ਮੱਧ ਪੂਰਬ ਦੇ ਵਧਦੇ ਸੰਕਟ ਦਾ ਅਸਰ: ਸੋਨਾ-ਚਾਂਦੀ ਹੋਇਆ ਮਹਿੰਗਾ
Published : Mar 2, 2026, 9:33 pm IST
Updated : Mar 2, 2026, 9:33 pm IST
SHARE ARTICLE
Impact of the growing crisis in the Middle East: Gold and silver become expensive
Impact of the growing crisis in the Middle East: Gold and silver become expensive

ਚਾਂਦੀ ਦੀ ਕੀਮਤ 32,000 ਰੁਪਏ ਵੱਧ ਕੇ ਹੋਈ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ

ਨਵੀਂ ਦਿੱਲੀ : ਮੱਧ ਪੂਰਬ ’ਚ ਜੰਗ ਹੋਰ ਤੇਜ਼ ਹੋਣ ਮਗਰੋਂ ਨਿਵੇਸ਼ਕਾਂ ਵਲੋਂ ਸੁਰੱਖਿਅਤ ਜਾਇਦਾਦ ਦੀ ਮੰਗ ਤੇਜ਼ ਹੋਣ ਕਾਰਨ ਸੋਮਵਾਰ ਨੂੰ ਕੌਮੀ ਰਾਜਧਾਨੀ ’ਚ ਕੀਮਤੀ ਧਾਤਾਂ ਦੀਆਂ ਕੀਮਤਾਂ ’ਚ 12 ਫੀ ਸਦੀ ਤਕ ਦਾ ਵਾਧਾ ਹੋਇਆ ਹੈ। ਚਾਂਦੀ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਪਹੁੰਚ ਗਈ ਹੈ, ਜਦਕਿ ਸੋਨਾ 1.73 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪਹੁੰਚ ਗਿਆ ਹੈ।

ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਚਾਂਦੀ ਦੀ ਕੀਮਤ ਅੱਜ 32,000 ਰੁਪਏ ਜਾਂ 11.94 ਫੀ ਸਦੀ ਵਧ ਕੇ 3,00,000 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਉਤੇ ਪਹੁੰਚ ਗਈ। ਸਰਾਫਾ ਬਾਜ਼ਾਰ ’ਚ 99.9 ਫੀ ਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 8,100 ਰੁਪਏ ਜਾਂ 4.92 ਫੀ ਸਦੀ ਦੀ ਤੇਜ਼ੀ ਨਾਲ 1,72,800 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਈ।

ਲੇਮਨ ਮਾਰਕੀਟਸ ਡੈਸਕ ਦੇ ਖੋਜ ਵਿਸ਼ਲੇਸ਼ਕ ਗੌਰਵ ਗਰਗ ਨੇ ਕਿਹਾ, ‘‘ਅਮਰੀਕਾ ਅਤੇ ਇਜ਼ਰਾਈਲ ਵਲੋਂ ਹਫਤੇ ਦੇ ਅਖੀਰ ਵਿਚ ਇਰਾਨ ਉਤੇ ਕੀਤੇ ਗਏ ਤਾਲਮੇਲ ਵਾਲੇ ਫੌਜੀ ਹਮਲਿਆਂ ਤੋਂ ਬਾਅਦ ਇਹ ਵਾਧਾ ਹੋਇਆ ਹੈ, ਜਿਸ ਨਾਲ ਗਲੋਬਲ ਵਿੱਤੀ ਬਾਜ਼ਾਰਾਂ ਨੂੰ ਹਿਲਾਇਆ ਹੋਇਆ ਅਤੇ ਤੇਜ਼ੀ ਨਾਲ ਸਰਾਫਾ ਵਲ ਵਧਿਆ।’’ ਗਾਂਧੀ ਨੇ ਕਿਹਾ ਕਿ ਸੰਘਰਸ਼ ਦੇ ਵਧਦੇ ਭੂਗੋਲਿਕ ਦਾਇਰੇ ਨੇ ਖੇਤਰੀ ਸਥਿਰਤਾ, ਊਰਜਾ ਬੁਨਿਆਦੀ ਢਾਂਚੇ ਅਤੇ ਪ੍ਰਮੁੱਖ ਗਲੋਬਲ ਵਪਾਰਕ ਮਾਰਗਾਂ ਉਤੇ ਸੰਭਾਵਤ ਰੁਕਾਵਟਾਂ ਬਾਰੇ ਚਿੰਤਾ ਪੈਦਾ ਕੀਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement