ਯੂਕਰੇਨ ਦੀ ਟੈਨਿਸ ਸਟਾਰ ਸਵਿਤੋਲਿਨਾ ਨੇ ਰੂਸੀ ਖਿਡਾਰੀ ਵਿਰੁਧ ਖੇਡਣ ਤੋਂ ਕੀਤਾ ਇਨਕਾਰ
Published : Mar 2, 2022, 12:15 am IST
Updated : Mar 2, 2022, 12:15 am IST
SHARE ARTICLE
image
image

ਯੂਕਰੇਨ ਦੀ ਟੈਨਿਸ ਸਟਾਰ ਸਵਿਤੋਲਿਨਾ ਨੇ ਰੂਸੀ ਖਿਡਾਰੀ ਵਿਰੁਧ ਖੇਡਣ ਤੋਂ ਕੀਤਾ ਇਨਕਾਰ

ਕੀਵ, 1 ਮਾਰਚ : ਯੂਕ੍ਰੇਨ ਦੀ ਟੈਨਿਸ ਸਟਾਰ ਐਲਿਨਾ ਸਵਿਤੋਲਿਨਾ ਨੇ ਮਾਨਟੇਰੀ ਓਪਨ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਉਹ ਮੰਗਲਵਾਰ ਨੂੰ ਪਹਿਲੇ ਦੌਰ ’ਚ ਰੂਸ ਦੀ ਅਨਾਸਤਾਸੀਆ ਪੋਟਾਪੋਵਾ ਵਿਰੁਧ ਖੇਡਣ ਵਾਲੀ ਸੀ। ਦੁਨੀਆ ਦੀ 15ਵੀਂ ਰੈਂਕਿੰਗ ਦੀ ਖਿਡਾਰੀ ਸਵਿਤੋਲਿਨਾ ਨੇ ਐਸੋਸੀਏਸ਼ਨ ਆਫ਼ ਟੈਨਿਸ ਪ੍ਰੋਫ਼ੈਸ਼ਨਲਸ (ਏ. ਟੀ. ਪੀ.) ਤੋਂ ਰੂਸੀ ਜਾਂ ਬੇਲਾਰੂਸੀ ਨਾਗਰਿਕਾਂ ਨੂੰ ਬਿਨਾ ਕਿਸੇ ਰਾਸ਼ਟਰੀ ਚਿੰਨ੍ਹ, ਝੰਡੇ ਜਾਂ ਗੀਤ ਤੋਂ ਸਿਰਫ ਐਥਲੀਟ ਦੇ ਰੂਪ ’ਚ ਸਵੀਕਾਰ ਕਰਨ ਲਈ ਆਈ. ਓ. ਸੀ ਦੀਆਂ ਸ਼ਿਫ਼ਾਰਸ਼ਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ। ਯੂਕ੍ਰੇਨੀ ਖਿਡਾਰੀ ਨੇ ਕਿਹਾ ਕਿ ਉਹ ਕੱਲ੍ਹ ਮਾਨਟੇਰੀ ’ਚ ਨਹੀਂ ਖੇਡੇਗੀ ਤੇ ਨਾ ਹੀ ਉਹ ਰੂਸੀ ਜਾਂ ਬੇਲਾਰੂਸੀ ਟੈਨਿਸ ਖਿਡਾਰੀਆਂ ਵਿਰੁਧ ਕੋਈ ਹੋਰ ਮੈਚ ਖੇਡੇਗੀ। ਉਸ ਨੇ ਕਿਹਾ, ‘ਮੈਂ ਕਿਸੇ ਵੀ ਰੂਸੀ ਐਥਲੀਟ ਨੂੰ ਦੋਸ਼ ਨਹੀਂ ਦਿੰਦੀ। ਉਹ ਸਾਡੀ ਮਾਤਭੂਮੀ ’ਤੇ ਹਮਲਾ ਕਰਨ ਲਈ ਜ਼ਿੰਮੇਵਾਰ ਨਹੀਂ ਹਨ। ਇਸ ਤੋਂ ਇਲਾਵਾ ਮੈਂ ਸਾਰੇ ਖਿਡਾਰੀਆਂ ਨੂੰ ਖ਼ਾਸ ਤੌਰ ’ਤੇ ਰੂਸੀ ਤੇ ਬੇਲਾਰੂਸੀਆਂ ਨੂੰ ਧਨਵਾਦ ਦੇਣਾ ਚਾਹੁੰਦੀ ਹਾਂ, ਜਿਨ੍ਹਾਂ ਨੇ ਜੰਗ ਵਿਰੁਧ ਬਹਾਦਰੀ ਨਾਲ ਆਵਾਜ਼ ਉਠਾਈ। ਉਨ੍ਹਾਂ ਦਾ ਸਮਰਥਨ ਜ਼ਰੂਰੀ ਹੈ।      (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement