ਸਾਈਬਰ ਠੱਗਾਂ ਵਿਰੁੱਧ ਸੀ.ਬੀ.ਆਈ. ਦੀ ਵੱਡੀ ਕਾਰਵਾਈ
Published : Feb 2, 2026, 10:21 pm IST
Updated : Feb 2, 2026, 10:21 pm IST
SHARE ARTICLE
CBI's major action against cyber thugs
CBI's major action against cyber thugs

ਪੰਜਾਬ ਸਮੇਤ ਦਸ ਸੂਬਿਆਂ 'ਚ ਛਾਪੇ, 2 ਗ੍ਰਿਫ਼ਤਾਰ

ਨਵੀਂ ਦਿੱਲੀ: ਸੀ.ਬੀ.ਆਈ. ਨੇ ਸਾਈਬਰ ਸਮਰਥਿਤ ਵਿੱਤੀ ਅਪਰਾਧਾਂ ਉਤੇ ਵਿਆਪਕ ਕਾਰਵਾਈ ਦੇ ਹਿੱਸੇ ਵਜੋਂ ਪੰਜਾਬ ਸਮੇਤ ਦੇਸ਼ ਭਰ ’ਚ 35 ਥਾਵਾਂ ਉਤੇ ਵੱਡੇ ਪੱਧਰ ਉਤੇ ਤਲਾਸ਼ੀ ਮੁਹਿੰਮ ਚਲਾਈ ਅਤੇ ਦੋ ਕਥਿਤ ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅਧਿਕਾਰੀਆਂ ਨੇ ਕਿਹਾ ਕਿ ‘ਆਪਰੇਸ਼ਨ ਸਾਈਸਟ੍ਰਾਈਕ’ 30 ਜਨਵਰੀ ਨੂੰ ਅਮਰੀਕਾ ਵਿਚ ਐਫ.ਬੀ.ਆਈ. ਅਤੇ ਯੂਨਾਈਟਿਡ ਕਿੰਗਡਮ, ਕੁਵੈਤ, ਆਇਰਲੈਂਡ ਅਤੇ ਸਿੰਗਾਪੁਰ ਦੀਆਂ ਏਜੰਸੀਆਂ ਦੇ ਤਾਲਮੇਲ ਨਾਲ ਸ਼ੁਰੂ ਕੀਤਾ ਗਿਆ ਸੀ। ਸੀ.ਬੀ.ਆਈ. ਅਧਿਕਾਰੀਆਂ ਨੇ ਦਿੱਲੀ, ਬਿਹਾਰ, ਮਹਾਰਾਸ਼ਟਰ, ਕਰਨਾਟਕ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ, ਤੇਲੰਗਾਨਾ ਅਤੇ ਪਛਮੀ ਬੰਗਾਲ ਸਮੇਤ 10 ਸੂਬਿਆਂ ਵਿਚ 35 ਥਾਵਾਂ ਉਤੇ ਛਾਪੇਮਾਰੀ ਕੀਤੀ।

ਅਧਿਕਾਰੀਆਂ ਨੇ ਦਸਿਆ ਕਿ ਛਾਪੇਮਾਰੀ ਨੇ ਅਮਰੀਕਾ, ਬਰਤਾਨੀਆਂ, ਕੁਵੈਤ, ਆਇਰਲੈਂਡ, ਸਿੰਗਾਪੁਰ ਅਤੇ ਭਾਰਤ ਦੇ ਪੀੜਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਈ ਸਾਈਬਰ ਕ੍ਰਾਈਮ ਨੈਟਵਰਕ ਨੂੰ ਤੋੜ ਦਿਤਾ। ਮੁਹਿੰਮ ਦੌਰਾਨ ਏਜੰਸੀ ਵਲੋਂ ਕੀਤੇ ਗਏ ਵੱਖ-ਵੱਖ ਰੈਕੇਟਾਂ ਦਾ ਹਿੱਸਾ ਬਣਨ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਸੀ.ਬੀ.ਆਈ. ਦੇ ਬੁਲਾਰੇ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ, ‘‘ਮੁਲਜ਼ਮਾਂ ਕੋਲੋਂ ਲੈਪਟਾਪ, ਮੋਬਾਈਲ ਫੋਨ, ਕੰਪਿਊਟਰ ਹਾਰਡ ਡਿਸਕ ਬਰਾਮਦ ਕੀਤੇ ਗਏ ਅਤੇ ਜ਼ਬਤ ਕੀਤੇ ਗਏ। ਮੁੱਖ ਕਾਰਕੁਨ ਨੂੰ ਮੌਕੇ ਉਤੇ ਹੀ ਗ੍ਰਿਫਤਾਰ ਕਰ ਲਿਆ ਗਿਆ।’’

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement