ਨਾ ਸਕੇ । ਜਿਨ੍ਹਾਂ ਕਾਰਨਾਂ ਕਰ ਕੇ ਆਰੋਪੀ ਬਰੀ ਹੋ ਗਏ। 

panchkulapanchkula


ਇਸਦੇ ਤਹਿਤ ਪੰਚਕੂਲਾ ਪੁਲਿਸ ਨੇ 6 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਹੋਸ਼ਿਆਰ ਸਿੰਘ, ਰਵੀ ਕੁਮਾਰ, ਗਿਆਨੀ ਰਾਮ, ਸਾਂਗਾਰਾਮ, ਰਾਮਕਿਸ਼ਨ, ਤਰਸੇਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੋਰਟ ਵਿਚ ਟ੍ਰਾਇਲ ਚੱਲਿਆ ਅਤੇ ਹੁਣ ਕੋਰਟ ਨੇ ਬਰੀ ਕਰ ਦਿਤਾ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement