ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਣ ਦੇ ਅਨੁਮਾਨਾਂ ਕਾਰਨ ਪ੍ਰਮੁੱਖ ਪਾਰਟੀਆਂ ਨਤੀਜਿਆਂ ਤੋਂ ਪਹਿਲਾਂ ਬਣਾ ਰਹੀਆਂ ਹਨ ਰਣਨੀਤੀ
Published : Mar 2, 2022, 8:40 am IST
Updated : Mar 2, 2022, 8:40 am IST
SHARE ARTICLE
image
image

ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਣ ਦੇ ਅਨੁਮਾਨਾਂ ਕਾਰਨ ਪ੍ਰਮੁੱਖ ਪਾਰਟੀਆਂ ਨਤੀਜਿਆਂ ਤੋਂ ਪਹਿਲਾਂ ਬਣਾ ਰਹੀਆਂ ਹਨ ਰਣਨੀਤੀ

ਜੋੜ ਤੋੜ ਦੀ ਸਥਿਤੀ ਤੋਂ ਬਚਣ ਲਈ ਸੋਚਣ ਲਗੀਆਂ ਪ੍ਰਮੁੱਖ ਸਿਆਸੀ ਪਾਰਟੀਆਂ

ਚੰਡੀਗੜ੍ਹ, 1 ਮਾਰਚ (ਗੁਰਉਪਦੇਸ਼ ਭੁੱਲਰ) : ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿਚ ਕਿਸੇ ਪਾਰਟੀ ਨੂੰ  ਬਹੁਮਤ ਨਾ ਮਿਲਣ ਦੇ ਹਰ ਪਾਸੇ ਲਾਏ ਜਾ ਰਹੇ ਅਨੁਮਾਨਾਂ ਕਾਰਨ ਪ੍ਰਮੁੱਖ ਸਿਆਸੀ ਪਾਰਟੀਆਂ ਵੀ ਚਿੰਤਾ ਵਿਚ ਹਨ | ਚੋਣ ਨਤੀਜਿਆਂ ਦਾ ਦਿਨ ਨੇੜੇ ਆਉਣ ਕਾਰਨ ਹੁਣ ਵੱਖ ਵੱਖ ਪਾਰਟੀਆਂ ਨੇ ਕਿਸੇ ਨੂੰ  ਬਹੁਮਤ ਨਾ ਮਿਲਣ ਦੀ ਸੂਰਤ ਵਿਚ ਅਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿਤੀ ਹੈ |
ਸੰਭਾਵੀ ਗਠਜੋੜਾਂ ਵਿਚ ਜੋੜ ਤੋੜ ਬਾਰੇ ਚਰਚੇ ਸ਼ੁਰੂ ਹੋ ਚੁੱਕੇ ਹਨ | 'ਆਪ, ਕਾਂਗਰਸ ਅਤੇ ਅਕਾਲੀ ਬਸਪਾ ਗਠਜੋੜ ਅਪਣੀ ਸਰਕਾਰ ਬਣਾਉਣ ਲਈ ਆਸਵੰਦ ਹਨ ਪਰ ਭਾਜਪਾ ਗਠਜੋੜ ਵਲੋਂ ਥੋੜ੍ਹੀਆਂ ਸੀਟਾਂ ਮਿਲਣ 'ਤੇ ਵੀ ਹੋਰਨਾਂ ਦਲਾਂ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਕਾਰਨ ਵੀ ਸਿਆਸੀ ਰੌਲਾ ਘਚੋਲਾ ਵੱਧ ਚੁੱਕਾ ਹੈ | ਭਾਜਪਾ ਨੇ ਤਾਂ ਚੋੋਣ ਨਤੀਜਿਆਂ ਤੋਂ ਪਹਿਲਾਂ ਹੀ ਅੱਗੇ ਦੀ ਸਥਿਤੀ ਦਾ ਮੰਥਨ ਕਰਨ ਲਈ 3 ਮਾਰਚ ਨੂੰ  ਚੰਡੀਗੜ੍ਹ ਵਿਚ ਪਾਰਟੀ ਦੇ ਮੁੱਖ ਦਫ਼ਤਰ ਵਿਚ ਪ੍ਰਮੁੱਖ ਆਗੂਆਂ ਦੀ ਮੀਟਿੰਗ ਸੱਦ ਗਈ ਹੈ | ਇਸ ਵਿਚ ਪੰਜਾਬ ਭਾਜਪਾ ਦੇ ਚੋਣਾਂ ਬਾਰੇ ਇੰਚਾਰਜ ਅਤੇ ਕੇਂਦਰੀ ਆਗੂ ਗਜੇਂਦਰ ਸ਼ੇਖਾਵਤ ਵਿਸ਼ੇਸ਼ ਤੌਰ 'ਤੇ ਮੌਜੂਦ ਰਹਿਣਗੇ |
ਦੂਜੇ ਪਾਸੇ ਬਹੁਮਤ ਨਾ ਮਿਲਣ ਦੀ ਹਾਲਤ ਵਿਚ ਪੈਦਾ ਹੋਣ ਵਾਲੀ ਸਥਿਤੀ ਅਤੇ ਅਪਣੇ ਜੇਤੂ ਮੈਂਬਰਾਂ ਨੂੰ  ਇਧਰ ਉਧਰ ਜਾਣ ਤੋਂ ਰੋਕਣ ਲਈ ਕਾਂਗਰਸ ਅਤੇ 'ਆਪ' ਨੇ ਵੀ ਸੋਚਣਾ ਸ਼ੁਰੂ ਕਰ ਦਿਤਾ ਹੈ | ਭਰੋਸੇਯੋਗ ਸੂਤਰਾਂ ਦੀ ਜਾਣਕਾਰੀ ਮੁਤਾਬਕ ਕਾਂਗਰਸ ਨੇ ਅਪਣੇ ਉਨ੍ਹਾਂ ਮੈਂਬਰਾਂ ਜਿਨ੍ਹਾਂ ਦੀ ਜਿੱਤ ਬਾਰੇ ਪੱਕਾ ਭਰੋਸਾ ਹੈ, ਨੂੰ  ਰਾਜਸਥਾਨ ਵਲ ਭੇਜਣਾ ਸ਼ੁਰੂ ਕਰ ਦਿਤਾ ਹੈ |
ਪਤਾ ਲੱਗਾ ਹੈ ਕਿ ਜੋਧਪੁਰ, ਜੈਪੁਰ ਤੇ ਜੈਸਲਮੇਰ ਵਿਖੇ ਹੋਟਲਾਂ ਦੀ ਬੁਕਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਨਤੀਜਿਆਂ ਤਕ ਇਨ੍ਹਾਂ ਨੂੰ  ਸੁਰੱਖਿਅਤ ਰਖਿਆ ਜਾ ਸਕੇ ਅਤੇ ਉਹ ਕਿਸੇ ਹੋਰ ਪਾਰਟੀ ਦੇ ਸੰਪਰਕ ਵਿਚ ਨਾ ਆਉਣ | ਇਸੇ ਤਰ੍ਹਾਂ 'ਆਪ' ਵਿਚ ਵੀ ਇਹੋ ਸਥਿਤੀ ਦਸੀ ਜਾ ਰਹੀ ਹੈ ਅਤੇ ਬਹੁਮਤ ਦੀ ਸਥਿਤੀ ਸਪੱਸ਼ਟ ਹੋਣ ਤਕ ਜੇਤੂ ਮੈਂਬਰਾਂ ਨੂੰ  ਪੰਜਾਬ ਤੋਂ ਦੂਰ ਰਖਿਆ ਜਾਵੇਗਾ | ਅਸਲ ਵਿਚ ਇਨ੍ਹਾਂ ਦੋਵਾਂ ਪਾਰਟੀਆਂ ਨੂੰ  ਭਾਜਪਾ ਤੋਂ ਖ਼ਤਰਾ ਹੈ ਕਿਉਂਕਿ ਅਮਿਤ ਸ਼ਾਹ ਵਰਗੇ ਕੁੱਝ ਵੱਡੇ ਭਾਜਪਾ ਆਗੂ ਜੋੜ ਤੋੜ ਦੀ ਮੈਨੇਜਮੈਂਟ ਵਿਚ ਮਾਹਰ ਹਨ | ਕਈ ਰਾਜਾਂ ਵਿਚ ਜੋੜ ਤੋੜ ਨਾਲ ਸਰਕਾਰਾਂ ਬਣਾ ਚੁੱਕੇ ਹਨ |
ਸੂਤਰਾਂ ਦੀ ਮੰਨੀਏ ਤਾਂ ਭਾਜਪਾ ਅਪਣੇ ਪੁਰਾਣੇ ਭਾਈਵਾਲ ਸ਼ੋ੍ਰਮਣੀ ਅਕਾਲੀ ਦਲ ਨਾ ਮਿਲ ਕੇ ਕੋਈ ਸਿਆਸੀ ਖੇਡ ਚੋਣ ਨਤੀਜਿਆਂ ਬਾਅਦ ਖੇਡਣ ਦੀ ਤਿਆਰੀ ਵਿਚ ਹੈ | ਭਾਜਪਾ ਦਾ ਮੰਨਣਾ ਹੈ ਕਿ ਜੇਕਰ ਉਸ ਦੇ ਗਠਜੋੜ ਨੂੰ  8-9 ਸੀਟਾਂ ਵੀ ਮਿਲ ਜਾਂਦੀਆਂ ਹਨ ਅਤੇ ਬਾਦਲ ਦਲ ਤੇ ਬਸਪਾ ਗਠਜੋੜ 30-35 ਸੀਟਾਂ ਵੀ ਲੈ ਜਾਵੇ ਤਾਂ ਕਾਂਗਰਸ ਤੇ 'ਆਪ' ਵਿਚ ਸੰਨ੍ਹ ਲਾ ਕੇ ਸਰਕਾਰ ਬਣਾਉਣ ਦਾ ਜੁਗਾੜ ਬਣ ਸਕਦਾ ਹੈ | ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਕਾਂਗਰਸ ਨੂੰ  20-25 ਜਾਂ 'ਆਪ' ਨੂੰ  ਇੰਨੀਆਂ ਹੀ ਸੀਟਾਂ ਮਿਲਣ | ਇੰਨੀ ਗਿਣਤੀ ਵਿਚ ਬੰਦੇ ਤੋੜੇ ਜਾ ਸਕਦੇ ਹਨ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement