ਰੋਸ ਧਰਨਾ 23ਵੇਂ ਦਿਨ 'ਚ ਦਾਖ਼ਲ
Published : Mar 2, 2022, 8:37 am IST
Updated : Mar 2, 2022, 8:37 am IST
SHARE ARTICLE
image
image

ਰੋਸ ਧਰਨਾ 23ਵੇਂ ਦਿਨ 'ਚ ਦਾਖ਼ਲ


ਸਿਖਿਆ ਮੰਤਰੀ ਨੇ ਖ਼ੁਦ ਪਹੁੰਚ ਕੇ ਗ਼ਲਤ ਕਿਤਾਬਾਂ ਦਾ ਲਿਆ ਜਾਇਜ਼ਾ ਤੇ ਮੰਗ ਪੱਤਰ ਲਿਆ

ਐਸ.ਏ.ਐਸ ਨਗਰ, 1 ਮਾਰਚ (ਸੁਖਦੀਪ ਸਿੰਘ ਸੋਈਾ) : ਪੰਜਾਬ ਸਕੂਲ ਸਿਖਿਆ ਬੋਰਡ ਦੇ ਸਾਹਮਣੇ ਕਲ ਹੋਈ ਰੋਸ ਰੈਲੀ ਕਾਰਨ ਸਿੱਖ ਇਤਿਹਾਸ ਨਾਲ ਛੇੜਛਾੜ ਦਾ ਮਾਮਲੇ ਦਾ ਸੁਨੇਹਾ ਦੂਰ-ਦੁਰਾਡੇ ਦੀਆਂ ਨਾਨਕ ਲੇਵਾ ਸੰਗਤਾਂ ਕੋਲ ਪਹੁੰਚਣ ਕਰ ਕੇ ਰੋਸ ਧਰਨੇ 'ਚ ਸੰਗਤ ਦੀ ਆਮਦ ਵਿਚ ਵਾਧਾ ਹੋ ਰਿਹਾ ਹੈ | ਸੰਗਤ ਇਸ ਮਸਲੇ ਨੂੰ  ਬੜੀ ਸੰਜੀਦਗੀ ਪੜ੍ਹ-ਸੁਣ ਰਹੀ ਹੈ |
ਇਸ ਮੌਕੇ ਪ੍ਰਗਟ ਸਿੰਘ ਸਿਖਿਆ ਮੰਤਰੀ ਪੰਜਾਬ ਨੇ ਸ਼ਮੂਲੀਅਤ ਕਰ ਕੇ ਹਰ ਸੰਭਵ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਆਖਿਆ ਕਿ ਗ਼ਲਤ ਕਿਤਾਬਾਂ ਜ਼ਬਤ ਕਰਨ ਅਤੇ ਦੋਸ਼ੀਆਂ ਵਿਰੁਧ ਛੇਤੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਤਿਹਾਸ ਦੇ ਸੱਚ ਵਾਲੀਆਂ ਕਿਤਾਬਾਂ ਹੀ ਪ੍ਰਕਾਸ਼ਤ ਕਰਨ ਦੇ ਯਤਨ ਕੀਤੇ ਜਾਣਗੇ | ਇਸ ਮਸਲੇ ਨੂੰ  ਸੁਲਝਾਉਣ ਵਾਸਤੇ ਸਿਖਿਆ ਮੰਤਰੀ ਨੂੰ  ਮੰਗ ਪੱਤਰ ਵੀ ਦਿਤਾ ਗਿਆ |
ਧਰਨੇ ਵਿਚ ਸੋਹਣ ਸਿੰਘ ਅਠਵਾਲ, ਗੁਰਪਾਲ ਸਿੰਘ ਪਟਿਆਲਾ, ਵਿਜੇ ਕੁਮਾਰ ਬੜਵਾ ਜਤਿੰਦਰ ਸਿੰਘ ਗਬੇਮਾਜਰਾ, ਬਚਿੱਤਰ ਸਿੰਘ ਹੁਸ਼ਿਆਰਪੁਰ, ਬੀਬੀ ਮਨਿੰਦਰ ਕੌਰ, ਅਮਰਜੀਤ ਕੌਰ, ਹਰਪ੍ਰੀਤ ਕੌਰ, ਲਖਬੀਰ ਸਿੰਘ, ਦਿਲਬਾਗ ਸਿੰਘ ਕਨੇਡਾ, ਪ੍ਰੀਤਮ ਸਿੰਘ ਪੱਟੀ ਆਦਿ ਸ਼ਾਮਲ ਸਨ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement