ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਹੈੱਡਕੁਆਰਟਰ ਵੈਸਟਰਨ ਕਮਾਂਡਦੇ ਚੀਫ਼ ਆਫ਼ਸਟਾਫ਼ਦਾਅਹੁਦਾਸੰਭਾਲਿਆ
Published : Apr 2, 2021, 7:12 am IST
Updated : Apr 2, 2021, 7:12 am IST
SHARE ARTICLE
image
image

ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਹੈੱਡਕੁਆਰਟਰ ਵੈਸਟਰਨ ਕਮਾਂਡ ਦੇ ਚੀਫ਼ ਆਫ਼ ਸਟਾਫ਼ ਦਾ ਅਹੁਦਾ ਸੰਭਾਲਿਆ

ਜੰਮੂ/ਚੰਡੀਗੜ੍ਹ, 1 ਅਪ੍ਰੈਲ (ਸਰਬਜੀਤ ਸਿੰਘ/ਤਰੁਣ ਭਜਨੀ) : ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਅਜ ਹੈੱਡਕੁਆਰਟਰ ਵੈਸਟਰਨ ਕਮਾਂਡ ਦੇ ਚੀਫ਼ ਆਫ਼ ਸਟਾਫ਼ ਦਾ ਅਹੁਦਾ ਸੰਭਾਲ ਲਿਆ | ਇਸ ਨਾਲ ਹੀ ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਕਮਾਂਡ ਹੈਡਕੁਆਰਟਰ ਵਿਖੇ 'ਵੀਰ ਸਮਿ੍ਤੀ' ਵਿਖੇ ਪਛਮੀ ਕਮਾਂਡ ਦੇ ਸ਼ਹੀਦਾਂ ਨੂੰ  ਸਰਧਾ ਦੇ ਫੁੱਲ ਭੇਟ ਕੀਤੇ | ਜਨਰਲ ਮਨਜਿੰਦਰ ਸਿੰਘ ਸੈਨਿਕ ਸਕੂਲ ਕਪੂਰਥਲਾ, ਨੈਸ਼ਨਲ ਡਿਫ਼ੈਂਸ ਅਕੈਡਮੀ ਅਤੇ ਇੰਡੀਅਨ ਮਿਲਟਰੀ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਨ | ਜਨਰਲ ਨੂੰ  20 ਦਸੰਬਰ 1986 ਨੂੰ  19 ਮੈਡਰਾਸ ਰੈਜੀਮੈਂਟ ਵਿਚ ਨਿਯੁਕਤ ਕੀਤਾ ਗਿਆ ਸੀ | 34 ਸਾਲਾਂ ਤੋਂ ਵੀ ਵੱਧ ਸਮੇਂ ਦੇ ਕਾਰਜਕਾਲ ਵਿਚ ਜਨਰਲ ਨੇ ਵੱਖ ਵੱਖ ਸੰਵੇਦਨਸ਼ੀਲ ਖੇਤਰਾਂ ਵਿਚ ਮਹੱਤਵਪੂਰਨ ਸਥਾਨਾਂ ਉਪਰ ਅਪਣੀ ਡਿਊਟੀ ਨਿਭਾਈ | ਉਨ੍ਹਾਂ ਜੰਮੂ-ਕਸਮੀਰ ਦੇ ਇਕ ਅਤਿਵਾਦ ਵਿਰੋਧੀ ਵਾਤਾਵਰਣ ਵਿਚ ਆਪਣੀ ਬਟਾਲੀਅਨ ਦੀ ਕਮਾਂਡ ਕੀਤੀ | ਅਪਣੀ ਸੇਵਾ ਦੌਰਾਨ, ਜਨਰਲ ਭੂਟਾਨ ਵਿਖੇ ਇੰਡੀਅਨ ਮਿਲਟਰੀ ਅਕੈਡਮੀ ਅਤੇ ਇੰਡੀਅਨ ਮਿਲਟਰੀ ਟ੍ਰੇਨਿੰਗ ਟੀਮ ਵਿਚ ਇੰਸਟ੍ਰਕਟਰ ਰਹੇ ਹਨ | ਜਨਰਲ ਮਨਜਿੰਦਰ ਸਿੰਘ  ਨੇ  ਵੱਖ-ਵੱਖ ਵਕਾਰੀ ਕੋਰਸਾਂ ਜਿਵੇਂ ਕਿ ਡਿਫੈਂਸ ਸਰਵਿਸਿਜ ਸਟਾਫ ਕਾਲਜ, ਹਾਇਰ ਕਮਾਂimageimageਡ ਵਿਚ ਸਾਮਲ ਹੋਏ  | ਜਨਰਲ  ਨੂੰ  ਥਾਈਲੈਂਡ ਵਿਖੇ ਨੈਸ਼ਨਲ ਡਿਫੈਂਸ ਕਾਲਜ ਵਿਚ ਜਾਣ ਦਾ ਸਨਮਾਨ ਵੀ ਪ੍ਰਾਪਤ ਹੋਇਆ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement